Responsive Ads Here

Tuesday, June 5, 2018

ਪ੍ਰੋ. ਚੰਦੂਮਾਜਰਾ ਨੇ ਹਾਫਿਜ਼ਾਬਾਦ ਵਿਖੇ ਕਮਿਊਨਿਟੀ ਸੈਂਟਰ ਦਾ ਉਦਘਾਟਨ ਕੀਤਾ

ਪਰਮਜੀਤ ਕੌਰ, ਚਮਕੌਰ ਸਾਹਿਬ : ਲੋਕ ਸਭਾ ਮੈਂਬਰ ਪ੫ੋ. ਪ੫ੇਮ ਸਿੰਘ ਚੰਦੂਮਾਜਰਾ ਨੇ ਨਜ਼ਦੀਕੀ ਪਿੰਡ ਹਾਫਿਜ਼ਾਬਾਦ ਵਿਖੇ ਮਗਨਰੇਗਾ ਸਕੀਮ ਅਧੀਨ ਬਣੇ ਕਮਿਊਨਟੀ ਸੈਂਟਰ ਦਾ ਉਦਘਾਟਨ ਕੀਤਾ। ਉਨ੍ਹਾਂ ਨੌਜਵਾਨਾਂ ਤੇ ਪਿੰਡ ਵਾਸੀਆਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਆਪਣੇ ਐੱਮਪੀਲੈਂਡ ਫੰਡ 'ਚੋਂ ਓਪਨ ਜਿੰਮ ਤੇ ਪਿੰਡ ਦੇ ਸਕੂਲ ਨੂੰ ਜਾਣ ਵਾਲੇ ਰਸਤੇ ਨੂੰ ਪੱਕਾ ਕਰਨ ਲਈ ਗ੫ਾਂਟ ਦੇ ਕੇ ਮੁਕੰਮਲ ਕਰਵਿਆ। ਪ੫ੋ. ਚੰਦੂਮਾਜਰਾ ਨੇ ਗੁਰਦੁਆਰਾ ਸ੫ੀ ਜੰਡ ਸਾਹਿਬ 'ਚ ਧਾਰਮਿਕ ਸਮਾਗਮ ਤੇ ਗੱਤਕਿਆਂ ਦੇ ਮੁਕਾਬਲੇ ਦੌਰਾਨ ਜੀਐੱਸਟੀ 'ਤੇ ਬੋਲਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਵਾਰ-ਵਾਰ ਲੋਕ ਸਭਾ 'ਚ ਲੰਗਰਾਂ ਉੱਪਰ ਲੱਗਣ ਵਾਲੇ ਜੀਐੱਸਟੀ ਨੂੰ ਹਟਾਉਣ ਦੀ ਮੰਗ ਕੀਤੀ ਗਈ ਸੀ ਜੋ ਕਿ ਕੇਂਦਰ ਸਰਕਾਰ ਨੇ ਆਪਣੇ ਹਿੱਸੇ ਦਾ ਜੀ.ਐੱਸ.ਟੀ. ਧਾਰਮਿਕ ਲੰਗਰ ਕਮੇਟੀਆਂ ਨੂੰ ਵਾਪਿਸ ਕਰਨ ਦਾ ਫੈਸਲਾ ਕੀਤਾ, ਜਿਸ ਦਾ ਉਹ ਸਵਾਗਤ ਕਰਦੇ ਹਨ। ਉਨ੍ਹਾਂ ਕਾਂਗਰਸ 'ਤੇ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਮਨਪ੫ੀਤ ਬਾਦਲ ਨੇ ਜੀ.ਐੱਸ.ਟੀ. ਕੌਂਸਲ ਦੇ ਮੈਂਬਰ ਹੋਣ 'ਤੇ ਵੀ ਇੱਕ ਵਾਰ ਲੰਗਰਾਂ ਉੱਪਰ ਲੱਗਣ ਵਾਲੇ ਜੀਐੱਸਟੀ ਦੇ ਸਬੰਧ ਵਿੱਚ ਕੋਈ ਆਵਾਜ਼ ਨਹੀਂ ਉਠਾਈ ਜੋ ਕਿ ਕਾਂਗਰਸ ਲਈ ਬਹੁਤ ਹੀ ਸ਼ਰਮ ਵਾਲੀ ਗੱਲ ਹੈ। ਪ੫ੋ. ਪ੫ੇਮ ਸਿੰਘ ਚੰਦੂਮਾਜਰਾ ਨੇ ਪ੫ਧਾਨ ਮੰਤਰੀ ਯੋਜਨਾ ਤਹਿਤ 80 ਦੇ ਕਰੀਬ ਲੋੜਵੰਦ ਪਰਿਵਾਰਾਂ ਨੰੂ ਗੈਸ ਸਿਲੰਡਰ ਵੀ ਵੰਡੇ। ਇਸ ਮੌਕੇ ਸਾਬਕਾ ਮੰਤਰੀ ਬੀਬੀ ਸਤਵੰਤ ਕੌਰ ਸੰਧੂ, ਓਐੱਸਡੀ ਹਰਦੇਵ ਸਿੰਘ, ਪ੫ਧਾਨ ਜਗੀਰ ਸਿੰਘ, ਪਿ੫ੰਸੀਪਲ ਹਰਵਿੰਦਰ ਸਿੰਘ, ਬਲਦੇਵ ਸਿੰਘ, ਲਖਵਿੰਦਰ ਲੱਖੀ, ਬੰਤ ਸਿੰਘ ਕਲਾਰਾਂ, ਹਰਚੰਦ ਸਿੰਘ, ਜ਼ਿਲ੍ਹਾ ਪ੫ੀਸ਼ਦ ਮੈਂਬਰ ਜੁਝਾਰ ਸਿੰਘ ਪੱਪੂ ਤੇ ਜਸਵੀਰ ਸਿੰਘ ਕਾਈਨੌਰ, ਅੰਮਿ੫ਤਪਾਲ ਸਿੰਘ ਅਤੇ ਯੁਗਰਾਜ ਸਿੰਘ ਆਦਿ ਹਾਜ਼ਰ ਸਨ।

ਫੋਟੋ-05 ਆਰਪੀਆਰ 209ਪੀ

ਕੈਪਸ਼ਨ : ਸੰਸਦ ਮੈਂਬਰ ਪ੫ੋ. ਪ੫ੇਮ ਸਿੰਘ ਚੰਦੂਮਾਜਰਾ ਪਿੰਡ ਹਾਫਿਜ਼ਾਬਾਦ ਵਿਖੇ ਕਮਿਊਨਿਟੀ ਸੈਂਟਰ ਦਾ ਉਦਘਾਟਨ ਕਰਦੇ ਹੋਏ।



from Punjabi News -punjabi.jagran.com https://ift.tt/2HlvPgm
via IFTTT

No comments:

Post a Comment