ਜਲੰਧਰ : ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਲੜਨ ਦੇ ਕੀਤੇ ਐਲਾਨ 'ਤੇ ਅਦਾਕਾਰ ਦੀਪ ਸਿੱਧੂ ਨੇ ਤਨਜ਼ ਕੱਸਿਆ ਹੈ। ਦੀਪ ਸਿੱਧੂ ਨੇ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ ਹੈ ਕਿ 'ਇੱਕੋ ਮੌਕੇ 22 ਬਿੱਲੀਆਂ ਥੈਲੇ 'ਚੋਂ ਬਾਹਰ'। ਸਿੱਧੂ ਨੇ ਆਪਣੀ ਫੇਸਬੁੱਕ ਪੋਸਟ 'ਚ ਲਿਖਿਆ ਹੈ-ਇੱਕੋ ਮੌਕੇ (ਕਿਸਾਨ-ਕਿਸਾਨ ਕਰਦੀਆਂ) 22 ਬਿੱਲੀਆਂ ਥੈਲੇ ਚੋਂ ਬਾਹਰ'। ਫਰਜ਼ੀ ਲੋਕਾਂ ਦਾ ਪਰਦਾਫਾਸ਼ ਕਰਨਾ ਸਾਡੀ ਭੂਮਿਕਾ ਨਹੀਂ ਹੈ। ਸਮੇਂ ਸਿਰ, ਉਹ ਆਪਣੇ ਆਪ ਨੂੰ ਬੇਨਕਾਬ ਕਰਦੇ ਹਨ।
ਦੱਸ ਦਈਏ ਕਿ ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਨੇ ‘ਸੰਯੁਕਤ ਸਮਾਜ ਮੋਰਚੇ’ ਦੇ ਨਾਂ ਹੇਠ ਨਵੀਂ ਸਿਆਸੀ ਪਾਰਟੀ ਕਾਇਮ ਕਰ ਕੇ ਸੂਬੇ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਸੰਯੁਕਤ ਸਮਾਜ ਮੋਰਚਾ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਹੋਣਗੇ। ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਇੱਥੇ ਪੀਪਲਜ਼ ਕਨਵੈਨਸ਼ਨ ਸੈਂਟਰ ’ਚ ਚੋਣਾਂ ਸਬੰਧੀ ਵਿਉਂਤਬੰਦੀ ਬਣਾਉਣ ਲਈ ਕਈ ਘੰਟੇ ਮੀਟਿੰਗ ਕੀਤੀ ਅਤੇ ਆਖ਼ਰ ਚੋਣਾਂ ’ਚ ਕੁੱਦਣ ਦਾ ਐਲਾਨ ਕਰ ਦਿੱਤਾ। ਬਲਵੀਰ ਸਿੰਘ ਰਾਜੇਵਾਲ, ਹਰਮੀਤ ਸਿੰਘ ਕਾਦੀਆਂ ਤੇ ਕੁਲਵੰਤ ਸਿੰਘ ਸੰਧੂ ਨੇ ਸਪਸ਼ਟ ਕੀਤਾ ਹੈ ਕਿ ਸਯੁੰਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਦੇਸ਼ ਦੀਆਂ 475 ਕਿਸਾਨ ਯੂਨੀਅਨਾਂ, ਜਿਨ੍ਹਾਂ ’ਚ ਪੰਜਾਬ ਦੀਆਂ 32 ਕਿਸਾਨ ਯੂਨੀਅਨਾਂ ਸ਼ਾਮਲ ਸਨ, ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਤੇ ਕਿਸਾਨਾਂ ਦੇ ਹੱਕੀ ਮਸਲਿਆਂ ਦੀ ਲਡ਼ਾਈ ਲਡ਼ੀ ਤੇ ਜਿੱਤੀ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਜਿੱਤਣ ’ਤੋਂ ਬਾਅਦ ਲੋਕਾਂ, ਕਿਸਾਨਾਂ ਦਾ ਵੱਡਾ ਦਬਾਅ ਪੈ ਰਿਹਾ ਸੀ ਕਿ ਪੰਜਾਬ ਤੇ ਸਮਾਜ ਨੂੰ ਬਚਾਉਣ ਲਈ ਉਹ ਲੋਕਾਂ ਨੂੰ ਸਹੀ ਮਾਰਗ ਦਰਸ਼ਨ ਕਰਨ ਜਿਸ ਕਰਕੇ ਆਮ ਲੋਕਾਂ ਤੇ ਕਿਸਾਨਾਂ ਦੇ ਦਬਾਅ ਹੇਠ ਇਹ ਫ਼ੈਸਲਾ ਲਿਆ ਹੈ।
from Punjabi News -punjabi.jagran.com https://ift.tt/3FtsOJD
via IFTTT
No comments:
Post a Comment