ਫੋਟੋ ਕੈਪਸ਼ਨ :
07 ਐਫਜੈਡਕੇ 09
ਮਿ੫ਤਕ ਦੇ ਘਰ ਇਕੱਠੇ ਹੋਏ ਰਿਸ਼ਤੇਦਾਰ।
ਖ਼ੂਨ ਬਣਿਆ ਪਾਣੀ
- ਭੈਣ ਵੱਲੋਂ ਪੈਸੇ ਨਾ ਦੇਣ 'ਤੇ ਅੱਗ-ਬਬੂਲਾ ਹੋ ਗਿਆ ਸੀ ਮਨਜੀਤ ਸਿੰਘ
- ਪੁਲਿਸ ਨੇ ਪਰਚਾ ਦਰਜ ਕਰ ਕੇ ਕਤਲ ਕਰਨ ਵਾਲੇ ਨੌਜਵਾਨ ਨੂੰ ਕੀਤਾ ਗਿ੫ਫ਼ਤਾਰ
ਕਾਠਪਾਲ/ਟਿਵਾਣਾ, ਜਲਾਲਾਬਾਦ
ਪਿੰਡ ਬੂਰਵਾਲਾ 'ਚ ਇਕ ਨੌਜਵਾਨ ਨੇ ਕਹੀ ਨਾਲ ਵਾਰ ਕਰ ਕੇ ਮਾਂ ਤੇ ਭੈਣ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਜਾਣਕਾਰੀ ਅਨੁਸਾਰ ਪਿੰਡ ਬੂਰ ਵਾਲਾ ਦੇ ਵਾਸੀ ਮਨਜੀਤ ਸਿੰਘ ਦੀ ਭੈਣ ਸੀਮਾ ਰਾਣੀ ਘਰਾਂ 'ਚ ਕੰਮ ਕਰ ਕੇ ਮਿਲਦੇ ਪੈਸਿਆਂ ਨਾਲ ਬੜੀ ਮੁਸ਼ਕਲ ਨਾਲ ਪਾਲਣ-ਪੋਸ਼ਣ ਕਰਦੀ ਆ ਰਹੀ ਸੀ। ਮਨਜੀਤ ਸਿੰਘ ਆਪਣੀ ਭੈਣ ਸੀਮਾ ਰਾਣੀ ਕੋਲੋਂ ਅਕਸਰ ਹੀ ਪੈਸਿਆਂ ਦੀ ਮੰਗ ਕਰਦਾ ਰਹਿੰਦਾ ਸੀ। ਜੇ ਸੀਮਾ ਪੈਸੇ ਨਹੀਂ ਦਿੰਦੀ ਸੀ ਤਾਂ ਉਹ ਉਸ ਨਾਲ ਝਗੜਾ ਕਰਦਾ ਸੀ। ਬੁੱਧਵਾਰ ਨੂੰ ਵੀ ਉਸ ਨੇ ਆਪਣੀ ਭੈਣ ਕੋਲੋਂ ਪੈਸੇ ਮੰਗੇ ਤੇ ਉਸ ਨੇ ਨਾ ਦਿੱਤੇ ਜਿਸ ਤੋਂ ਬਾਅਦ ਉਸ ਨੇ ਦੁਪਹਿਰ ਲਗਪਗ 12 ਵਜੇ ਪਹਿਲਾਂ ਆਪਣੀ ਭੈਣ 'ਤੇ ਕਹੀ ਨਾਲ ਵਾਰ ਕਰਦੇ ਹੋਏ ਉਸ ਦਾ ਕਤਲ ਕਰ ਦਿੱਤਾ, ਫਿਰ ਆਪਣੀ ਮਾਂ ਿਛੰਦੋ ਬਾਈ 'ਤੇ ਵੀ ਕਹੀ ਨਾਲ ਵਾਰ ਕਰਦੇ ਹੋਏ ਉਸ ਦਾ ਵੀ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਹ ਘਰ ਦੇ ਦਰਵਾਜ਼ੇ ਬੰਦ ਕਰ ਕੇ ਘਰੋਂ ਭੱਜ ਗਿਆ। ਜਦੋਂ ਰਾਤ ਨੂੰ ਕਰੀਬ 9 ਵਜੇ ਉਸ ਦਾ ਵੱਡਾ ਭਰਾ ਹਰਜੀਤ ਸਿੰਘ ਜੋ ਕਿ ਜਲਾਲਾਬਾਦ ਸ਼ਹਿਰ 'ਚ ਕਿਸੇ ਦੁਕਾਨ 'ਤੇ ਕੰਮ ਕਰਦਾ ਹੈ, ਡਿਊਟੀ ਖ਼ਤਮ ਕਰ ਕੇ ਘਰ ਵਾਪਸ ਪੁੱਜਿਆ ਤਾਂ ਉਸ ਨੇ ਵੇਖਿਆ ਕਿ ਉਸ ਦੀ ਮਾਂ ਿਛੰਦੋ ਬਾਈ ਤੇ ਭੈਣ ਸੀਮਾ ਰਾਣੀ ਦੀਆਂ ਲਾਸ਼ਾਂ ਖੂਨ ਨਾਲ ਲੱਥਪੱਥ ਪਈਆਂ ਸਨ।
ਹਰਜੀਤ ਸਿੰਘ ਨੇ ਇਸ ਘਟਨਾ ਸਬੰਧੀ ਸੂਚਨਾ ਪਿੰਡ ਦੇ ਪਤਵੰਤਿਆਂ ਨੂੰ ਤੇ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਐੱਸਪੀ (ਡੀ) ਫਾਜ਼ਿਲਕਾ ਮੁਖਤਿਆਰ ਸਿੰਘ, ਡੀਐੱਸਪੀ ਜਲਾਲਾਬਾਦ ਅਮਰਜੀਤ ਸਿੰਘ, ਐੱਸਐੱਚਓ ਥਾਣਾ ਅਮੀਰ ਖਾਸ ਇਕਬਾਲ ਖਾਨ, ਐੱਸਐੱਚਓ ਥਾਣਾ ਸਿਟੀ ਜਲਾਲਾਬਾਦ ਲਵਮੀਤ ਕੌਰ, ਥਾਣਾ ਸਦਰ ਦੇ ਐੱਸਐੱਚਓ ਭੋਲਾ ਸਿੰਘ ਵੱਡੀ ਗਿਣਤੀ ਪੁਲਿਸ ਕਰਮਚਾਰੀਆਂ ਨਾਲ ਮੌਕੇ 'ਤੇ ਪੁੱਜੇ ਅਤੇ ਸਾਰੀ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ। ਇਸ ਉਪਰੰਤ ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਕਤਲ ਕਰਨ ਦੇ ਦੋਸ਼ ਵਿਚ ਮਨਜੀਤ ਸਿੰਘ ਨੂੰ ਗਿ੫ਫ਼ਤਾਰ ਕਰ ਲਿਆ। ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਫਾਜ਼ਿਲਕਾ ਭੇਜ ਦਿੱਤਾ ਹੈ।
from Punjabi News -punjabi.jagran.com https://ift.tt/2HsZgx8
via IFTTT
No comments:
Post a Comment