ਸ਼ਿਵਰਾਜ ਰਾਜੂ, ਮੁਕਤਸਰ : ਗਿੱਦੜਬਾਹਾ-ਸ੍ਰੀ ਮੁਕਤਸਰ ਸਾਹਿਬ ਸੜਕ 'ਤੇ ਸਥਿਤ ਪਿੰਡ ਮਧੀਰ ਵਿਖੇ ਮੀਂਹ-ਝੱਖੜ ਨੇ ਵੱਡੀ ਤਬਾਹੀ ਮਚਾਈ ਹੈ। ਕਰੀਬ ਡੇਢ ਕਿਲੋਮੀਟਰ ਤਕ ਸੜਕ ਜਾਮ ਹੈ। ਇਸ ਤੂਫ਼ਾਨ 'ਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਪਿੰਡ ਮਧੀਰ ਵਾਸੀ ਦੇਰ ਰਾਤ ਤੋਂ ਹੀ ਸੜਕ ਖ਼ਾਲੀ ਕਰਨ 'ਚ ਲੱਗੇ ਹੋਏ ਹਨ ਅਤੇ ਦੇਰ ਸ਼ਾਮ ਤੋਂ ਲੈ ਕੇ ਸਵੇਰੇ ਕਰੀਬ 9 ਵਜੇ ਤੱਕ ਕੋਈ ਵੀ ਪ੍ਰਸ਼ਾਸ਼ਨਿਕ ਅਧਿਕਾਰੀ ਮੌਕੇ ਤੇ ਨਹੀਂ ਪੁੱਜਾ। ਜਿੱਥੇ ਵੱਡੀ ਗਿਣਤੀ ਪਿੰਡ ਵਾਸੀ ਟਰੈਕਟਰ-ਟਰਾਲੀਆਂ ਨਾਲ ਸੜਕ ਤੋਂ ਦਰੱਖ਼ਤ ਹਟਾਉਣ 'ਚ ਲੱਗੇ ਹੋਏ ਹਨ।

ਬੀਤੀ ਦੇਰ ਸ਼ਾਮ ਕਰੀਬ 7-8 ਵਜੇ ਦੇ ਦਰਮਿਆਨ ਆਏ ਭਿਅੰਕਰ ਤੂਫ਼ਾਨ ਨੇ ਵੱਡੀ ਤਬਾਹੀ ਮਚਾਈ। ਗਿੱਦੜਬਾਹਾ-ਸ੍ਰੀ ਮੁਕਤਸਰ ਸਾਹਿਬ ਸੜਕ ਪੂਰੀ ਤੜ੍ਹਾਂ ਬੰਦ ਹੋ ਗਈ ਹੈ। ਇਸ ਸੜਕ 'ਤੇ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਪਿੰਡ ਰੁਖਾਲਾ ਹੋ ਕੇ ਜਾਣਾ ਪਿਆ। ਉਨ੍ਹਾਂ ਦੱਸਿਆ ਕਿ ਤੂਫ਼ਾਨ ਕਰੀਬ ਡੇਢ ਕਿਲੋਮੀਟਰ ਦੇ ਏਰੀਏ 'ਚ ਸੀ ਅਤੇ ਇਸ ਤੂਫ਼ਾਨ ਨੇ ਜੰਗਲਾਤ ਮਹਿਕਮੇ ਅਤੇ ਬਿਜਲੀ ਵਿਭਾਗ ਦਾ ਲੱਖਾਂ ਦਾ ਨੁਕਸਾਨ ਕੀਤਾ ਹੈ। ਉਨ੍ਹਾਂ ਰੋਸ ਜ਼ਾਹਿਰ ਕੀਤਾ ਕਿ ਕਰੀਬ 14 ਘੰਟੇ ਬੀਤਣ ਦੇ ਬਾਵਜੂਦ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਨਹੀਂ ਪੁੱਜਾ। ਪਿੰਡ ਵਾਸੀ ਆਪਣੇ ਤੌਰ 'ਤੇ ਹੀ ਸੜਕ ਤੇ ਅਵਾਜਾਈ ਚਾਲੂ ਕਰਨ ਦੀ ਕੋਸ਼ਿਸ਼ 'ਚ ਹਨ। ਤੂਫ਼ਾਨ ਇਨ੍ਹਾਂ ਜ਼ਬਰਦਸਤ ਸੀ ਕਿ ਅਨੇਕਾਂ ਦਰੱਖ਼ਤ ਜੜ੍ਹੋਂ ਹੀ ਪੁੱਟੇ ਗਏ, ਜਿਸ ਕਰਕੇ ਵੱਡੇ ਦਰੱਖ਼ਤਾਂ ਨੂੰ ਸੜਕ ਤੋਂ ਹਟਾਉਣਾ ਸੰਭਵ ਨਹੀਂ, ਇਸ ਲਈ ਦਰੱਖ਼ਤਾਂ ਨੂੰ ਕੱਟ ਤੇ ਸੜਕ ਤੋਂ ਹਟਾਉਣ ਦਾ ਕੰਮ ਜਾਰੀ ਸੀ।
from Punjabi News -punjabi.jagran.com https://ift.tt/2YA5KTj
via IFTTT
No comments:
Post a Comment