Responsive Ads Here

Thursday, June 13, 2019

CM ਨੀਤੀਸ਼ ਕੁਮਾਰ ਦਾ ਸਖ਼ਤ ਰੂਖ- ਸ਼ਰਾਬ ਵਿਕੀ ਤਾਂ ਹੁਣ ਥਾਣੇਦਾਰ ਦੀ ਖੈਰ ਨਹੀਂ, ਮਿਲੇਗੀ ਅਜਿਹੀ ਸਜ਼ਾ ਕਿ...

ਨਵੀਂ ਦਿੱਲੀ : ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਸ਼ਰਾਬਬੰਦੀ ਨੂੰ ਲੈ ਕੇ ਅਲਕੋਹਲ ਦੀ ਮਨਾਹੀ, ਉਤਪਾਦ ਅਤੇ ਨਿਬੰਧਨ ਵਿਭਾਗ ਦੀ ਸਮੀਖਿਆ ਕਰਦਿਆਂ ਚਿਤਾਵਨੀ ਦਿੱਤੀ ਹੈ ਤੇ ਕਿਹਾ ਹੈ ਕਿ ਸੂਬੇ ਦੇ 1064 ਥਾਣਿਆਂ ਦੇ ਥਾਣੇਦਾਰ ਸਰਕਾਰ ਨੂੰ ਲਿਖਿਤ ਗਾੰਰਟੀ ਦੇਣਗੇ ਕਿ ਉਨ੍ਹਾਂ ਦੇ ਇਲਾਕੇ 'ਚ ਸ਼ਰਾਬ ਨਹੀਂ ਵਿਕਦੀ ਹੈ। ਗਾਂਰਟੀ ਤੋਂ ਬਾਅਦ ਵੀ ਜਿਸ ਥਾਣਾ ਖੇਤਰ 'ਚ ਸ਼ਰਾਬ ਫੜੀ ਜਾਵੇਗੀ ਤਾਂ ਉੱਥੇ ਦੇ ਥਾਣੇਦਾਰ ਨੂੰ 10 ਸਾਲ ਤਕ ਕਿਸੇ ਵੀ ਥਾਣੇ 'ਚ ਪੋਸਟਿੰਗ ਨਹੀਂ ਦਿੱਤੀ ਜਾਵੇਗੀ।

ਬੁੱਧਵਾਰ ਨੂੰ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਅਲਕੋਹਲ ਦੇ ਉਤਪਾਦ ਦੀ ਸਮੀਖਿਆ ਕਰਦਿਆਂ ਥਾਣੇਦਾਰ ਤੋਂ ਇਹ ਗਾਰੰਟੀ ਲੈਣ ਦਾ ਆਦੇਸ਼ ਦਿੱਤਾ। ਕਿਹਾ-ਸਾਰੇ ਸਰਕਾਰੀ ਅਧਿਕਾਰੀ ਕਰਮਚਾਰੀ ਸ਼ਰਾਬ ਤੋਂ ਦੂਰ ਰਹਿਣ ਦੀ ਫਿਰ ਤੋਂ ਸਹੁੰ ਲੈਣਗੇ। ਗਾਰੰਟੀ ਤੋਂ ਬਾਅਦ ਵੀ ਜਿਸ ਥਾਣਾ ਖੇਤਰ 'ਚ ਸ਼ਰਾਬ ਫੜੀ ਜਾਵੇਗੀ, ਤਾਂ ਉੱਥੇ ਦੇ ਥਾਣੇਦਾਰ ਨੂੰ 10 ਸਾਲ ਤਕ ਕਿਸੇ ਵੀ ਥਾਣੇ 'ਚ ਪੋਸਟਿੰਗ ਨਹੀਂ ਦਿੱਤੀ ਜਾਵੇਗੀ।

ਸੀਐੱਮ ਨੇ ਕਿਹਾ ਕਿ ਸ਼ਰਾਬਬੰਦੀ ਨਾਲ ਬਿਹਾਰ ;ਚ ਸਮਾਜਿਕ ਬਦਲਾਅ ਆਇਆ ਹੈ। ਮਹਿਲਾਵਾਂ-ਬੱਚਿਆਂ ਨੂੰ ਕਾਫੀ ਰਾਹਤ ਮਿਲੀ ਹੈ। ਇਸ ਲਈ ਇਸ ਕੰਮ 'ਚ ਆਈਜੀ ਪ੍ਰੋਹਿਬਿਸ਼ਨ ਨਾਲ-ਨਾਲ ਈਟੈਲਿਜ਼ੇਂਸ, ਏਕਸਾਈਜ਼, ਸਪੈਸ਼ਲ ਬ੍ਰਾਂਚ ਪੁਲਿਸ ਨੂੰ ਲਗਾਇਆ ਜਾਵੇ। ਬੈਠਕ ਚ ਵਿਭਾਗੀ ਮੰਤਰੀ ਵਿਜੇਂਦਰ ਪ੍ਰਸਾਦ ਯਾਦਵ ਸਮੇਤ ਸਾਰੀ ਅਧਿਕਾਰੀ ਮੌਜੂਦ ਸਨ।



from Punjabi News -punjabi.jagran.com http://bit.ly/2X7uFBg
via IFTTT

No comments:

Post a Comment