ਨਾਟਿੰਘਮ: India vs New Zealand ICC world cup 2019 Live Score: ਵਨਡੇਅ ਵਿਸ਼ਵ ਕੱਪ 'ਚ ਟੀਮ ਇੰਡੀਆ ਦਾ ਹੁਣ ਤਕ ਦਾ ਸਫ਼ਰ ਕਾਫ਼ੀ ਚੰਗਾ ਰਿਹਾ ਹੈ। ਵਿਰਾਟ ਦੀ ਅਗਵਾਈ 'ਚ ਭਾਰਤੀ ਟੀਮ ਨੇ ਸ਼ੁਰੂਆਤੀ ਦੋ ਮੈਚਾਂ 'ਚ ਜਿੱਤ ਦਰਜ ਕਰ ਲਈ ਹੈ ਅਤੇ ਹੁਣ ਨਿਊਜ਼ੀਲੈਂਡ ਖ਼ਿਲਾਫ਼ ਨਾਟਿੰਘਮ 'ਚ ਭਾਰਤੀ ਟੀਮ ਦਾ ਇਮਤਿਹਾਨ ਹੈ। ਨਿਊਜ਼ੀਲੈਂਡ ਖ਼ਿਲਾਫ਼ ਹੋਣ ਵਾਲਾ ਇਹ ਮੁਕਾਬਲਾ ਆਸਾਨ ਨਹੀਂ ਹੋਵੇਗਾ ਕਿਉਂਕਿ ਇਹ ਟੀਮ ਵੀ ਕਮਾਲ ਦੀ ਫਾਰਮ 'ਚ ਹੈ ਅਤੇ ਆਪਣੇ ਪਹਿਲੇ ਤਿੰਨ ਮੈਚ ਜਿੱਤ ਚੁੱਕੀ ਹੈ। ਵੈਸੇ ਨਾਟਿੰਘਮ 'ਚ ਹੋਣ ਵਾਲੇ ਇਸ ਮੈਚ 'ਚ ਬਾਰਿਸ਼ ਵਿਲੇਨ ਬਣ ਸਕਦੀ ਹੈ।
ਇੰਗਲੈਂਡ 'ਚ ਟੀਮ ਇੰਡੀਆ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਵਨਡੇਅ ਮੈਚ ਖੇਡੇ ਗਏ ਹਨ ਜਿਨ੍ਹਾਂ 'ਚ ਬਾਜ਼ੀ ਤਾਂ ਕੀਵੀ ਟੀਮ ਨੇ ਮਾਰੀ ਹੈ। ਦੋਵਾਂ ਦੇਸ਼ਾਂ ਵਿਚਾਲੇ ਇੰਗਲੈਂਡ 'ਚ ਵਿਸ਼ਵ ਕੱਪ ਦੌਰਾਨ ਹੀ ਮੁਕਾਬਲੇ ਖੇਡੇ ਗਏ ਹਨ ਅਤੇ ਤਿੰਨਾਂ ਮੈਚਾਂ 'ਚ ਕੀਵੀ ਟੀਮ ਨੇ ਜਿੱਤ ਦਰਜ ਕੀਤੀ ਹੈ। ਵੈਸੇ ਅੰਕੜੇ ਤਾਂ ਪੂਰੀ ਤਰ੍ਹਾਂ ਕੀਵੀ ਟੀਮ ਦੇ ਪੱਖ 'ਚ ਹਨ ਪਰ ਵਿਰਾਟ ਦੀ ਟੀਮ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕਰ ਰਹੀ ਹੈ, ਉਸ ਤੋਂ ਇਸ ਗੱਲ ਦੀ ਉਮੀਦ ਜ਼ਰੂਰ ਹੈ ਕਿ ਇਸ ਵਾਰ ਸ਼ਾਇਦ ਇਤਿਹਾਸ ਬਦਲ ਜਾਵੇ।
ਟੀਮ ਇੰਡੀਆ ਦੇ ਓਪਨਰ ਬੱਲੇਬਾਜ਼ ਸ਼ਿਖਰ ਧਵਨ ਆਸਟ੍ਰੇਲੀਆ ਖ਼ਿਲਾਫ਼ ਹੋਏ ਮੈਚ ਦੌਰਾਨ ਜ਼ਖ਼ਮੀ ਹੋ ਗਏ ਸਨ ਅਤੇ ਫਿਲਹਾਲ ਟੀਮ ਤੋਂ ਬਾਹਰ ਹਨ। ਅਜਿਹੇ 'ਚ ਲੋਕੇਸ਼ ਰਾਹੁਲ ਤੇ ਰੋਹਿਤ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ। ਰਾਹੁਲ ਦੇ ਓਪਨਿੰਗ 'ਚ ਆਉਣ ਤੋਂ ਬਾਅਦ ਚੌਥੇ ਨੰਬਰ 'ਤੇ ਵਿਜੈ ਸ਼ੰਕਰ ਜਾਂ ਦਿਨੇਸ਼ ਕਾਰਤਿਕ ਨੂੰ ਮੌਕਾ ਮਿਲ ਸਕਦਾ ਹੈ। ਇਸ ਤੋਂ ਇਲਾਵਾ ਟੀਮ 'ਚ ਹੋਰ ਕਿਹੜੇ ਬਦਲਾਅ ਹੋਣਗੇ ਇਹ ਦੇਖਣਾ ਦਿਲਚਸਪ ਹੋਵੇਗਾ। ਅਭਿਆਸ ਮੈਚ 'ਚ ਨਿਊਜ਼ੀਲੈਂਡ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਰਵਿੰਦਰ ਜਡੇਜਾ ਨੂੰ ਆਖ਼ਰੀ ਗਿਆਰਾਂ 'ਚ ਮੌਕਾ ਮਿਲ ਦਿੱਤਾ ਜਾ ਸਕਦਾ ਹੈ। ਵੈਸੇ ਤਾਂ ਵਿਰਾਟ ਆਪਣੇ ਵਿਨਿੰਗ ਕਾਂਬੀਨੇਸ਼ਨ 'ਚ ਜ਼ਿਆਦਾ ਬਦਲ ਕਰਦੇ ਸ਼ਾਇਦ ਦੀ ਦਿਸਣ ਪਰ ਮੌਸਮ ਨੂੰ ਦੇਖਦੇ ਹੋਏ ਕੁਝ ਬਦਲਾਅ ਦੀ ਸੰਭਵਨਾ ਨਜ਼ਰ ਆ ਰਹੀ ਹੈ।
ਵਿਸ਼ਵ ਕੱਪ ਦੀ ਗੱਲ ਕਰੀਏ ਤਾਂ ਨਿਊਜ਼ੀਲੈਂਡ ਦਾ ਰਿਕਾਰਡ ਟੀਮ ਇੰਡੀਆ ਖ਼ਿਲਾਫ਼ ਸ਼ਾਨਦਾਰ ਰਿਹਾ ਹੈ। ਦੋਵਾਂ ਟੀਮਾਂ ਵਿਚਾਲੇ ਸੱਤ ਮੈਚ ਖੇਡੇ ਗਏ ਹਨ ਜਿਸ 'ਚੋਂ ਨਿਊਜ਼ੀਲੈਂਡ ਨੇ ਚਾਰ ਅਤੇ ਭਾਰਤ ਨੇ ਤਿੰਨ ਮੈਚਾਂ 'ਚ ਜਿੱਤ ਦਰਜ ਕੀਤੀ ਹੈ। ਇਸ ਵਿਸ਼ਵ ਕੱਪ ਦੀ ਗੱਲ ਕਰੀਏ ਤਾਂ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਚੰਗੀ ਲੈਅ 'ਚ ਹਨ ਅਤੇ ਉਹ ਭਾਰਤੀ ਬੱਲੇਬਾਜ਼ਾਂ ਸਾਹਮਣੇ ਚੁਣੌਤੀ ਪੇਸ਼ ਕਰ ਸਕਦੇ ਹਨ।
from Punjabi News -punjabi.jagran.com http://bit.ly/2Rdrgeu
via IFTTT
No comments:
Post a Comment