Responsive Ads Here

Tuesday, June 5, 2018

ਲੜਕੀਆਂ ਅਤੇ ਮਹਿਲਾਵਾਂ ਨੂੰ ਪ੍ਰਮਾਣ ਪੱਤਰ ਤੇ ਸਿਲਾਈ ਮਸ਼ੀਨਾਂ ਕੀਤੀਆਂ ਭੇਟ

ਗੁਰਦੀਪ ਭੱਲੜੀ, ਨੰਗਲ : ਸਮਾਜ ਸੇਵੀ ਅਰਪਨ ਸੰਸਥਾ ਵੱਲੋਂ ਸੋਸਵਾਂ ਨਾਰਥ ਪੰਜਾਬ ਦੇ ਸਹਿਯੋਗ ਨਾਲ ਪਿੰਡ ਡੁੱਕਲੀ ਵਿੱਚ ਚਲਾਏ ਜਾ ਰਹੇ ਕਟਿੰਗ ਟੇਲਰਿੰਗ ਸਿਖਲਾਈ ਸੈਂਟਰ 'ਚ ਕੋਰਸ ਮੁਕੰਮਲ ਕਰਨ ਵਾਲੀਆਂ ਲੜਕੀਆਂ ਅਤੇ ਮਹਿਲਾਵਾਂ ਨੂੰ ਪ੍ਰਮਾਣ ਪੱਤਰ ਅਤੇ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ। ਇਸ ਸਬੰਧੀ ਕਰਵਾਏ ਗਏ ਸਮਾਗਮ ਵਿੱਚ ਨਾਇਬ ਤਹਿਸੀਲਦਾਰ ਨੰਗਲ ਜੋਗਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਪਹੁੰਚੇ। ਸਮਾਗਮ ਵਿੱਚ ਹਾਜਰ ਲੜਕੀਆਂ ਨੇਹਾ, ਸੁਨੈਨਾ, ਸਾਕਸ਼ੀ ਦੇਵੀ, ਅਨੀਤਾ ਦੇਵੀ, ਦਰਸ਼ਨੋ ਦੇਵੀ, ਸਤਵੀਰ ਕੌਰ, ਨੀਤਿਕਾ, ਲਵਲੀਨ ਕੌਰ, ਅੰਜੂ ਬਾਲਾ, ਬੰਦਨਾ ਦੇਵੀ, ਅਨੂੰ ਕੁਮਾਰੀ, ਰਜਨੀ ਦੇਵੀ, ਸ਼ਮਾ ਦੇਵੀ, ਸ਼ੁਸਮਾ, ਹਰਪ੍ਰੀਤ ਕੌਰ, ਬਬਿਤਾ ਰਾਣੀ, ਨਿਕਿਤਾ ਦੇਵੀ, ਤਾਨੀਆ ਆਦਿ ਨੇ ਸਿਲਾਈ ਸੈਂਟਰ ਦੇ ਤਜ਼ਰਬੇ ਸਾਂਝੇ ਕੀਤੇ ਅਤੇ ਦੱਸਿਆ ਕਿ ਇਸ ਸੈਂਟਰ ਵਿੱਚ ਆਕੇ ਉਨ੍ਹਾਂ ਨੇ ਕਈ ਨਵੀਂਆਂ ਗੱਲਾਂ ਸਿੱਖੀਆਂ ਹਨ। ਇਸ ਮੌਕੇ ਮੁੱਖ ਮਹਿਮਾਨ ਨਾਇਬ ਤਹਿਸੀਲਦਾਰ ਨੰਗਲ ਜੋਗਿੰਦਰ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਲੜਕੀਆਂ ਕਿਸੇ ਗੱਲੋਂ ਮੁੰਡਿਆਂ ਨਾਲੋ ਘੱਟ ਨਹੀਂ ਹਨ। ਰੋਟਰੀ ਕਲੱਬ ਦੇ ਸਾਬਕਾ ਜਿਲ੍ਹਾ ਗਵਰਨਰ ਅਤੇ ਅਰਪਨ ਸੰਸਥਾ ਦੇ ਪ੍ਰਧਾਨ ਪਰਮਿੰਦਰ ਸੰਧੂ ਨੇ ਨੇ ਸਮਾਜ 'ਚ ਫੈਲ ਰਹੀਆਂ ਸਮਾਜਿਕ ਬੁਰਾਈਆਂ ਅਨਪੜਤਾ, ਨਸ਼ੇ, ਕੰਨਿਆ ਭਰੂਣ ਹੱਤਿਆ ਆਦਿ ਨਾਲ ਲੜਣ ਲਈ ਲੜਕੀਆਂ ਨੂੰ ਅੱਗੇ ਹੋ ਕੇ ਕੰਮ ਕਰਨ ਦਾ ਸੁਨੇਹਾ ਦਿਤਾ। ਅਧਿਆਪਕ ਬਲਦੇਵ ਬੈਂਸ ਨੇ ਸਮਾਜ ਵਿੱਚ ਅੌਰਤਾਂ ਪ੍ਰਤੀ ਵੱਧ ਰਹੇ ਅਪਰਾਧਾਂ 'ਤੇ ਚਿੰਤਾ ਪ੍ਰਗਟ ਕਰਦਿਆਂ ਲੜਕੀਆਂ ਨੂੰ ਆਰਥਿਕ ਤੋਰ ਤੇ ਆਤਮ ਨਿਰਭਰ ਬਣਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਅਰਪਨ ਸੰਸਥਾ ਦੇ ਡਾਇਰੈਕਟਰ ਕੁਲਦੀਪ ਚੰਦ ਨੇ ਕਟਿੰਗ ਟੇਲਰਿੰਗ ਸਿਖਲਾਈ ਸੈਂਟਰ ਵਿੱਚ ਕੋਰਸ ਮੁਕੰਮਲ ਕਰ ਚੁਕੀਆਂ ਲੜਕੀਆਂ ਵਲੋਂ ਪਰਿਵਾਰ ਦੀ ਆਰਥਿਕ ਆਤਮ ਨਿਰਭਰਤਾ ਲਈ ਕੀਤੇ ਜਾ ਰਹੇ ਕੰਮਾਂ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਅਰਪਨ ਸੰਸਥਾ ਦੇ ਇੰਸਟਰਕਟਰ ਮੈਡਮ ਤਰੁਨਾ ਨੇ ਇਸ ਸਿਖਲਾਈ ਕੋਰਸ ਦੌਰਾਨ ਦਿਤੀ ਗਈ ਟ੍ਰੇਨਿੰਗ ਬਾਰੇ ਵਿਸਥਾਰ ਵਿੱਚ ਦੱਸਿਆ। ਸੰਸਥਾ ਦੇ ਪ੍ਰੋਜੈਕਟ ਕੋਆਰਡੀਨੇਟਰ ਇੰਦੂ ਕਪਿਲਾ ਨੇ ਅਰਪਨ ਸੰਸਥਾ ਵੱਲੋਂ ਇਲਾਕੇ ਵਿੱਚ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾ ਬਾਰੇ ਵਿਸਥਾਰ ਵਿੱਚ ਦੱਸਿਆ। ਇਸ ਮੌਕੇ ਹੈਲਥ ਵਰਕਰ ਮੋਨਿਕਾ ਰਾਣੀ, ਨੈਨਿਕਾ, ਪਿੰਡ ਦੇ ਸਰਪੰਚ ਮੈਡਮ ਚੰਚਲ ਦੇਵੀ ਆਦਿ ਨੇ ਵੀ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਪੰਚ ਸੁਮਨ ਦੇਵੀ, ਦਰਸ਼ਨ ਸਿੰਘ, ਹਜ਼ਾਰਾ ਸਿੰਘ, ਦਰਵੇਸ਼ ਚੰਦ, ਨਾਨਕ ਸਿੰਘ, ਅਮਰਜੀਤ, ਸਾਬਕਾ ਸਰਪੰਚ ਗੁਰਦੇਵ ਸਿੰਘ, ਰੋਸ਼ਨ ਲਾਲ, ਪਿ੍ਰੰਸੀਪਲ ਬਾਲ ਭਾਰਤੀ ਪਬਲਿਕ ਸਕੂਲ ਮੈਡਮ ਸੋਨੀਆ, ਮੈਡਮ ਮਨਜੀਤ ਕੌਰ ਰਾਏਪੁਰ, ਮੈਡਮ ਸ਼ਬਨਮ ਆਦਿ ਹਾਜ਼ਰ ਸਨ।

ਫੋਟੋ-05 ਆਰਪੀਆਰ 206ਪੀ

ਕੈਪਸ਼ਨ: ਕੋਰਸ ਮੁਕੰਮਲ ਕਰਨ ਵਾਲੀਆਂ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਅਤੇ ਪ੍ਰਮਾਣ ਪੱਤਰ ਦਿੰਦੇ ਆਏ ਹੋਏ ਮਹਿਮਾਨ।



from Punjabi News -punjabi.jagran.com https://ift.tt/2kQvQ3a
via IFTTT

No comments:

Post a Comment