Responsive Ads Here

Tuesday, June 5, 2018

ਫਾਜ਼ਿਲਕਾ ਦੀ ਸ਼ਾਨ ਇਤਿਹਾਸਕ ਘੰਟਾਘਰ ਨੂੰ ਬਣਾਇਆ ਮਿਊਜੀਅਮ

ਵਿਜੈ ਕੁਮਾਰ, ਫਾਜ਼ਿਲਕਾ : ਪੰਜਾਬ ਵਿਧਾਨਸਭਾ ਦੀ ਆਰਟ ਗੈਲਰੀ ਦੀ ਸ਼ਾਨ ਅਤੇ ਫਾਜ਼ਿਲਕਾ ਸ਼ਹਿਰ ਦੇ ਵਿਚਕਾਰ ਬਣੀ ਇਤਿਹਾਸਕ ਧਰੋਹਰ ਘੰਟਾਘਰ 'ਚ ਮਿਊਜ਼ੀਅਮ ਬਣਾ ਦਿੱਤਾ ਗਿਆ ਹੈ। ਜਿੱਥੇ ਲੋਕ ਨਾ ਸਿਰਫ਼ ਘੰਟਾਘਰ ਦਾ ਇਤਿਹਾਸ ਪੜ੍ਹਨਗੇ ਸਗੋਂ ਇਤਿਹਾਸਕ ਤਸਵੀਰਾਂ ਦੇ ਨਾਲ ਨਾਲ ਫਾਜ਼ਿਲਕਾ ਦੀਆਂ ਇਤਿਹਾਸਕ ਧਰੋਹਰਾਂ ਦੀ ਪੇਂਟਿੰਗ ਵੀ ਵੇਖ ਸਕਣਗੇ। ਇਹ ਕੰਮ ਰੰਗਲਾ ਬੰਗਲਾ ਫਾਜ਼ਿਲਕਾ ਵੈਲਫੇਅਰ ਸੁਸਾਇਟੀ ਨੇ ਕੀਤਾ ਹੈ। ਜਿਨ੍ਹਾਂ ਨੇ ਲਗਭਗ ਇਕ ਹਫ਼ਤੇ ਦੀ ਮਿਹਨਤ ਤੋਂ ਬਾਅਦ ਇਹ ਮਿਊਜ਼ੀਅਮ ਤਿਆਰ ਕੀਤਾ ਹੈ। ਇਸ 'ਚ ਪੈੜੀਵਾਲ ਪਰਿਵਾਰ ਦੇ ਸੁਸ਼ੀਲ ਪੈੜੀਵਾਲ ਦਾ ਸਹਿਯੋਗ ਲਿਆ ਗਿਆ ਹੈ।

ਫਾਜ਼ਿਲਕਾ ਜ਼ਿਲ੍ਹੇ 'ਚ ਸੈਂਕੜਿਆਂ ਰੁੱਖਾਂ 'ਤੇ ਦਿਲ ਖਿਚਵੀਂ ਪੇਂਟਿੰਗ ਕਰ ਚੁੱਕੀਆਂ ਵਿਸ਼ੂ ਤਨੇਜਾ ਅਤੇ ਸੰਤੋਸ਼ ਚੌਧਰੀ ਵੱਲੋਂ ਬਰਸ਼ ਦੀ ਜਾਦੂਗਰੀ ਘੰਟਾਘਰ 'ਤੇ ਵਿਖਾਈ ਗਈ ਹੈ। ਉਨ੍ਹਾਂ ਨੇ ਫਾਜ਼ਿਲਕਾ ਦੇ ਇਤਿਹਾਸਕਾਰ ਲਛਮਣ ਦੋਸਤ ਦੀ ਅਗਾਈ 'ਚ ਭਾਰਤ ਪਾਕਿਸਤਾਨ ਜੰਗ 1971 ਦੇ ਸ਼ਹੀਦਾਂ ਦੀ ਯਾਦ 'ਚ ਬਣਾਈ ਗਈ ਆਸਫ਼ਵਾਲਾ ਸ਼ਹੀਦਾਂ ਦੀ ਸਮਾਧੀ ਨੂੰ ਘੰਟਾਘਰ 'ਚ ਪੇਂਟਿੰਗ ਨਾਲ ਬਣਾਇਆ ਹੈ। ਇਸ ਤੋਂ ਇਲਾਵਾ 1901 'ਚ ਬਣੀ ਅਤੇ ਫਾਜ਼ਿਲਕਾ ਦੀ ਸਭ ਤੋਂ ਪੁਰਾਣੀ ਇਮਾਰਤ ਅਤੇ ਹੈਰੀਟੇਜ ਦਾ ਦਰਜਾ ਹਾਸਲ ਕਰ ਚੁੱਕੀ ਇਮਾਰਤ ਰਘੁਵਰ ਭਵਨ ਵੀ ਬਣਾਇਆ ਗਿਆ ਹੈ। ਘੰਟਾਘਰ ਦੀ ਇਮਾਰਤ 'ਚ ਰਾਸ਼ਟਰੀ ਪੰਛੀ ਮੋਰ ਵੀ ਬਣਾਇਆ ਗਿਆ ਹੈ। ਜਦਕਿ ਰਾਸ਼ਟਰੀ ਝੰਡੇ ਤਿਰੰਗੇ ਦੇ ਤਿੰਨਾਂ ਰੰਗਾਂ ਨੂੰ ਇਕ ਰੁੱਖ 'ਤੇ ਦਰਸਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਅਹੁੱਦੇਦਾਰ ਵਿਸ਼ੂ ਤਨੇਜਾ ਅਤੇ ਸੰਤੋਸ਼ ਚੋਧਰੀ ਨੇ ਦੱਸਿਆ ਕਿ ਫਾਜ਼ਿਲਕਾ 'ਚ ਅਜਿਹਾ ਕੋਈ ਮਿਊਜੀਅਮ ਨਹੀਂ ਹੈ ਜਿੱਥੇ ਇਤਿਹਾਸਕ ਧਰੋਹਰਾਂ ਅਤੇ ਫਾਜ਼ਿਲਕਾ ਨਾਲ ਸਬੰਧਤ ਇਤਿਹਾਸਕ ਚਿੱਤਰ ਨੂੰ ਸਹੇਜਿਆ ਗਿਆ ਹੈ। ਜਿਸ ਕਾਰਨ ਘੰਟਾਘਰ 'ਚ ਮਿਊਜੀਅਮ ਬਣਾਇਆ ਗਿਆ ਹੈ। ਜੋ ਫਾਜ਼ਿਲਕਾ ਦੇ ਇਤਿਹਾਸ, ਸੰਸਿਯਤੀ, ਬਹਾਦਰੀ, ਸਿੱਖਿਆ ਅਤੇ ਵਿਕਾਸ ਕ੫ਮ ਨੂੰ ਦਰਸਾਏਗਾ। ਜਦਕਿ ਰਘੁਵਰ ਭਵਨ ਸਾਨੂੰ ਇਤਿਹਾਸਿਕ ਧਰੋਹਰਾਂ ਨੂੰ ਬਚਾਉਣ, ਮੋਰ ਪੰਛੀਆਂ ਨੂੰ ਬਚਾਉਣ ਅਤੇ ਤਿੰਨ ਰੰਗਾਂ ਨਾਲ ਸਜਾਇਆ ਗਿਆ ਰੁੱਖ ਵਾਤਾਵਰਣ ਨੂੰ ਬਚਾਉਣ ਦਾ ਸੁਨੇਹਾ ਦੇ ਰਹੇ ਹਨ। ਸਥਾਨਕ ਇਤਿਹਾਸਕਾਰ ਲਛੱਮਣ ਦੋਸਤ ਨੇ ਦੱਸਿਆ ਕਿ ਮਿਊਜ਼ੀਅਮ 'ਚ ਇਤਿਹਾਸਕ ਚਿੱਤਰ ਸਜਾਏ ਗਏ ਹਨ ਤਾਂਕਿ ਉਨ੍ਹਾਂ ਨੂੰ ਵੇਖਣ ਵਾਲੇ ਫਾਜ਼ਿਲਕਾ ਦੇ ਇਤਿਹਾਸ ਨੂੰ ਜਾਣ ਸਕਣ। ਉਨ੍ਹਾਂ ਦੱਸਿਆ ਕਿ ਮਿਊਜ਼ੀਅਮ 'ਚ 1844 'ਚ ਬਣਿਆ ਬੰਗਲਾ, 1845 'ਚ ਬਣੀ ਹੇਵਲੀ, 1890 'ਚ ਬਣਾਈ ਗਈ ਅਤੇ ਫਾਜ਼ਿਲਕਾ ਤੋਂ ਫਿਜੀ ਤੱਕ ਯਾਤਰੀਆਂ ਨੂੰ ਲੈਕੇ ਜਾਣ ਵਾਲੀ ਫਾਜ਼ਿਲਕਾ ਸਟੀਮ ਸ਼ਿਪ, ਮਿਆ ਫਜ਼ਲ ਖਾਂ ਤੋਂ 144 ਰੁਪਏ 8 ਆਨੇ 'ਚ ਜ਼ਮੀਨ ਖਰੀਦ ਫਾਜ਼ਿਲਕਾ ਸ਼ਹਿਰ ਵਸਾਉਣ ਵਾਲਾ ਬਿ੫ਟਿਸ਼ ਅਧਿਕਾਰੀ ਜੇ ਐਸ ਓਲੀਵਰ, ਫਾਜ਼ਿਲਕਾ 'ਚ 1945 ਦੇ ਵਿਧਾਇਕ ਬਾਘ ਅਲੀ ਸੁਖੇਰਾ, ਪੈੜੀਵਾਲ ਪਰਿਵਾਰ ਵੱਲੋਂ ਬਣਵਾਇਆ ਗਿਆ ਜਨਾਨਾ ਹਸਪਤਾਲ, ਘੰਟਾਘਰ ਦੇ ਉਦਘਾਟਨ ਦੇ ਸਮੇਂ ਖਿਚਿਆ ਗਿਆ ਚਿੱਤਰ, ਬੰਗਲੇ 'ਚ ਬਿ੫ਟਿਸ਼ ਅਧਿਕਾਰੀਆਂ ਦੇ ਨਾਲ ਖਿੱÎਚਿਆ ਗਿਆ ਚਿੱਤਰ, 1913 'ਚ ਬਣੀ ਗੋਲ ਕੋਠੀ, ਸਰਕਾਰੀ ਸਕੂਲ ਦੇ ਸੈਸ਼ਨ 1947-48 ਦੀ ਤਸਵੀਰ, ਫਾਜ਼ਿਲਕਾ 'ਚ ਆਈ ਪਹਿਲੀ ਟ੫ੇਨ ਆਦਿ ਇਤਿਹਾਸਕ ਚਿੱਤਰ ਸਜਾਏ ਗਏ ਹਨ। ਲਛਮਣ ਦੋਸਤ ਨੇ ਦੱਸਿਆ ਕਿ ਮਿਊਜੀਅਮ 'ਚ ਘੰਟਾਘਰ ਦਾ ਇਤਿਹਾਸ ਵੀ ਲਿੱਖਿਆ ਗਿਆ ਹੈ। ਤਾਂਕਿ ਆਉਣ ਵਾਲੇ ਸੈਲਾਨੀਆਂ ਅਤੇ ਸ਼ਹਿਰ ਵਾਸੀਆਂ ਨੂੰ ਘੰਟਾਘਰ ਦੇ ਅਸਲੀ ਇਤਿਹਾਸ ਦਾ ਪਤਾ ਲੱਗ ਸਕੇ। ਉਨ੍ਹਾਂ ਦੱਸਿਆ ਕਿ ਮਿਊਜਿੀਅਮ ਘੰਟਾਘਰ ਦੇ ਜਨਮ ਦਿਨ 'ਤੇ 6 ਜੂਨ ਨੂੰ ਜਨਤਾ ਨੂੰ ਸਮਰਪਤ ਕਰ ਦਿੱਤਾ ਜਾਵੇਗਾ।



from Punjabi News -punjabi.jagran.com https://ift.tt/2kMLEUC
via IFTTT

No comments:

Post a Comment