ਸ੍ਰੀਨਗਰ: ਕਸ਼ਮੀਰ ਘਾਟੀ 'ਚ ਸੀਆਰਪੀਐੱਫ ਤੇ ਹੋਰ ਪੈਰਾਮਿਲਟਰੀ ਜਵਾਨਾਂ ਦੀ ਤੇਜ਼ੀ ਨਾਲ ਤਾਇਨਾਤੀ ਲਈ ਸਰਕਾਰ ਨੇ ਸੀ-17 ਸਮੇਤ ਭਾਰਤੀ ਹਵਾਈ ਫ਼ੌਜ ਦੇ ਜਹਾਜ਼ਾਂ ਨੂੰ ਵੀ ਸੇਵਾਵਾਂ 'ਚ ਲਗਾਇਆ ਹੈ। ਉੱਥੇ ਹੀ ਕਸ਼ਮੀਰ ਘਾਟੀ 'ਚ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਸਰਕਾਰ ਨੇ ਆਰਮੀ ਤੇ ਏਅਰਫੋਰਸ ਦੇ ਹਾਈ ਆਪਰੇਸ਼ਨਲ ਅਰਲਟ 'ਤੇ ਰੱਖਿਆ ਹੈ। ਜੰਮੂ-ਕਸ਼ਮੀਰ 'ਚ ਪਿਛਲੇ ਲਗਪਗ 15 ਦਿਨਾਂ ਤੋਂ ਵੱਡੀ ਗਿਣਤੀ 'ਚ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ। 10 ਹਜ਼ਾਰ ਵਾਧੂ ਸੁਰੱਖਿਆ ਬਲਾਂ ਦੀ ਤਾਨਾਤੀ ਦੇ ਫ਼ੈਸਲੇ ਦੇ ਹਫ਼ਤੇ ਬਾਅਦ ਹੀ ਮੋਦੀ ਸਰਕਾਰ ਨੇ ਕਸ਼ਮੀਰ ਘਾਟੀ 'ਚ 28 ਹਜ਼ਾਰ ਹੋਰ ਜਵਾਨਾਂ ਭੇਜ ਰਹੀ ਹੈ। ਖ਼ਬਰਾਂ ਅਨੁਸਾਰ ਲਗਪਗ 28 ਹਜ਼ਾਰ ਜਵਾਨ ਵੀਰਵਾਰ ਸਵੇਰ ਤੋਂ ਹੀ ਘਾਟੀ 'ਚ ਪਹੁੰਚਣ ਲੱਗੇ ਹਨ ਤੇ ਉਨ੍ਹਾਂ ਨੂੰ ਸੂਬੇ ਦੇ ਵੱਖ-ਵੱਖ ਇਲਾਕਿਆਂ 'ਚ ਤਾਇਨਾਤ ਕੀਤਾ ਜਾ ਰਿਹਾ ਹੈ। ਮੋਦੀ ਸਰਕਾਰ ਇਸ ਅੱਤਵਾਦ ਵਿਰੋਧੀ ਕਾਰਵਾਈ ਨੂੰ ਹੋਰ ਮਜ਼ਬੂਤੀ ਦੇਣ ਦਾ ਕਦਮ ਦੱਸ ਰਹੀ ਹੈ। ਹਾਲਾਂਕਿ ਇੰਨੀ ਵੱਡੀ ਗਿਣਤੀ 'ਚ ਸੁਰੱਖਿਆ ਬਲਾਂ ਦੀ ਤਾਇਨਾਤੀ ਸਬੰਧੀ ਵਿਰੋਧੀ ਧਿਰ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ।

ਸਵਾਲ ਇਸ ਲਈ ਵੀ ਉੱਠ ਰਹੇ ਹਨ ਕਿਉਂਕਿ ਅਮਰਨਾਥ ਯਾਤਰਾ ਨੂੰ ਵੀ ਵਿਚਾਲੇ ਹੀ 4 ਅਗਸਤ ਤਕ ਲਈ ਰੋਕ ਦਿੱਤਾ ਗਿਆ ਹੈ। ਸਰਕਾਰ ਇਸ ਦੇ ਪਿਛੇ ਖ਼ਰਾਬ ਮੌਸਮ ਨੂੰ ਵੱਡਾ ਕਾਰਨ ਦੱਸ ਰਹੀ ਹੈ। ਜੰਮੂ-ਕਸ਼ਮੀਰ 'ਚ ਇਨ੍ਹੀਂ ਦਿਨੀਂ ਕਈ ਇਲਾਕਿਆਂ 'ਚ ਭਾਰੀ ਬਾਰਿਸ਼ ਹੋ ਰਹੀ ਹੈ ਪਰ ਮੌਸਮ ਵਿਭਾਗ ਵੱਲੋਂ ਕੋਈ ਚਿਤਾਵਨੀ ਨਹੀਂ ਦਿੱਤੀ ਗਈ। ਕੁਝ ਲੋਕ ਮੋਦੀ ਸਰਕਾਰ ਦੇ ਇਸ ਕਦਮ ਨੂੰ ਜੰਮੂ-ਕਸ਼ਮੀਰ ਤੋਂ ਅਨੁਛੇਦ 35-ਏ ਹਟਾਉਣ ਦੀ ਸਾਜ਼ਿਸ਼ ਦੱਸ ਰਹੇ ਹਨ। ਹਾਲਾਂਕਿ ਬੁੱਧਵਾਰ ਨੂੰ ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਅਨੁਛੇਦ 35-ਏ ਹਟਾਉਣ ਦੀਆਂ ਕਿਆਸਅਰਾਈਆਂ ਨੂੰ ਖਾਰਜ ਕਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਇਸ ਤਰ੍ਹਾਂ ਦੀ ਕੋਈ ਯੋਜਨਾ ਨਹੀਂ ਹੈ।

ਇੱਧਰ ਫ਼ੌਜ ਪ੍ਰਮੁੱਖ ਬਿਵਿਨ ਰਾਵਤ ਵੀਰਵਾਰ ਨੂੰ ਸੁਰੱਖਿਆ ਵਿਵਸਥਾ ਦੀ ਸਮੀਖਿਆ ਲਈ ਸ੍ਰੀਨਗਰ ਪਹੁੰਚੇ ਗਏ ਹਨ। ਫ਼ੌਜ ਦੇ ਬੁਲਾਰੇ ਦਾ ਕਹਿਣਾ ਹੈ ਕਿ ਫ਼ੌਜ ਪ੍ਰਮੁੱਖ ਅਗਲੇ ਦੋ ਦਿਨਾਂ ਤਕ ਕਸ਼ਮੀਰ 'ਚ ਹੀ ਰਹਿਣਗੇ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਹਫ਼ਤੇ ਹੀ ਕੇਂਦਰ ਸਰਕਾਰ ਨੇ ਘਾਟੀ 'ਚ 10 ਹਜ਼ਾਰ ਵਾਧੂ ਜਵਾਨਾਂ ਦੀ ਤਾਇਨਾਤੀ ਕੀਤੀ ਸੀ। ਵਾਧੂ ਜਵਾਨਾਂ ਦੀ ਤਾਇਨਾਤੀ ਦਾ ਫ਼ੈਸਲਾ ਰਾਸ਼ਟਰੀ ਸਲਾਹਕਾਰ ਅਜੀਤ ਡੋਭਾਲ ਦੇ ਜੰਮੂ-ਕਸ਼ਮੀਰ ਦੇ ਦੋ ਦਿਨ ਦੇ ਦੌਰੇ ਤੋਂ ਬਾਅਦ ਲਿਆ ਗਿਆ ਸੀ।

from Punjabi News -punjabi.jagran.com https://ift.tt/2YgMSh0
via IFTTT
No comments:
Post a Comment