Responsive Ads Here

Friday, July 24, 2020

ਅਮਰੀਕੀ ਅਦਾਲਤ ਨੇ 26/11 ਮੁੰਬਈ ਹਮਲਿਆਂ 'ਚ ਸਹਿ-ਸਾਜ਼ਿਸ਼ਕਰਤਾ ਰਾਣਾ ਦੀ ਜ਼ਮਾਨਤ ਪਟੀਸ਼ਨ ਕੀਤੀ ਖਾਰਜ

ਵਾਸ਼ਿੰਗਟਨ, ਪੀਟੀਆਈ : ਅਮਰੀਕੀ ਅਦਾਲਤ ਨੇ ਪਾਕਿਸਤਾਨੀ ਮੂਲ ਦੇ ਕੈਨੇਡਾਈ ਕਾਰੋਬਾਰੀ ਤਹਿਵੁਰ ਰਾਣਾ ਦੀ 1.5 ਮਿਲੀਅਨ ਡਾਲਰ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ। ਜਿਸ ਨੂੰ 2008 ਦੇ ਮੁੰਬਈ ਅੱਤਵਾਦੀ ਹਮਲੇ ਦੇ ਮਾਮਲੇ 'ਚ ਉਸ ਦੀ ਸ਼ਮੂਲੀਅਤ ਲਈ ਭਾਰਤ ਵੱਲੋਂ ਭਗੌੜਾ ਐਲਾਨ ਕੀਤਾ ਗਿਆ ਹੈ। ਹੈਡਲੀ ਦੇ ਬਚਪਨ ਦੇ ਦੋਸਤ 59 ਸਾਲਾਂ ਰਾਣਾ ਨੂੰ ਭਾਰਤ ਦੀ ਅਪੀਲ 'ਤੇ 10 ਜੂਨ ਨੂੰ ਲਾਸ ਏਂਜਲਸ 'ਚ ਫਿਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਭਾਰਤ ਨੇ ਮੁੰਬਈ ਹਮਲਿਆਂ 'ਚ ਰਾਣਾ ਦੀ ਸ਼ਮੂਲੀਅਤ ਲਈ ਉਸ ਦੀ ਹਵਾਲਗੀ ਲਈ ਬੇਨਤੀ ਕੀਤੀ ਸੀ। ਭਾਰਤ 'ਚ ਰਾਣਾ ਭਗੌੜਾ ਐਲਾਨਿਆ ਗਿਆ ਹੈ। ਸੰਘੀ ਵਕੀਲ ਮੁਤਾਬਕ 2006 ਤੋਂ ਨਵੰਬਰ 2008 'ਚ ਰਾਣਾ ਨੇ 'ਦਾਊਦ ਗਿਲਾਨੀ' ਦੇ ਨਾਮ ਤੋਂ ਪਛਾਣੇ ਜਾਣ ਵਾਲੇ ਹੈਡਲੀ ਤੇ ਪਾਕਿਸਤਾਨ 'ਚ ਕੁਝ ਸੂਬਿਆਂ ਨਾਲ ਮਿਲ ਕੇ ਲਸ਼ਕਰ-ਏ-ਤਾਇਬਾ ਤੇ ਹਰਕਤ-ਉਲ-ਜਿਹਾਦ-ਏ ਇਸਲਾਮੀ ਨੂੰ ਮੁੰਬਈ 'ਚ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਰਚਣ ਤੇ ਹਮਲਿਆਂ ਨੂੰ ਅੰਜਾਮ ਦੇਣ 'ਚ ਮਦਦ ਕੀਤੀ। ਪਾਕਿਸਤਾਨੀ ਮੂਲ ਦਾ ਅਮਰੀਕੀ ਹੈਡਲੀ ਲਸ਼ਕਰ ਦਾ ਅੱਤਵਾਦੀ ਹੈ। ਉਹ 2008 ਦੇ ਮੁੰਬਈ ਹਮਲਿਆਂ ਦੇ ਮਾਮਲੇ 'ਚ ਸਰਕਾਰੀ ਗਵਾਹ ਬਣ ਗਿਆ ਹੈ। ਉਹ ਹਮਲੇ 'ਚ ਭੂਮਿਕਾ ਲਈ ਅਮਰੀਕਾ 'ਚ 35 ਸਾਲ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਮੁੰਬਈ ਹਮਲੇ 'ਚ ਛੇ ਅਮਰੀਕੀਆਂ ਸਣੇ 166 ਲੋਕ ਮਾਰੇ ਗਏ ਸੀ।

ਲਾਸ ਏਂਜਲਸ 'ਚ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਜੱਜ ਜੈਕਲਿਨ ਚੂਲਜਿਆਨ ਨੇ 21 ਜੁਲਾਈ ਨੂੰ ਦਿੱਤੇ ਗਏ 24 ਪੰਨਿਆਂ ਦੇ ਆਪਣੇ ਆਦੇਸ਼ 'ਚ ਰਾਣਾ ਨੂੰ ਇਹ ਕਹਿੰਦੇ ਹੋਏ ਜ਼ਮਾਨਤ ਦੇਣ ਤੋਂ ਮਨ੍ਹਾ ਕਰ ਦਿੱਤਾ ਕਿਉਂਕਿ ਉਸ ਨੇ ਉਡਾਣ ਭਰਨ ਤੋਂ ਖ਼ੁਦ ਨੂੰ ਜ਼ੋਖ਼ਮ 'ਚ ਦੱਸਿਆ ਹੈ। ਅਮਰੀਕਾ ਸਰਕਾਰ ਨੇ ਜ਼ਮਾਨਤ 'ਤੇ ਉਨ੍ਹਾਂ ਦੀ ਰਿਹਾਈ ਦਾ ਵਿਰੋਧ ਕੀਤਾ। ਇਹ ਤਰਕ ਦਿੰਦੇ ਹੋਏ ਕਿ ਜੇਕਰ ਉਹ ਕੈਨੇਡਾ ਭੱਜ ਗਿਆ ਤਾਂ ਉਹ ਭਾਰਤ 'ਚ ਮੌਤ ਦੀ ਸਜ਼ਾ ਦੀ ਸੰਭਾਵਨਾ ਤੋਂ ਬਚ ਸਕਦਾ ਹੈ।

ਹੁਣ ਗੱਲ ਰਾਣਾ ਦੀ ਹਵਾਲਗੀ ਕਰੀਏ ਤਾਂ ਭਾਰਤ ਲਈ 2008 ਦੇ ਮੁੰਬਈ ਹਮਲਿਆਂ ਦੇ ਦੋਸ਼ੀ ਡੇਵਿਡ ਹੈਲਡੀ ਨੂੰ ਵਾਪਸ ਲਿਆਉਣਾ ਤਾਂ ਮੁਸ਼ਕਿਲ ਹੋ ਸਕਦਾ ਹੈ ਪਰ ਹਮਲਿਆਂ ਦੇ ਸਹਿ-ਸਾਜ਼ਿਸ਼ਕਰਤਾ ਤਹਿਵੁਰ ਰਾਣਾ ਦੀ ਹਵਾਲਗੀ 'ਚ ਕਿਸ ਤਰ੍ਹਾਂ ਦੀਆਂ ਮੁਸ਼ਕਿਲਾਂ ਨਹੀਂ ਹਨ। ਹਾਲਾਂਕਿ ਕੁਝ ਸਮੇਂ ਪਹਿਲਾਂ ਤਕ ਅਮਰੀਕਾ ਨੇ ਰਾਣਾ ਦੀ ਹਵਾਲਗੀ ਤੋਂਂ ਬਾਅਦ ਭਾਰਤ ਦੀ ਅਪੀਲ ਹਾਲੇ ਤਕ ਦਰਜ ਨਹੀਂ ਕੀਤੀ ਸੀ, ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਉਹ ਜਲਦ ਹੀ ਅਜਿਹਾ ਕਰ ਸਕਦਾ ਹੈ।
ਸਹਾਇਕ ਅਮਰੀਕੀ ਅਟਾਰਨੀ ਜਾਨ ਜੇ ਲੂਲੇਜਿਆਨ ਨੇ ਲਾਸ ਏਂਜਲਸ ਦੀ ਸੰਘੀ ਅਦਾਲਤ 'ਚ ਕਿਹਾ ਸੀ ਕਿ ਰਾਣਾ ਦੇ ਵਿਰੁੱਧ ਹੈਡਲੀ ਨੇ ਹਮਲਿਆਂ 'ਚ ਆਪਣੀ ਸ਼ਮੂਲੀਅਤ ਤੁਰੰਤ ਸਵੀਕਾਰ ਕਰ ਲਈ ਸੀ ਤੇ ਸਾਰੇ ਦੋਸ਼ਾਂ 'ਚ ਦੋਸ਼ ਵੀ ਸਵੀਕਾਰ ਕਰ ਲਿਆ ਸੀ। ਇਸ ਲਈ ਹੈਡਲੀ ਨੂੰ ਭਾਰਤ ਹਵਾਲੇ ਨਹੀਂ ਕੀਤਾ ਜਾ ਸਕਦਾ ਹੈ। ਹਾਲਾਂਕਿ ਰਾਣਾ ਨੇ ਤਾਂ ਦੋਸ਼ ਸਵੀਕਾਰ ਕੀਤਾ ਤੇ ਨਾ ਹੀ ਅਮਰੀਕਾ ਨਾਲ ਸਹਿਯੋਗ ਕੀਤਾ। ਇਸ ਲਈ ਉਸ ਨੂੰ ਉਹ ਲਾਭ ਨਹੀਂ ਮਿਲ ਸਕਦਾ ਹੈ ਜੋ ਹੈਡਲੀ ਨੂੰ ਦਿੱਤਾ ਗਿਆ ਹੈ।



from Punjabi News -punjabi.jagran.com https://ift.tt/2OUdmOf
via IFTTT

No comments:

Post a Comment