ਮੰਗਲੁਰੂ: Cafe Coffee Day owner VG Siddhartha: ਕਰਨਾਟਕ ਦੇ ਸਾਬਕਾ ਸੀਐੱਮ ਐੱਮਐੱਸ ਕ੍ਰਿਸ਼ਣਾ ਦੇ ਜਵਾਈ ਤੇ ਕੈਫੇ ਕੌਫੀ ਡੇਅ ਦੇ ਸੰਸਥਾਪਕ ਵੀਜੀ ਸਿਧਾਰਥ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਉਹ ਬੀਤੇ ਦੋ ਦਿਨਾਂ ਤੋਂ ਲਾਪਤਾ ਸਨ। ਉਨ੍ਹਾਂ ਦੀ ਲਾਸ਼ ਮੰਗਲੁਰੂ 'ਚ ਨੈਤਰਾਵਤੀ ਨਦੀ ਦੇ ਨੇੜੇ ਹੋਇਗੇ ਬਾਜ਼ਾਰ (Hoige Bazaar) 'ਚ ਬਰਾਮਦ ਕੀਤਾ ਗਿਆ। ਉਨ੍ਹਾਂ ਦਾ 27 ਜੁਲਾਈ ਨੂੰ ਇਕ ਲੈਟਰ ਸਾਹਮਣੇ ਆਇਆ ਸੀ ਜਿਸ 'ਚ ਉਨ੍ਹਾਂ ਨੇ ਆਪਣੀਆਂ ਪਰੇਸ਼ਾਨੀਆਂ ਬਾਰੇ ਦੱਸਿਆ ਸੀ। ਇਸ ਲੈਟਰ 'ਚ ਉਨ੍ਹਾਂ ਨੇ ਕੰਪਨੀ ਨੂੰ ਹੋ ਰਹੇ ਭਾਰੀ ਨੁਕਸਾਨ ਤੇ ਕਰਜ਼ ਦਾ ਵੀ ਜ਼ਿਕਰ ਕੀਤਾ ਸੀ। ਨਾਲ ਹੀ ਆਮਦਨ ਕਰ ਵਿਭਾਗ ਦੇ ਸਾਬਕਾ ਡੀਜੀ ਦੇ ਦਬਾਅ ਦੀ ਵੀ ਗੱਲ ਕੀਤੀ ਸੀ।
Karnataka: Body of VG Siddhartha, founder of Café Coffee Day and son-in-law of former CM SM Krishna, has been found on the banks of Netravati River near Hoige Bazaar in Mangaluru pic.twitter.com/J1yDvK2COg
— ANI (@ANI) July 31, 2019
ਮੰਗਲੁਰੂ ਪੁਲਿਸ ਕਮਿਸ਼ਨਰ ਸੰਦੀਪ ਪਾਟਿਲ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਉਨ੍ਹਾਂ ਨੂੰ ਇਕ ਲਾਸ਼ ਬਰਾਮਦ ਕੀਤੀ ਹੈ, ਜਿਸ ਨੂੰ ਪਛਾਣਨ ਦੀ ਜ਼ਰੂਰਤ ਹੈ। ਉਨ੍ਹਾਂ ਇਸ ਦੇ ਲਈ ਵੀਜੀ ਸਿਧਾਰਥ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਲਾਸ਼ ਨੂੰ ਵੈਨਲਾਕ ਹਸਪਤਾਲ 'ਚ ਸ਼ਿਫਟ ਕਰ ਦਿੱਤਾ ਹੈ। ਇਸ ਮਾਮਲੇ ਦੀ ਪੜਤਾਲ ਜਾਰੀ ਹੈ।
Karnataka: Body of VG Siddhartha, founder of Café Coffee Day and son-in-law of former CM SM Krishna, has been found on the banks of Netravati River near Hoige Bazaar in Mangaluru pic.twitter.com/J1yDvK2COg
— ANI (@ANI) July 31, 2019
ਆਖ਼ਰੀ ਵਾਰ ਨੈਤਰਾਵਤੀ ਨਦੀ ਦੇ ਪੁਲ 'ਤੇ ਦੇਖੇ ਗਏ ਸਨ
ਦੱਖਣੀ ਕੰਨੜ ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਨੂੰ 60 ਸਾਲਾ ਵੀਜੀ ਸਿਧਾਰਥ ਨੂੰ ਆਖ਼ਰੀ ਵਾਰ ਸੋਮਵਾਰ ਸ਼ਾਮ ਨੂੰ ਦੱਖਣੀ ਕੰਨੜ ਜ਼ਿਲ੍ਹੇ ਦੇ ਕੋਟੇਪੁਰਾ ਇਲਾਕੇ 'ਚ ਨੈਤਰਾਵਤੀ ਨਦੀ ਦੇ ਪੁਲ 'ਤੇ ਦੇਖਿਆ ਗਿਆ ਸੀ। ਸੋਮਵਾਰ ਨੂੰ ਸਿਧਾਰਥ ਬੈਂਗਲੁਰੂ ਤੋਂ ਹਾਸਨ ਜ਼ਿਲ੍ਹੇ ਲਈ ਕਾਰ ਰਾਹੀਂ ਰਵਾਨਾ ਹੋਏ ਸਨ। ਮੰਗਲੁਰੂ ਕੋਲੋਂ ਨੈਤਰਾਵਦੀ ਨਦੀ 'ਤੇ ਬਣੇ ਇਕ ਪੁਲ਼ 'ਤੇ ਕਿਸੇ ਨਾਲ ਫੋਨ 'ਤੇ ਗੱਲਬਾਤ ਕਰਨ ਲਈ ਕਾਰ ਤੋਂ ਉੱਤਰੇ ਸਨ। ਜਦੋਂ ਇਕ ਘੰਟੇ ਤਕ ਵੀ ਉਹ ਕਾਰ 'ਚ ਨਹੀਂ ਪਰਤੇ ਤਾਂ ਡਰਾਈਵਰ ਨੂੰ ਚਿੰਤਾ ਹੋਈ। ਡਰਾਈਵਰ ਨੇ ਸਿਧਾਰਥ ਨੂੰ ਲੱਭਿਆ ਪਰ ਉਹ ਕਿਤੇ ਨਹੀਂ ਮਿਲੇ।
from Punjabi News -punjabi.jagran.com https://ift.tt/2Yuzs09
via IFTTT
No comments:
Post a Comment