ਮੁੰਬਈ (ਪੀਟੀਆਈ) : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕੋਚ ਰਵੀ ਸ਼ਾਸਤਰੀ ਦਾ ਮੰਨਣਾ ਹੈ ਕਿ ਦੱਖਣੀ ਅਫਰੀਕਾ ਨੂੰ ਉਸ ਦੀ ਧਰਤੀ 'ਤੇ ਹਰਾਉਣਾ ਕਦੀ ਸੌਖਾ ਨਹੀਂ ਰਿਹਾ ਪਰ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਐਤਵਾਰ ਤੋਂ ਸ਼ੁਰੂ ਹੋ ਰਹੀ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਵਿਚ ਜਿੱਤ ਦਰਜ ਕਰਨ ਦਾ ਦਮ ਰੱਖਦੀ ਹੈ। ਸ਼ਾਸਤਰੀ ਦਾ ਕਾਰਜਕਾਲ ਪਿਛਲੇ ਦਿਨੀਂ ਟੀ-20 ਵਿਸ਼ਵ ਕੱਪ ਦੇ ਨਾਲ ਖ਼ਤਮ ਹੋ ਗਿਆ ਸੀ। ਸ਼ਾਸਤਰੀ ਨੇ ਅਗਲੀ ਸੀਰੀਜ਼ ਬਾਰੇ ਕਿਹਾ ਕਿ ਭਾਰਤੀ ਟੀਮ ਕੋਲ ਆਪਣੀ ਕਾਬਲੀਅਤ ਸਾਬਤ ਕਰਨ ਦਾ ਇਸ ਤੋਂ ਬਿਹਤਰ ਸਮਾਂ ਨਹੀਂ ਹੋ ਸਕਦਾ ਸੀ। ਵਿਰਾਟ ਬਿਹਤਰੀਨ ਕਪਤਾਨ ਹਨ ਤੇ ਉਨ੍ਹਾਂ ਕੋਲ ਇਕ ਸ਼ਾਨਦਾਰ ਟੀਮ ਹੈ। ਦੱਖਣੀ ਅਫਰੀਕਾ ਵਿਚ ਅਸੀਂ ਹੁਣ ਤਕ ਸੀਰੀਜ਼ ਨਹੀਂ ਜਿੱਤ ਸਕੇ ਹਾਂ। ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਦੱਖਣੀ ਅਫਰੀਕਾ ਨੂੰ ਉਸ ਦੀ ਧਰਤੀ 'ਤੇ ਹਰਾਉਣਾ ਸੌਖਾ ਨਹੀਂ ਹੈ ਪਰ ਸਾਡੇ ਕੋਲ ਚੰਗੇ ਸਾਧਨ ਹਨ। ਹਮੇਸ਼ਾ ਵਾਂਗ ਭਾਰਤੀ ਟੀਮ ਨੂੰ ਮੇਰਾ ਪੂਰਾ ਸਮਰਥਨ ਰਹੇਗਾ। ਭਾਰਤ ਨੇ 1992 ਵਿਚ ਡਰਬਨ ਵਿਚ ਦੱਖਣੀ ਅਫਰੀਕਾ ਖ਼ਿਲਾਫ਼ ਪਹਿਲਾ ਟੈਸਟ ਮੈਚ ਖੇਡਿਆ ਸੀ ਜਦਕਿ ਪਿਛਲੇ ਦਿਨੀਂ ਸ਼ਾਸਤਰੀ ਦੀ ਥਾਂ ਮੁੱਖ ਕੋਚ ਦਾ ਅਹੁਦਾ ਸੰਭਾਲਣ ਵਾਲੇ ਰਾਹੁਲ ਦ੍ਰਾਵਿੜ ਦੀ ਅਗਵਾਈ ਵਿਚ ਟੀਮ ਨੇ 2006 ਵਿਚ ਉਥੇ ਆਪਣਾ ਪਹਿਲਾ ਟੈਸਟ ਜਿੱਤਿਆ ਸੀ।
from Punjabi News -punjabi.jagran.com https://ift.tt/3EoSC8F
via IFTTT
No comments:
Post a Comment