Responsive Ads Here

Tuesday, June 5, 2018

ਰੁੱਖਾਂ ਦੀ ਸਾਂਭ-ਸੰਭਾਲ ਲਈ ਜਾਗਰੂਕ ਹੋਣ ਦੀ ਲੋੜ

ਰਜੀਵ ਅਹੂਜਾ, ਮੱਖੂ : ਵਿਸ਼ਵ ਵਾਤਾਵਰਣ ਦਿਵਸ ਮੌਕੇ ਨਹਿਰੂ ਯੁਵਾ ਕੇਂਦਰ ਫਿਰੋਜ਼ਪੁਰ ਵੱਲੋਂ ਲਕਸ਼ੇ ਯੂਥ ਕਲੱਬ ਮੱਖੂ ਦੇ ਸਹਿਯੋਗ ਨਾਲ ਸਰਵਹਿੱਤਕਾਰੀ ਵਿਦਿਆ ਮੰਦਿਰ ਹਾਈ ਸਕੂਲ ਮੱਖੂ ਵਿਖੇ ਛਾਂਦਾਰ ਬੂਟੇੇ ਲਗਾਏ ਗਏ। ਇਸ ਮੌਕੇ ਸਕੂਲ ਦੇ ਪਿ੍ਰੰਸੀਪਲ ਪੂਨਮ ਗੋਇਲ ਅਤੇ ਕਲੱਬ ਪ੍ਰਧਾਨ ਰਾਜੀਵ ਕਪੂਰ ਨੇ ਵਿਦਿਆਰਥੀਆਂ ਨੂੰ ਵਿਗੜ ਰਹੇ ਵਾਤਾਵਰਨ ਪ੍ਰਤੀ ਸੁਚੇਤ ਹੋਣ ਅਤੇ ਆਪਣੇ ਆਲੇ ਦੁਆਲੇ ਨੂੰ ਹਰਿਆ ਭਰਿਆ ਬਣਾਉਣ ਸਬੰਧੀ ਪ੍ਰੇਰਿਤ ਕੀਤਾ। ਇਸ ਮੌਕੇ ਜਨਰਲ ਸਕੱਤਰ ਮਾਸਟਰ ਸੁਭਾਸ਼ ਚੰਦਰ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਸਾਨੂੰ ਸਭ ਨੂੰ ਅਸੁਰੱਖਿਅਤ ਰੁੱਖਾਂ ਅਤੇ ਪਾਣੀ ਦੀ ਸੰਭਾਲ ਕਰਨ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ। ਇਸ ਮੌਕੇ ਸਕੂਲ ਅਧਿਆਪਕ ਭਜਨ ਲਾਲ, ਅਧਿਆਪਕਾਂ ਨਿਧੀ ਮਦਾਨ, ਕਲੱਬ ਮੈਂਬਰ ਸਾਜਨ ਭੱਟੀ ਅਤੇ ਵਿਦਿਆਰਥੀ ਹਾਜ਼ਰ ਸਨ। ਇਸੇ ਤਰ੍ਹਾਂ ਹੀ ਸਵੱਛ ਭਾਰਤ ਮਿਸ਼ਨ ਤਹਿਤ ਨਗਰ ਪੰਚਾਇਤ ਮੱਖੂ ਵੱਲੋਂ ਸਵੱਛਤਾ ਸਰਵੇਖਣ 2018 ਦੀ ਚੱਲ ਰਹੀ ਵਾਤਾਵਰਨ ਦਿਵਸ ਦੀ ਲੜੀ ਤਹਿਤ ਲਕਸ਼ੇ ਯੂਥ ਕਲੱਬ ਮੱਖੂ ਦੇ ਸਹਿਯੋਗ ਨਾਲ ਸਥਾਨਕ ਰਜਿੰਦਰਾ ਪਬਲਿਕ ਸਕੂਲ ਹਾਈ ਸਕੂਲ ਮੱਖੂ ਵਿਖੇ ਛਾਂਦਾਰ ਪੌਦੇ ਲਗਾਏ ਗਏ। ਇਸ ਮੌਕੇ ਸਵੱਛ ਭਾਰਤ ਮਿਸ਼ਨ ਦੇ ਸੀਐੱਫ ਤਰਨਜੀਤ ਕੌਰ, ਸਵੱਛਤਾ ਮੋਨੀਵੈਟਰ ਮੱਖੂ ਸੁਭਾਸ਼ ਚੰਦਰ ਅਤੇ ਲਕਸ਼ੇ ਯੂਥ ਕਲੱਬ ਮੱਖੂ ਦੇ ਪ੍ਰਧਾਨ ਰਾਜੀਵ ਕਪੂਰ ਨੇ ਸਕੂਲ ਦੇ ਬੱਚਿਆਂ ਨੂੰ ਪੌਦੇ ਲਗਾਉਣ ਸਬੰਧੀ ਜਾਗਰੂਕ ਕੀਤਾ ਅਤੇ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੈਨੇਟਰੀ ਕਲਰਕ ਰਾਜ ਕਮਲ, ਕੰਪਿਊਟਰ ਅਪਰੇਟਰ ਮਲਕੀਤ ਸਿੰਘ, ਕਰਨ ਕੁਮਾਰ ਸ਼ਰਮਾ, ਕੁਲਦੀਪ ਸਿੰਘ, ਹਰਪ੍ਰੀਤ ਸਿੰਘ, ਹਰੀ ਓਮ ਆਦਿ ਹਾਜ਼ਰ ਸਨ।



from Punjabi News -punjabi.jagran.com https://ift.tt/2JdAg2I
via IFTTT

No comments:

Post a Comment