Responsive Ads Here

Tuesday, June 5, 2018

ਕੈਪਟਨ ਸਰਕਾਰ ਵੱਲੋਂ ਚਲਾਈਆਂ ਸਕੀਮਾਂ ਤੋਂ ਨਜ਼ਰਸਾਨੀ ਕਰਨਗੇ ਖੁਸ਼ਹਾਲੀ ਦੇ ਰਾਖੇ

- ਐੱਸਡੀਐੱਮ ਨਾਲ ਸਕੀਮਾਂ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ

ਸਟਾਫ ਰਿਪੋਰਟਰ, ਰੂਪਨਗਰ : ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ 24 ਲੋਕ ਭਲਾਈ ਸਕੀਮਾਂ ਨੂੰ ਹੋਰ ਵਧੇਰੇ ਅਸਰਦਾਰ ਢੰਗ ਨਾਲ ਲਾਗੂ ਕਰਨ ਲਈ ਤੇ ਇਨ੍ਹਾਂ ਸਕੀਮਾਂ ਦਾ ਲਾਭ ਯੋਗ ਲੋਕਾਂ ਨੂੰ ਮਿਲਣ ਦੀ ਯਕੀਨੀ ਬਣਾਉਣ ਲਈ ਖੁਸ਼ਹਾਲੀ ਦੇ ਰਾਖੇ ਪੰਜਾਬ ਸਰਕਾਰ ਦੇ ਅੱਖ ਤੇ ਕੰਨ ਬਣ ਕੇ ਕੰਮ ਕਰਨਗੇ। ਇਹ ਖੁਸ਼ਹਾਲੀ ਦੇ ਰਾਖਿਆਂ ਦੀ ਮੀਟਿੰਗ ਦੀ ਰੂਪ ਰੇਖਾ, ਜੀਓਜੀ ਦੇ ਚੇਅਰਮੈਨ ਜਨਰਲ ਟੀਐਸ ਸ਼ੇਰਗਿੱਲ ਤੇ ਜ਼ਿਲ੍ਹਾ ਇੰਚਾਰਜ ਕਰਨਲ ਐੱਫਐੱਸ ਦੇਹਲ ਦੇ ਨਿਰਦੇਸ਼ਾਂ ਅਨੁਸਾਰ ਹੋਈ।

ਇਹ ਪ੫ਗਟਾਵਾ ਐੱਸਡੀਐੱਮ ਹਰਜੋਤ ਕੌਰ, ਐੱਸਐੱਮਓ ਕੁਲਦੀਪ ਸਿੰਘ, ਐਕਸ਼ੀਅਨ ਦਿਲਪ੫ੀਤ ਸਿੰਘ, ਤਹਿਸਲੀਦਾਰ ਰਾਮਪਾਲ ਸੇਖੋਂ, ਖੇਤੀਬਾੜੀ ਹਰਪਾਲ ਸਿੰਘ, ਸੂਬੇਦਾਰ ਗੁਰਚੇਤ ਸਿੰਘ, ਜ਼ਿਲ੍ਹਾ ਸੁਪਰਵਾਈਜ਼ਰ ਤੇ ਬਲਦੇਵ ਸਿੰਘ ਆਦਿ ਸ਼ਾਮਿਲ ਸਨ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ 24 ਸਕੀਮਾਂ ਜਿਵੇਂ ਕਿ ਆਟਾ ਦਾਲ, ਮਿਡ-ਡੇ-ਮੀਲ, ਪੈਨਸ਼ਨ, ਸਾਂਝ ਕੇਂਦਰ, ਸੇਵਾ ਕੇਂਦਰ, ਫਰਦ ਕੇਂਦਰ, ਮਨਰੇਗਾ, ਜਲ ਸਪਲਾਈ, ਸ਼ਗਨ ਸਕੀਮਾਂ ਆਦਿ ਲਾਭਪਾਤਰੀਆਂ ਤਕ ਪਹੁੰਚਾਈਆਂ ਜਾਣਗੀਆਂ। ਇਸ ਦੇ ਨਾਲ ਹੀ ਜੀਓਜੀ ਖੁਸ਼ਹਾਲੀ ਦੇ ਰਖਿਆਂ ਨੂੰ ਹੇਠਲੇ ਵਰਗ ਨੂੰ ਜੋ ਸਮੱਸਿਆਵਾਂ ਆਉਂਦੀਆਂ ਹਨ, ਉਨ੍ਹਾਂ ਦਾ ਐੱਸਡੀਐੱਮ ਹਰਜੋਤ ਕੌਰ ਨੇ ਭਰੋਸਾ ਦਿਵਾਇਆ ਹੈ, ਕਿ ਉਹ ਉਨ੍ਹਾਂ ਹਦਾਇਤਾਂ ਨੂੰ ਪਾਸ ਕਰ ਦੇਵਾਂਗੀ, ਤਾਂ ਜੋ ਕਿਸੇ ਵੀ ਖੁਸ਼ਾਹਲੀ ਦੇ ਰਾਖੇ ਨੂੰ ਸਮੱਸਿਆ ਨਾ ਆਵੇ।

----

ਫਰਵਰੀ ਤੋਂ ਲੈਕੇ ਹੁਣ ਤਕ ਕਿਸੀ ਵੀ ਸਕੀਮ ਦੀ ਤਰੁੱਟੀਆਂ 'ਤੇ ਕਾਰਵਾਈ ਨਹੀਂ ਹੋਈ

ਮੀਟਿੰਗ ਦੇ ਦੌਰਾਨ ਖੁਸ਼ਹਾਲੀ ਦੇ ਰਾਖਿਆਂ ਨੇ ਇਕ ਮਸਲਾ ਉਜਾਗਰ ਕੀਤਾ ਕਿ ਫਰਵਰੀ 2018 ਤੋਂ ਲੈ ਕਿ ਹੁਣ ਤਕ ਕਿਸੇ ਵੀ ਸਕੀਮ ਦੀਆਂ ਦੱਸੀਆਂ ਹੋਈਆਂ ਤਰੁੱਟੀਆਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ, ਜੋ ਕਿ ਲਗਪਗ 4 ਮਹੀਨੇ ਤੋਂ ਤਰੁੱਟੀਆਂ ਨੂੰ ਵੇਖ ਕੇ ਕਿ ਲੋੜੀਂਦੇ ਮਹਿਕਮੇ ਡੀਸੀ ਆਦਿ ਹਰ ਰੋਜ਼ ਐਪ ਤੋਂ ਸੂਚਨਾ ਦੇ ਰਹੇ ਹਨ, ਪਰ ਅਜੇ ਤਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਪ੫ਸ਼ਾਸਨਿਕ ਅਧਿਕਾਰੀਆਂ ਨੂੰ ਖੁਸ਼ਹਾਲੀ ਦੇ ਰਾਖਿਆਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰਨ ਤੇ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਇਸ ਮੀਟਿੰਗ ਦੌਰਾਨ ਸੂਬੇਦਾਰ ਮੇਜਰ ਅਮਰੀਕ ਸਿੰਘ, ਬਲਵੀਰ ਸਿੰਘ, ਕੁਲਵਿੰਦਰ ਸਿੰਘ, ਜੋਗਾ ਸਿੰਘ, ਬਲਜੀਤ ਸਿੰਘ, ਅਜੀਤ ਸਿੰਘ, ਮਨਜੀਤ ਸਿੰਘ ਚੈੜੀਆਂ ਆਦਿ ਸ਼ਾਮਿਲ ਸਨ।

ਫੋਟੋ-5ਆਰਪੀਆਰ 201ਪੀ

ਕੈਪਸ਼ਨ- ਐੱਸਡੀਐੱਮ ਹਰਜੋਤ ਕੌਰ ਨਾਲ ਮੀਟਿੰਗ ਦੇ ਦੌਰਾਨ ਖੁਸ਼ਹਾਲੀ ਦੇ ਰਾਖੇ।



from Punjabi News -punjabi.jagran.com https://ift.tt/2sHbNYr
via IFTTT

No comments:

Post a Comment