ਮਨੁੱਖ ਦੇ ਸੁਭਾਅ ਦੀ ਹਲੀਮੀ ਉਸ ਦੀ ਮਹਾਨਤਾ ਦਾ ਲੱਛਣ ਹੈ। ਅਭਿਗਿਆਨ ਸ਼ਾਕੁੰਤਲਮ ਵਿਚ ਮਹਾਕਵੀ ਕਾਲੀਦਾਸ ਕਹਿੰਦੇ ਹਨ, ‘ਫ਼ਲ ਦੇ ਆਉਣ ’ਤੇ ਰੁੱਖ ਝੁਕ ਜਾਂਦੇ ਹਨ। ਨਵੇਂ ਸਾਲ ਦੇ ਸਮੇਂ ਬੱਦਲ ਝੁਕ ਜਾਂਦੇ ਹਨ। ਸੰਪਤੀ ਦੇ ਸਮੇਂ ਸੱਜਣ ਵੀ ਨਿਮਰ ਹੋ ਜਾਂਦੇ ਹਨ। ਅਸਲ ਵਿਚ ਮਹਾਨ ਵਿਅਕਤੀ ਗਿਆਨ ਅਤੇ ਸੰਪਤੀ ਹਾਸਲ ਕਰ ਕੇ ਹੋਰ ਜ਼ਿਆਦਾ ਨਿਮਰ ਬਣ ਜਾਂਦੇ ਹਨ।’ ਤਾਂ ਹੀ ਤੁਲਸੀਦਾਸ ਜੀ ਵੀ ਲਿਖਦੇ ਹਨ, ‘ਬਰਸ਼ਹਿੰ ਜਲਦ ਭੂਮੀ ਨਿਅਰਾਏਂ, ਜਥਾ ਨਵਹਿੰ ਬੁਧ ਵਿੱਦਿਆ ਪਾਏਂ।’ ਆਮ ਤੌਰ ’ਤੇ ਗਿਆਨ ਅਤੇ ਸੰਪਤੀ ਸ਼ਕਤੀ ਹਨ। ਇਨ੍ਹਾਂ ਸ਼ਕਤੀਆਂ ਨੂੰ ਧਾਰਨ ਕਰਨ ਦੀ ਪਾਤਰਤਾ ਹਲੀਮੀ ਨਾਲ ਹੀ ਮਿਲਦੀ ਹੈ। ਬਿਨਾਂ ਹਲੀਮੀ ਨੂੰ ਹਾਸਲ ਕੀਤੇ ਵਿੱਦਿਆ ਜਾਂ ਸੰਪਤੀ ਤਬਾਹਕੁੰਨ ਹੁੰਦੀ ਹੈ।
ਹਲੀਮੀ ਦੀ ਘਾਟ ਵਿਚ ਹੰਕਾਰ ਉਤਪੰਨ ਹੋ ਜਾਂਦਾ ਹੈ। ਉਹ ਚੰਗੇ ਵਿਵਹਾਰ ਨਾਲ ਦੈਵੀ ਗੁਣਾਂ ਨੂੰ ਧਾਰਨ ਕਰਦਾ ਹੈ। ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਹਲੀਮੀ ਦਾ ਅਸਰ ਦੂਰ ਤਕ ਜਾਂਦਾ ਹੈ। ਸੰਸਾਰ ਦੇ ਸਾਰੇ ਮਹਾਪੁਰਖਾਂ ਦੇ ਜੀਵਨ ਵਿਚ ਸਾਨੂੰ ਹਲੀਮੀ ਦਾ ਗੁਣ ਦਿਖਾਈ ਦਿੰਦਾ ਹੈ। ਮਰਿਆਦਾ ਪਰਸ਼ੋਤਮ ਰਾਮ ਦਾ ਸਮੁੱਚਾ ਜੀਵਨ ਹਲੀਮੀ ਦੀ ਉਮਦਾ ਮਿਸਾਲ ਹੈ। ਉਹ ਪਿਤਾ ਦੀ ਆਗਿਆ ਨੂੰ ਸੰਪੂਰਨ ਹਲੀਮੀ ਨਾਲ ਸਿਰ-ਮੱਥੇ ਮੰਨਦੇ ਹਨ। ਜੰਗਲ ਵਿਚ ਸਾਰੇ ਵਿਦਵਾਨ ਰਿਸ਼ੀਆਂ, ਸਾਧਾਰਨ ਮਨੁੱਖਾਂ ਅਤੇ ਨਿਰਬਲ ਜੀਵਾਂ ਪ੍ਰਤੀ ਹਲੀਮੀ ਦੇ ਭਾਵਾਂ ਨਾਲ ਭਰੇ ਨਜ਼ਰ ਆਉਂਦੇ ਹਨ।
ਭਗਵਾਨ ਬੁੱਧ ਦਾ ਸਾਰਾ ਜੀਵਨ ਸੰਦੇਸ਼ ਵੀ ਹਲੀਮੀ ਵਾਲੀ ਦਇਆ ਨਾਲ ਭਰਪੂਰ ਹੈ। ਅਸਲ ਵਿਚ ਹਲੀਮੀ ਜੀਵਨ ਵਿਚ ਸਫਲਤਾ ਦਾ ਸਾਰ ਤੱਤ ਹੈ। ਇਕ ਹਰੀ ਟਾਹਣੀ ਵਿਚ ਲਚਕ ਹੁੰਦੀ ਹੈ ਕਿਉਂਕਿ ਉਸ ਵਿਚ ਜੀਵਨ ਦੇ ਲੱਛਣ ਮੌਜੂਦ ਹੁੰਦੇ ਹਨ। ਜੇ ਉਸ ਨੂੰ ਜ਼ਮੀਨ ਵਿਚ ਲਗਾ ਦਿੱਤਾ ਜਾਵੇ ਤਾਂ ਉਸ ਵਿਚ ਨਵੇਂ ਪੱਤੇ ਪੁੰਗਰ ਸਕਦੇ ਹਨ। ਜਦਕਿ ਉਸੇ ਟਹਿਣੀ ਦੇ ਸੁੱਕ ਜਾਣ ’ਤੇ ਉਸ ਵਿਚ ਲਚਕ ਸਮਾਪਤ ਹੋ ਜਾਂਦੀ ਹੈ। ਨਾਲ ਹੀ ਉਸ ਵਿਚ ਜੀਵਨ ਦੀ ਸੰਭਾਵਨਾ ਵੀ ਸਮਾਪਤ ਹੋ ਜਾਂਦੀ ਹੈ। ਇਸ ਤਰ੍ਹਾਂ ਲਚਕ ਤੇ ਹਲੀਮੀ ਜੀਵਨ ਦੇ ਅਹਿਮ ਗੁਣ ਹਨ।
ਆਕੜਨਾ ਤਾਂ ਮੁਰਦੇ ਦਾ ਗੁਣ ਹੈ ਅਤੇ ਹੰਕਾਰ ਵਿਅਕਤੀ ਦੀ ਮੌਤ ਦਾ। ਇਨ੍ਹਾਂ ਦੋਵਾਂ ਦਾ ਤਿਆਗ ਕਰਨ ਵਿਚ ਹੀ ਮਨੁੱਖ ਦੀ ਭਲਾਈ ਹੈ। ਇਹ ਦੋਵੇਂ ਮਨੁੱਖ ਨੂੰ ਤਰ੍ਹਾਂ-ਤਰ੍ਹਾਂ ਦੀਆਂ ਸਮੱਸਿਆਵਾਂ ਵਿਚ ਫਸਾਉਂਦੇ ਰਹਿੰਦੇ ਹਨ। ਹਲੀਮੀ ਸਾਰੇ ਸਦਗੁਣਾਂ ਦਾ ਆਧਾਰ ਹੈ। ਇਹ ਆਧਾਰ ਮਜ਼ਬੂਤ ਹੋਣਾ ਚਾਹੀਦਾ ਹੈ।
-ਡਾ. ਪ੍ਰਸ਼ਾਂਤ ਅਗਨੀਹੋਤਰੀ।
from Punjabi News -punjabi.jagran.com https://ift.tt/3erXdfx
via IFTTT
No comments:
Post a Comment