ਜੇਐੱਨਐੱਨ, ਜਲੰਧਰ : ਕਿਸਾਨ ਮਜ਼ਦੂਰਾਂ ਦੀ ਜਥੇਬੰਦੀ ਵੱਲੋਂ ਦਿੱਤੇ ਸੱਦੇ ਤਹਿਤ 20 ਦਸੰਬਰ ਤੋਂ ਜਾਰੀ ਰੇਲ ਰੋਕੋ ਅੰਦੋਲਨ ਕਾਰਨ ਸੂਬੇ ਵਿਚ ਟਰੇਨਾਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਹੈ। ਐਤਵਾਰ ਨੂੰ ਇਕ ਵਾਰ ਫਿਰ 113 ਟਰੇਨਾਂ ਰੱਦ ਕਰਨੀਆਂ ਪਈਆਂ।ਰੱਦ ਕੀਤੀਆਂ ਟਰੇਨਾਂ ਵਿਚ 63 ਮੇਲ ਤੇ ਐਕਸਪ੍ਰਰੈੱਸ ਟਰੇਨਾਂ ਅਤੇ 50 ਪੈਸੰਜਰ ਟਰੇਨਾਂ ਸ਼ਾਮਲ ਹਨ। ਇਸ ਤੋਂ ਇਲਾਵਾ 35 ਟਰੇਨਾਂ ਨੂੰ ਸ਼ਾਰਟ ਟਰਮੀਨੇਟ (ਮੰਜ਼ਲ ਤੋਂ ਪਹਿਲਾਂ ਰੋਕੀ) ਕਰਨਾ ਪਿਆ। 32 ਟਰੇਨਾਂ ਨੂੰ ਸ਼ਾਰਟ ਓਰਿਜਨੇਟ (ਮੰਜ਼ਲ ਤੋਂ ਪਹਿਲਾਂ ਰਵਾਨਾ) ਕੀਤਾ ਗਿਆ। ਰੇਲਵੇ ਮੁਤਾਬਕ ਜੰਡਿਆਲਾ ਤੇ ਮਾਨਾਂਵਾਲਾ ਵਿਚਾਲੇ ਕਰੀਬ 800, ਟਾਂਡਾ ਉੜਮੁੜ ਵਿਚ 400, ਤਰਨਤਾਰਨ ਵਿਚ 50, ਫਿਰੋਜ਼ਪੁਰ ਵਿਚ 50, ਮੋਗਾ ਵਿਚ 60, ਫ਼ਾਜ਼ਿਲਕਾ ਵਿਚ 250 ਤੇ ਜਲੰਧਰ ਛਾਉਣੀ ਵਿਚ 60 ਕਿਸਾਨ ਰੇਲਵੇ ਟਰੈਕ 'ਤੇ ਧਰਨੇ 'ਤੇ ਬੈਠੇ ਹਨ। ਮੋਗਾ ਤੇ ਫ਼ਾਜ਼ਿਲਕਾ ਵਿਚ 22 ਦਸੰਬਰ ਨੂੁੰ ਧਰਨਾ ਸ਼ੁਰੂ ਕੀਤਾ ਗਿਆ ਜਦਕਿ ਜਲੰਧਰ ਛਾਉਣੀ ਵਿਚ 23 ਦਸੰਬਰ ਤੋਂ ਧਰਨਾ ਸ਼ੁਰੂ ਹੋਇਆ ਸੀ। ਧਰਨੇ ਕਰ ਕੇ ਜਲੰਧਰ-ਅੰਮਿ੍ਤਸਰ, ਜਲੰਧਰ-ਪਠਾਨਕੋਟ ਸਮੇਤ ਅੰਮਿ੍ਤਸਰ-ਖੇਮਕਰਨ ਤੇ ਫਿਰੋਜ਼ਪੁਰ ਯਾਰਡ 20 ਦਸੰਬਰ ਤੋਂ ਰੋਕਿਆ ਗਿਆ ਹੈ।
from Punjabi News -punjabi.jagran.com https://ift.tt/3emAPV7
via IFTTT
No comments:
Post a Comment