ਕੈਪਸ਼ਨ-7ਕੇਪੀਟੀ7ਪੀ
ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਸਮੂਹ ਮੈਂਬਰ ¢
ਵਿਜੇ ਸੋਨੀ, ਫਗਵਾੜਾ : ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਚਰਨ ਛੋਹ ਪ੫ਾਪਤ ਇਤਿਹਾਸਕ ਧਰਤੀ ਸ਼੫ੋਮਣੀ ਸ਼੫ੀ ਗੁਰੂ ਰਵਿਦਾਸ ਮੰਦਿਰ ਜੀਟੀ ਰੋਡ ਚੱਕ ਹਕੀਮ ਫਗਵਾੜਾ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੋਤੀ-ਜੋਤ ਦਿਵਸ 'ਤੇ ਇਤਿਹਾਸਕ ਜੋੜ ਮੇਲਾ 14, 15 ਅਤੇ 16 ਜੂਨ ਨੂੰ ਸਫਲਤਾ ਪੂਰਵਕ ਮਨਾਉਣ ਲਈ ਪ੫ਬੰਧਕ ਕਮੇਟੀ ਦੀ ਮੀਟਿੰਗ ਪ੫ਧਾਨ ਐਡਵੋਕੇਟ ਸ਼ਰਧਾ ਰਾਮ ਦੀ ਪ੫ਧਾਨਗੀ ਹੇਠ ਹੋਈ ¢ ਮੀਟਿੰਗ ਦੌਰਾਨ ਮੇਲੇ ਦੀ ਰੂਪ ਰੇਖਾ ਤਿਆਰ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਸੇਵਾਦਾਰਾਂ ਨੂੰ ਡਿਊਟੀਆਂ ਦੀ ਵੰਡ ਕੀਤੀ ਗਈ ¢ ਮੇਲੇ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪ੫ਧਾਨ ਐਡਵੋਕੇਟ ਸ਼ਰਧਾ ਰਾਮ ਨੇ ਦੱਸਿਆ ਕਿ 14 ਜੂਨ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਸ਼੫ੀ ਆਖੰਡ ਪਾਠ ਜੀ ਆਰੰਭ ਕਰਵਾਏ ਜਾਣਗੇ ¢ 15 ਜੂਨ ਦਿਨ ਸ਼ੁੱਕਰਵਾਰ ਰਾਤ 7:30 ਵਜੇ ਸ਼ਬਦ ਕੀਰਤਨ ਅਤੇ ਆਰਤੀ ਹੋਵੇਗੀ ਅਤੇ 16 ਜੂਨ ਦਿਨ ਸ਼ਨੀਵਾਰ ਸਵੇਰੇ 10 ਵਜੇ ਸ਼੫ੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ¢ 10:30 ਵਜੇ ਨਿਸ਼ਾਨ ਸਾਹਿਬ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਵੇਗੀ। ਉਪਰੰਤ ਪ੫ਸਿੱਧ ਕੀਰਤਨੀ ਜੱਥੇ ਅਤੇ ਢਾਡੀ ਜਥੇ ਇਤਿਹਾਸਕ ਤੇ ਧਾਰਮਿਕ ਪ੫ੋਗਰਾਮ ਪੇਸ਼ ਕਰਨਗੇ¢ ਇਸ ਮੌਕੇ ਸ਼੫ੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਦੇ ਸਮੂਹ ਸੰਤ ਮਹਾਂਪੁਰਸ਼ ਪਹੁੰਚ ਰਹੇ ਹਨ¢ ਠੰਡੇ-ਮਿੱਠੇ ਜਲ ਦੀਆਂ ਛਬੀਲਾਂ ਅਤੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਜਾਣਗੇ। ਇਸ ਮੌਕੇ 'ਤੇ ਅਸ਼ੋਕ ਭਾਟੀਆ ਜਨਰਲ ਸਕੱਤਰ, ਜਗਨ ਨਾਥ ਕੈਲੇ ਖਜਾਨਚੀ, ਹੁਕਮ ਚੰਦ, ਯਸ ਬਰਨਾ, ਸੀਟੂ ਬਾਈ, ਬਲਦੇਵ ਰਾਜ ਕੋਮਲ, ਰੂਪ ਲਾਲ ਮਕਬੂਲ ਕਮੇਟੀ ਮੈਂਬਰਾਂ ਤੋਂ ਇਲਾਵਾ ਗਿਆਨੀ ਜਸਵੀਰ ਸਿੰਘ ਜੱਸਲ, ਕੁਲਵੰਤ ਦੜੋਚ, ਜਨਕ ਰਾਜ, ਸਤਵੀਰ ਸੰਧੂ, ਕੁਲਦੀਪ ਕੁਮਾਰ ਆਦਿ ਹਾਜ਼ਰ ਸਨ¢
from Punjabi News -punjabi.jagran.com https://ift.tt/2HrAXzL
via IFTTT
No comments:
Post a Comment