Responsive Ads Here

Thursday, June 7, 2018

ਲਾਰੈਂਸ ਬਿਸ਼ਨੋਈ ਗਰੁੱਪ ਦਾ ਸੰਪਤ ਨਹਿਰਾ ਗਿ੫ਫ਼ਤਾਰ

ਫੋਟੋ 7ਪੀਟੀਐਲ : 32ਪੀ

ਸੰਪਤ ਨਹਿਰਾ

ਫੋਟੋ : 7ਪੀਟੀਐਲ : 33ਪੀ

ਨÎਹਿਰਾ ਦੇ ਸਾਥੀ ਭਗਵਾਨਪੁਰੀਆ ਜੱਗੂ ਵੱਲੋਂ ਫੇਸਬੁੱਕ 'ਤੇ ਅਪਲੋਡ ਕੀਤੀ ਗਈ ਪੋਸਟ।

ਪੁਲਿਸ ਕਾਰਵਾਈ

- ਸੰਪਤ ਨਹਿਰਾ ਦੀ ਗਿ੫ਫ਼ਤਾਰੀ ਤੋਂ ਬਾਅਦ ਪੰਜਾਬ ਪੁਲਿਸ ਦੇ ਕਈ ਮਾਮਲੇ ਹੋਣਗੇ ਹੱਲ

- ਦਲਜੀਤ ਸਿੰਘ ਪਿੰਛੀ ਦੇ ਕਤਲ ਮਾਮਲੇ 'ਚ ਲੋੜੀਂਦਾ ਸੀ ਸੰਪਤ

ਅਸ਼ਵਿੰਦਰ ਸਿੰਘ, ਬਨੂੜ

ਹਰਿਆਣਾ ਦੀ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਵੱਲੋਂ ਹੈਦਰਾਬਾਦ ਤੋਂ ਗਿ੫ਫ਼ਤਾਰ ਕੀਤੇ ਗਏ ਖ਼ਤਰਨਾਕ ਅਪਰਾਧੀ ਸੰਪਤ ਨਹਿਰਾ ਦੀ ਗਿ੫ਫ਼ਤਾਰੀ ਨਾਲ ਬਨੂੜ ਪੁਲਿਸ ਨੇ ਸੁੱਖ ਦਾ ਸਾਹ ਲਿਆ ਹੈ ਕਿਉਂਕਿ ਸੰਪਤ ਨਹਿਰਾ ਬਨੂੜ ਦੇ ਵਾਰਡ ਨੰਬਰ 7 ਦੀ ਕੌਂਸਲਰ ਪ੫ੀਤੀ ਵਾਲੀਆਂ ਦੇ ਪਤੀ ਦਲਜੀਤ ਸਿੰਘ ਪਿੰਛੀ ਦੇ ਕਤਲ ਮਾਮਲੇ ਵਿਚ ਲੋੜੀਂਦਾ ਸੀ। ਇਸ ਕਤਲ ਮਾਮਲੇ ਵਿਚ ਸ਼ਾਮਲ ਬਾਕੀ ਮੈਂਬਰਾਂ ਨੂੰ ਪੁਲਿਸ ਪਹਿਲਾਂ ਹੀ ਗਿ੫ਫ਼ਤਾਰ ਕਰ ਚੁੱਕੀ ਹੈ।

ਥਾਣਾ ਮੁਖੀ ਸੁਖਦੀਪ ਸਿੰਘ ਤੇ ਏਐੱਸਆਈ ਮੋਹਣ ਸਿੰਘ ਨੇ ਦੱਸਿਆ ਕਿ ਸੰਪਤ ਨਹਿਰਾ ਦੀ ਗਿ੫ਫਤਾਰੀ ਨਾਲ ਪੰਜਾਬ ਪੁਲਿਸ ਦੇ ਕਈ ਅਣਸੁਲਝੇ ਮਾਮਲੇ ਸੁਲਝਣ ਦੀ ਉਮੀਦ ਹੈ। ਉਨਾਂ ਕਿਹਾ ਕਿ ਸੰਪਤ ਨਹਿਰਾ ਗਰੁੱਪ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਰਾਜਸਥਾਨ ਵਿਚ ਕਈ ਕਤਲ ਤੇ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਤੇ ਉਨ੍ਹਾਂ 'ਤੇ ਵੱਖ-ਵੱਖ ਰਾਜਾਂ ਵਿਚ ਦਰਜਨਾਂ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਪੰਜੇ ਰਾਜਾਂ ਦੀ ਪੁਲਿਸ ਸੰਪਤ ਨਹਿਰਾ ਦੀ ਭਾਲ ਵਿਚ ਸੀ ਪਰ ਹਰਿਆਣਾ ਦੀ ਐੱਸਟੀਐੱਫ ਨੇ ਸੰਪਤ ਨਹਿਰਾ ਨੂੰ ਹੈਦਰਾਬਾਦ ਤੋਂ ਗਿ੫ਫਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਸੰਪਤ ਨਹਿਰਾ ਤੋਂ ਪਹਿਲਾਂ ਇਸ ਗੈਂਗ ਵਿਚ ਸ਼ਾਮਲ ਦੀਪੂ ਬਨੂੜ, ਦੀਪਕ ਟੀਨੂੰ ਅਤੇ ਗੁਰਕੀਰਤ ਸਿੰਘ ਨੂੰ ਗਿ੫ਫ਼ਤਾਰ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਪੁੱਛ-ਪੜਤਾਲ ਦੌਰਾਨ ਮੰਨਿਆ ਕਿ ਉਨ੍ਹਾਂ ਨੇ ਹੀ ਬਨੂੜ ਦੇ ਵਾਰਡ ਨੰਬਰ 7 ਦੀ ਕੌਂਸਲਰ ਪ੫ੀਤੀ ਵਾਲੀਆ ਦੇ ਪਤੀ ਦਲਜੀਤ ਸਿੰਘ ਪਿੰਛੀ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਸੀ। ਇਸ ਤੋਂ ਇਲਾਵਾ ਇਸ ਵਾਰਦਾਤ ਦੀ ਸਾਜ਼ਿਸ਼ ਅਧੀਨ ਬਨੂੜ ਨਗਰ ਕੌਂਸਲ ਦੇ ਪ੫ਧਾਨ ਨਿਰਮਲਜੀਤ ਸਿੰਘ ਨਿੰਮਾ, ਉਸ ਦੇ ਭਰਾ ਸੁਖਜੀਤ ਸਿੰਘ ਨੇ ਕੋਰਟ ਵਿਚ ਆਤਮ ਸਮੱਰਪਣ ਕਰ ਕੇ ਗਿ੫ਫਤਾਰੀ ਦਿੱਤੀ ਸੀ।

ਥਾਣਾ ਮੁਖੀ ਸੁਖਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਰਿਆਣਾ ਪੁਲਿਸ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਸੰਪਤ ਨਹਿਰਾ ਨੂੰ ਕੋਰਟ ਵਿਚ ਪੇਸ਼ ਕਰ ਕੇ ਉਸ ਨੂੰ ਪ੫ੋਡਕਸ਼ਨ ਵਰੰਟ 'ਤੇ ਬਨੂੜ ਥਾਣੇ ਲਿਆ ਕੇ ਪੁੱਛ ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਅਜੇ ਇਕ ਹਮਲਾਵਰ ਅੰਕਿਤ ਭਾਗੂ ਬਾਹਰ ਹੈ।

ਡੱਬੀ

ਨਹਿਰਾ ਦੇ ਸਾਥੀ ਨੇ ਫੇਸਬੁੱਕ 'ਤੇ ਅਪਲੋਡ ਕੀਤੀ ਪੋਸਟ

ਸੰਪਤ ਨਹਿਰਾ ਦੀ ਗਿ੫ਫਤਾਰੀ ਤੋਂ ਬਾਅਦ ਉਸ ਦੇ ਸਾਥੀ ਭਗਵਾਨਪੁਰੀਆ ਜੱਗੂ ਨੇ ਆਪਣੇ ਫੇਸਬੁੱਕ ਅਕਾਉਂਟ 'ਤੇ ਪੋਸਟ ਅਪਲੋਡ ਕਰਦੇ ਹੋਏ ਕਿਹਾ ਕਿ ਇਕ ਬੁਰੀ ਖਬਰ ਦੇਣ ਜਾ ਰਿਹਾ ਹਾਂ ਕਿ ਸਾਡੇ ਵੀਰ ਸੰਪਤ ਨਹਿਰਾ ਨੂੰ ਹਰਿਆਣਾ ਪੁਲਿਸ ਨੇ ਸਹੀ ਸਲਾਮਤ ਚੁੱਕ ਲਿਆ ਹੈ ਜੋ ਬਿਲਕੁਲ ਸਹੀ ਹਲਾਤ ਵਿਚ ਫੜਿਆ ਗਿਆ ਹੈ। ਪੁਲਿਸ ਉਸ ਦਾ ਝੂਠਾ ਮੁਕਾਬਲਾ ਕਰਨ ਜਾ ਰਹੀ ਹੈ ਜੋ ਬਹੁਤ ਗਲਤ ਹੋਵੇਗਾ। ਜੋ ਬਣਦੀ ਕਾਰਵਾਈ ਹੈ ਉਹ ਕਰਨ। ਨਾਜਾਇਜ਼ ਨਾ ਕਰਨ ਅਤੇ ਨਾ ਹੀ ਸਾਡੇ ਕੋਲੋਂ ਕਰਵਾਉਣ। ਧੰਨਵਾਦ ਪੋਸਟ ਨੂੰ ਜਲਦ ਤੋਂ ਜਲਦ ਸ਼ੇਅਰ ਕਰਨ। ਬੁੱਧਵਾਰ ਰਾਤ 11.19 ਵਜੇ ਦੀ ਅਪਲੋਡ ਕੀਤੀ ਗਈ ਇਸ ਪੋਸਟ 'ਤੇ ਹੁਣ ਤਕ 234 ਲਾਇਕ, 25 ਕੁਮੈਂਟ ਅਤੇ 32 ਵਿਅਕਤੀ ਸ਼ੇਅਰ ਕਰ ਚੁੱਕੇ ਹਨ।



from Punjabi News -punjabi.jagran.com https://ift.tt/2Hsd8Yz
via IFTTT

No comments:

Post a Comment