ਨਵੀਂ ਦਿੱਲੀ : ਕਰਨ ਜੌਹਰ ਦੀ ਪਾਰਟੀ ਦੀ ਵੀਡੀਓ ਇਸ ਵੇਲੇ ਚਰਚਾ ਦਾ ਵਿਸ਼ਾ ਹੈ। ਕੁਝ ਦਿਨ ਪਹਿਲਾਂਕ ਰਨ ਨੇ ਆਪਣੇ ਘਰ ਪਾਰਟੀ ਰੱਖੀ ਸੀ ਜਿਸ ਵਿਚ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ, ਮਲਾਇਕਾ ਅਰੋੜਾ, ਅਰਜੁਨ ਕਪੂਰ, ਰਣਬੀਰ ਕਪੂਰ, ਵਿੱਕ ਕੌਸ਼ਲ, ਵਰੂਣ ਧਵਨ, ਸ਼ਾਹਿਦ ਕਪੂਰ, ਮੀਰਾ ਰਾਜਪੂਤ, ਵਰੂਣ ਧਵਨ ਦੀ ਗਰਲਫਰੈਂਡ ਨਤਾਸ਼ਾ ਸਮੇਤ ਕਈ ਸਟਾਰ ਮੌਜੂਦ ਸਨ। ਕਰਨ ਨੇ ਇਸ ਪਾਰਟੀ ਦੀ ਛੋਟੀ ਜਿਹੀ ਵੀਡੀਓ ਵੀ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਸੀ। ਕਰਨ ਦੀ ਇਸ ਵੀਡੀਓ 'ਤੇ ਹੁਣ ਵਿਵਾਦ ਸ਼ੁਰੂ ਹੋ ਗਿਆ ਹੈ।
ਅਕਾਲੀ ਦਲ ਦੇ ਨੇਤਾ ਮਨਜਿੰਦਰ ਸਿਰਸਾ ਨੇ ਵੀਡੀਓ ਸ਼ੇਅਰ ਕਰਦੇ ਹੋਏ ਇਹ ਦੋਸ਼ ਲਗਾਇਆ ਹੈ ਕਿ ਉੱਥੇ ਮੌਜੂਦ ਸਾਰੇ ਬਾਲੀਵੁੱਡ ਸਟਾਰਜ਼ ਨੇ ਡਰੱਗ ਲਈ ਹੋਈ ਸੀ, ਸਾਰੇ ਨਸ਼ੇ 'ਚ ਸਨ। ਮਨਜਿੰਦਰ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ, 'ਫਿਕਸ਼ਨ ਵਰਸਿਜ਼ ਰਿਐਲਟੀ'। ਦੇਖੋ ਕਿਵੇਂ ਬਾਲੀਵੁੱਡ ਸਟਾਰ ਮਾਣ ਨਾਲ ਆਪਣੇ ਨਸ਼ੇ 'ਚ ਹੋਣ ਦੀ ਸਥਿਤੀ 'ਤੇ ਇਤਰਾ ਰਹੇ ਹਨ। ਮੈਂ ਬਾਲੀਵੁੱਡ ਸਿਤਾਰਿਆਂ ਜ਼ਰੀਏ ਡਰੱਗ ਐਬਿਊਜ਼ ਖ਼ਿਲਾਫ਼ ਅਵਾਜ਼ ਉਠਾਉਂਦਾ ਹਾਂ। ਜੇਕਰ ਤੁਸੀਂ ਲੋਕ ਬੁਰਾ ਮਹਿਸੂਸ ਕਰ ਰਹੇ ਹੋ ਤਾਂ ਇਸ ਨੂੰ ਰੀ-ਟਵੀਟ ਕਰੋ। ਆਪਣੇ ਟਵੀਟ 'ਚ ਮਨਜਿੰਦਰ ਨੇ ਸ਼ਾਹਿਦ, ਦੀਪਿਕਾ, ਅਰਜੁਨ ਕਪੂਰ, ਵਰੂਣ, ਕਰਨ ਤੇ ਵਿੱਕ ਕੌਸ਼ਲ ਨੂੰ ਟੈਗ ਵੀ ਕੀਤਾ ਹੈ।
ਹਾਲਾਂਕਿ ਮਨਜਿੰਦਰ ਦੇ ਟਵੀਟ 'ਤੇ ਕਾਂਗਰਸੀ ਨੇਤਾ ਮਿਲਿੰਦ ਦੇਵੜਾ ਨੇ ਜਵਾਬ ਦਿੱਤਾ ਹੈ। ਮਨਜਿੰਦਰ ਦੇ ਟਵੀਟ ਨੂੰ ਰੀ-ਟਵੀਟ ਕਰਦੇ ਹੋਏ ਮਿਲਿੰਦ ਨੇ ਲਿਖਿਆ, ਮੇਰੀ ਪਤਨੀ ਵੀ ਉਸ ਪਾਰਟੀ 'ਚ ਮੌਜੂਦ ਸੀ ਤੇ ਵੀਡੀਓ 'ਚ ਵੀ। ਕੋਈ ਵੀ ਸਟਾਰ ਨਸ਼ੇ 'ਚ ਨਹੀਂ ਸੀ। ਜਿਨ੍ਹਾਂ ਲੋਕਾੰ ਨੂੰ ਤੁਸੀਂ ਨਹੀਂ ਜਾਣਦੇ ਉਨ੍ਹਾਂ ਬਾਰੇ ਝੂਠੀਆਂ ਅਫ਼ਵਾਹਾਂ ਫੈਲਾਉਣੀਆਂ ਬੰਦ ਕਰੋ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਮਾਫ਼ੀ ਮੰਗਣ ਦੀ ਹਿੰਮਤ ਰੱਖਦੇ ਹੋ।
from Punjabi News -punjabi.jagran.com https://ift.tt/2ylERrN
via IFTTT
No comments:
Post a Comment