ਕੈਪਸ਼ਨ7ਕੇਪੀਟੀ2ਪੀ
ਨੁੱਕੜ ਨਾਟਕ ਪੇਸ਼ ਕਰਦੇ ਹੋਏ ਕਰਮਚਾਰੀ।
ਅਜੈ ਕਨੌਜੀਆ, ਕਪੂਰਥਲਾ : ਰੇਡਿਕਾ ਕਲਚਰਲ ਸੁਸਾਇਟੀ ਕਪੂਰਥਲਾ ਨੇ ਰੇਡਿਕਾ ਪਰਿਸਰ ਵਿਚ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਨੁੱਕੜ ਨਾਟਕ 'ਬੀਟ ਪਲਾਸਟਿਕ ਪੋਲਿਊਸ਼ਣ' ਪੇਸ਼ ਕੀਤਾ। ਇਹ ਨਾਟਕ ਰੇਡਿਕਾ ਕਲਚਰਲ ਸੁਸਾਇਟੀ ਦੇ ਪ੫ਧਾਨ ਸੀਪੀੳ ਆਰਸੀਐੱਫ ਦੇ ਹੁਕਮਾਂ ਅਨੁਸਾਰ ਪੇਸ਼ ਕੀਤਾ ਗਿਆ। ਰੇਡਿਕਾ ਦੇ ਸ਼ਾਪਿੰਗ ਕੰਪਲੈਕਸ ਵਿਚ ਸ਼ਾਮ 6:30 ਵਜੇ ਇਹ ਨੁੱਕੜ ਨਾਟਕ ਦਰਸ਼ਕਾਂ ਦੀ ਵੱਡੀ ਗਿਣਤੀ ਵਿਚ ਪੇਸ਼ ਕੀਤਾ ਗਿਆ ਅਤੇ ਸੰਦੇਸ਼ ਦਿੱਤਾ ਗਿਆ ਕਿ ਸਾਡੇ ਦੈਨਿਕ ਜੀਵਨ ਵਿਚ ਪਲਾਸਟਿਕ ਦੀਆਂ ਚੀਜ਼ਾਂ ਨੂੰ ਘੱਟ ਤੋਂ ਘੱਟ ਵਰਤੋਂ ਕੀਤੀ ਜਾਵੇ ਅਤੇ ਪਲਾਸਟਿਕ ਦੀਆਂ ਚੀਜ਼ਾਂ ਦਾ ਸਮਾਜ ਤੋਂ ਖਾਤਮਾ ਕੀਤਾ ਜਾਵੇ ਤਾਂ ਹੀ ਇਸ ਪਲਾਸਟਿਕ ਰੂਪੀ ਰਾਕਸ਼ਸ ਨੂੰ ਅਸੀਂ ਆਪਣੇ ਸਮਾਜ ਤੋਂ ਹਰਾ ਸਕਾਂਗੇ। ਰੇਡਿਕਾ ਕਲਚਰਲ ਸੁਸਾਇਟੀ ਦੇ ਸਕੱਤਰ ਸੁਸ਼ੀਲ ਧੀਮਾਨ ਨੇ ਦੱਸਿਆ ਕਿ ਇਹ ਨਾਟਕ ਦਰਸ਼ਕਾਂ ਨੂੰ ਬਹੁਤ ਚੰਗਾ ਸੰਕੇਤ ਦੇ ਗਿਆ। ਇਸ ਨਾਟਕ ਦਾ ਸੰਕਲਪ ਸੁਸ਼ੀਲ ਧੀਮਾਨ ਨੇ ਲਿਖਿਆ ਸੀ ਅਤੇ ਨਿਰਦੇਸ਼ ਦੀਪਕ ਪੂਰੀ ਸਨ। ਇਸ ਮੌਕੇ 'ਤੇ ਐਸਪੀ ਮੰਡਲ, ਏਪੀਓ ਆਰਸੀਐਫ ਸਰੂਪ ਸਿੰਘ, ਸ਼ੰਕਰ ਲਾਲ ਮੀਨਾ, ਨੀਰਜ ਸ਼ਰਮਾ ਅਤੇ ਰੇਡਿਕਾ ਕਲਚਰਲ ਸੁਸਾਇਟੀ ਦੀ ਐਗਜ਼ੀਕਿਊਟਿਵ ਕਮੇਟੀ ਦੇ ਮਨੋਜ ਸੇਖੋਂ, ਰਮੇਸ਼ ਜਾਦੂਗਰ, ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ, ਮੇਵਾ ਸਿੰਘ, ਯੋਗੇਸ਼ ਕੁਮਾਰ ਆਦਿ ਹਾਜ਼ਰ ਸਨ।
from Punjabi News -punjabi.jagran.com https://ift.tt/2JCC8kO
via IFTTT
No comments:
Post a Comment