ਨਵੀਂ ਦਿੱਲੀ : Happy Birthday Mumtaz : ਆਪਣੇ ਜ਼ਮਾਨੇ ਦੀ ਮਸ਼ਹੂਰ ਤੇ ਖ਼ੂਬਸੂਰਤ ਅਦਾਕਾਰ ਮੁਮਤਾਜ਼ ਦਾ ਅੱਜ 72ਵਾਂ ਜਨਮਦਿਨ ਹੈ। ਜਦੋਂ ਵੀ ਉਹ ਪਰਦੇ 'ਤੇ ਆਉਂਦੀ ਸੀ ਤਾਂ ਦਰਸ਼ਕਾਂ ਦੀਆਂ ਧੜਕਨਾਂ ਰੁਕ ਜਾਣਦੀਆਂ ਸਨ। ਹਰ ਕੋਈ ਉਸ ਦੀਆਂ ਅਦਾਵਾਂ ਤੇ ਅਦਾਕਾਰੀ ਦਾ ਦਿਵਾਨਾ ਸੀ। ਜਾਣਕਾਰੀ ਮੁਤਾਬਿਕ ਮੁਮਤਾਜ਼ ਅੱਜ ਆਪਣੇ ਵਤਨ ਤੇ ਕਰਮ ਭੂਮੀ ਮੁੰਬਈ ਤੋਂ ਹਜ਼ਾਰਾਂ ਕਿੱਲੋਮੀਟਰ ਦੂਰ ਲੰਡਨ 'ਚ ਰਹਿ ਰਹੀ ਹੈ। ਆਓ ਜਨਮਦਿਨ 'ਤੇ ਜਾਣਦੇ ਹਾਂ ਉਨ੍ਹਾਂ ਬਾਰੇ ਕੁਝ ਖ਼ਾਸ ਗੱਲਾਂ....
31 ਜੁਲਾਈ 1947 ਨੂੰ ਮੁੰਬਈ 'ਚ ਜਨਮੀ ਮੁਮਤਾਜ਼ ਨੇ ਜਦੋਂ ਤੋਂ ਹੋਸ਼ ਸੰਭਾਲਿਆ, ਉਸ ਦਾ ਸੁਪਨਾ ਇਕ ਅਦਾਕਾਰਾ ਬਣਨ ਦਾ ਹੀ ਸੀ। ਮੁਮਤਾਜ਼ ਦੀ ਮਾਂ ਨਾਜ਼ ਤੇ ਆਂਟੀ ਨਿਲੋਫਰ ਦੋਨੋਂ ਹੀ ਅਦਾਕਾਰੀ ਦੀ ਦੁਨੀਆ 'ਚ ਸਰਗਰਮ ਸਨ ਪਰ ਉਹ ਮਹਿਜ਼ ਜੂਨੀਅਨ ਆਰਟਿਸਟ ਦੇ ਰੂਪ 'ਚ ਕੰਮ ਕਰਦੀਆਂ ਸਨ। 60 ਦੇ ਦਹਾਕੇ 'ਚ ਮੁਮਤਾਜ਼ ਨੇ ਵੀ ਫਿਲਮਾਂ 'ਚ ਛੋਟੇ-ਮੋਟੇ ਰੋਲ ਕਰਨੇ ਸ਼ੁਰੂ ਕਰ ਦਿੱਤੇ ਸਨ। ਉਸ ਦੀ ਕਿਸਮਤ ਉਦੋਂ ਬਦਲੀ ਜਦੋਂ ਦਾਰਾ ਸਿੰਘ ਵਰਗੇ ਸਟਾਰ ਬਾਲੀਵੁੱਡ ਦਾ ਹਿੱਸਾ ਬਣੇ। ਦਾਰਾ ਸਿੰਘ ਵਰਗੇ ਬੁਲੰਦ ਕਿਰਦਾਰ ਨਾਲ ਕੰਮ ਕਰਨ ਤੋਂ ਉਸ ਦੌਰ ਦੀਆਂ ਅਦਾਕਾਰਾਂ ਕਤਰਾਉਂਦੀਆਂ ਸਨ।

ਮੁਮਤਾਜ਼ ਨੇ ਇਕ ਤੋਂ ਬਾਅਦ ਇਕ ਸੋਲਾਂ ਫਿਲਮਾਂ ਦਾਰਾ ਸਿੰਘ ਨਾਲ ਕੀਤੀਆਂ। ਇਨ੍ਹਾਂ ਸੋਲਾਂ ਫਿਲਮਾਂ 'ਚੋਂ 10 ਫਿਲਮਾਂ ਜ਼ਬਰਦਸਤ ਹਿੱਟ ਸਾਬਿਤ ਹੋਈਆਂ ਸਨ। ਇੱਥੋਂ ਮੁਮਤਾਜ਼ ਦੀ ਕਾਮਯਾਬੀ ਦਾ ਸਫ਼ਰ ਸ਼ੁਰੂ ਹੋ ਗਿਆ ਸੀ।
ਰਾਜੇਸ਼ ਖੰਨਾ ਨਾਲ ਮਿਲੀ ਬੁਲੰਦੀ
ਦਾਰਾ ਸਿੰਘ ਤੋਂ ਬਾਅਦ ਫਿਰ ਉਨ੍ਹਾਂ ਨੂੰ ਮਿਲਿਆ ਦੇਸ਼ ਦੇ ਸੁਪਰਸਟਾਰ ਰਾਜੇਸ਼ ਖੰਨਾ ਦਾ ਸਾਥ ਤੇ ਇਹ ਦੌਰ ਅਦਾਕਾਰਾ ਮੁਮਤਾਜ਼ ਦੀ ਜ਼ਿੰਦਗੀ ਦਾ ਗੋਲਡਨ ਟਾਈਮ ਸਾਬਿਤ ਹੋਇਆ। ਰਾਜੇਸ਼ ਖੰਨਾ ਤੇ ਮੁਮਤਾਜ਼ ਦਾ ਇਕੱਠੇ ਪਰਦੇ 'ਤੇ ਦਿਸਣਾ ਕਾਮਯਾਬੀ ਦੀ ਗਾਰੰਟੀ ਮੰਨਿਆ ਜਾਂਦਾ ਸੀ। ਇਸ ਜੋੜੀ ਨੇ 'ਦੋ ਰਾਸਤੇ', 'ਸੱਚਾ-ਝੂਠਾ', 'ਆਪਕੀ ਕਸਮ', 'ਅਪਨਾ ਦੇਸ਼' ' ਪ੍ਰੇਮ ਕਹਾਣੀ, 'ਦੁਸ਼ਮਣ', 'ਬੰਧਨ' ਅਤੇ 'ਰੋਟੀ' ਵਰਗੀਆਂ ਸਫ਼ਲ ਤੇ ਯਾਦਗਾਰ ਫਿਲਮਾਂ 'ਚ ਕੰਮ ਕੀਤਾ। ਕਿਹਾ ਜਾਂਦਾ ਹੈ ਕਿ ਇਹ ਜੋੜੀ ਅਸਲੀ ਜੀਵਨ 'ਚ ਵੀ ਕਾਫੀ ਕਰੀਬ ਸੀ। 1974 'ਚ ਜਦੋਂ ਮੁਮਤਾਜ਼ ਨੇ ਮਯੂਰ ਮਧਵਾਨੀ ਨਾਲ ਵਿਆਹ ਕੀਤਾ ਉਦੋਂ ਰਾਜੇਸ਼ ਖੰਨਾ ਦਾ ਦਿਲ ਟੁੱਟ ਗਿਆ ਸੀ। ਰਾਜੇਸ਼ ਖੰਨਾ ਨਹੀਂ ਚਾਹੁੰਦੇ ਸਨ ਕਿ ਮੁਮਤਾਜ਼ ਹਾਲੇ ਵਿਆਹ ਕਰਨ।

ਵਿਆਹ ਤੋਂ ਬਾਅਦ ਮੁਮਤਾਜ਼ ਨੇ ਫਿਲਮਾਂ 'ਚ ਕੰਮ ਕਰਨਾ ਬੰਦ ਕਰ ਦਿੱਤਾ ਸੀ। ਉਨ੍ਹਾਂ ਆਪਣੇ 15 ਸਾਲ ਦੇ ਕਰੀਅਰ 'ਚ 108 ਫਿਲਮਾਂ ਕੀਤੀਆਂ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਫਿਲਮਾਂ ਹਿੱਟ ਸਾਬਿਤ ਹੋਈਆਂ। ਆਪਣੇ ਦੌਰ 'ਚ ਟਾਪ "ਤੇ ਰਹੀ ਮੁਮਤਾਜ਼ ਨੇ ਹਾਲਾਂਕਿ 1989 'ਚ 'ਆਂਧੀਆਂ' ਫਿਲਮ ਤੋਂ ਦੂਸਰੀ ਪਾਰੀ ਖੇਡਣੀ ਚਾਹੀ ਪਰ ਇਸ ਫਿਲਮ ਦੇ ਫਲਾਪ ਹੋ ਜਾਣ ਤੋਂ ਬਾਅਦ ਉਨ੍ਹਾਂ ਨੇ ਇੰਡਸਟ੍ਰੀ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤੀ। ਬਾਅਦ 'ਚ ਉਨ੍ਹਾਂ ਨੂੰ ਬ੍ਰੈਸਟ ਕੈਂਸਰ ਹੋ ਗਿਆ ਜਿਸ ਵਿਚੋਂ ਉਹ ਇਕ ਫਾਈਟਰ ਵਾਂਗ ਬਾਹਰ ਨਿਕਲੀ।
ਕਾਬਿਲੇਗ਼ੌਰ ਹੈ ਕਿ ਸਾਲ 1971 'ਚ ਸੰਜੀਵ ਕੁਮਾਰ ਨਾਲ 'ਖਿਲੌਣਾ' ਫਿਲਮ ਲਈ ਉਨ੍ਹਾਂ ਨੂੰ ਫਿਲਮਫੇਅਰ ਦਾ ਬੈਸਟ ਐਕਟ੍ਰੈਸ ਦਾ ਐਵਾਰਡ ਮਿਲਿਆ। 1996 'ਚ ਉਨ੍ਹਾਂ ਨੂੰ ਫਿਲਮਫੇਅਰ ਨੇ ਲਾਈਫਟਾਈਮ ਅਚੀਵਮੈਂਟ ਐਵਾਰਡ ਦਿੱਤਾ। 2005 'ਚ ਮੁਮਤਾਜ਼ ਦੀ ਵੱਡੀ ਬੇਟੀ ਨਤਾਸ਼ਾ ਦਾ ਵਿਆਹ ਐਕਟਰ ਫ਼ਰਦੀਨ ਖ਼ਾਨ ਨਾਲ ਹੋਇਆ। ਇਹ ਐਕਟ੍ਰੈਸ ਹੁਣ ਕਿਵੇਂ ਦੀ ਦਿਸਦੀ ਹੈ ਇਹ ਇਸ ਤਸਵੀਰ 'ਚ ਦੇਖਿਆ ਜਾ ਸਕਦਾ ਹੈ। ਇਹ ਤਸਵੀਰ ਰੋਮ ਦੀ ਹੈ ਜੋ ਉਨ੍ਹਾਂ ਦੀ ਛੋਟੀ ਬੇਟੀ ਤਾਨਿਆ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ।

from Punjabi News -punjabi.jagran.com https://ift.tt/2ZjTDv3
via IFTTT
No comments:
Post a Comment