Responsive Ads Here

Thursday, June 7, 2018

ਸੜਕਾਂ ਦਾ ਨਿਰਮਾਣ ਜਲਦ ਕੀਤਾ ਜਾਵੇਗਾ : ਰੌੜੀ

ਕੈਪਸ਼ਨ 115 ਪੀ - ਵਿਧਾਇਕ ਜੈ ਕਿ੫ਸ਼ਨ ਸਿੰਘ ਰੌੜੀ ਪਬਲਿਕ ਵਰਕਸ ਤੇ ਇੰਨਫਰਮੇਸ਼ਨ ਟੈਕਨੋਲਾਜੀ ਮੰਤਰੀ ਵਿਜੈ ਇੰਦਰ ਸਿੰਗਲਾ ਨੂੰ ਮੰਗ ਪੱਤਰ ਸੌਂਪਦੇ ਹੋਏ।

-

ਬਿੱਟੂ ਚੌਹਾਨ, ਗੜਸ਼ੰਕਰ : ਹਲਕਾ ਗੜ੍ਹਸ਼ੰਕਰ ਤੋਂ 'ਆਪ' ਦੇ ਵਿਧਾਇਕ ਚੌਧਰੀ ਜੈ ਕਿ੫ਸ਼ਨ ਸਿੰਘ ਰੌੜੀ ਹੁਰਾਂ ਪੰਜਾਬ ਸਰਕਾਰ ਦੇ ਪਬਲਿਕ ਵਰਕਸ ਤੇ ਇਨਫਰਮੇਸ਼ਨ ਟੈਕਨੋਲਾਜੀ ਮੰਤਰੀ ਵਿਜੈ ਇੰਦਰ ਸਿੰਗਲਾ ਨਾਲ ਇਕ ਵਿਸ਼ੇਸ਼ ਮੁਲਾਕਾਤ ਰਾਹੀਂ ਹਲਕਾ ਗੜ੍ਹਸ਼ੰਕਰ ਦੀਆਂ ਥਾਂ ਥਾਂ ਤੋਂ ਟੁੱਟੀਆਂ ਲਿੰਕ ਸੜਕਾਂ ਤੇ ਜੀਟੀ ਰੋਡ ਨੂੰ ਪਹਿਲ ਦੇ ਆਧਾਰ 'ਤੇ ਬਣਾਉਣ ਸਬੰਧੀ ਮੰਗ ਪੱਤਰ ਦਿੰਦਿਆਂ ਜਾਣੂ ਕਰਵਾਇਆ ਕਿ ਲੰਬੇ ਸਮੇਂ ਤੋਂ ਇਹ ਸੜਕਾਂ ਟੁੱਟੀਆਂ ਹੋਣ ਕਾਰਨ ਇਨ੍ਹਾਂ 'ਚ ਕਈ ਕਈ ਫੁੱਟ ਡੂੰਘੇ ਟੋਏ ਪਏ ਹੋਣ ਕਾਰਨ ਹਰ ਰੋਜ਼ ਹਾਦਸੇ ਵਾਪਰਦੇ ਹਨ ਜਿਨ੍ਹਾਂ 'ਚ ਕੀਮਤੀ ਜਾਨਾਂ ਮੌਤ ਦੇ ਮੂੰਹ 'ਚ ਜਾ ਰਹੀਆਂ ਹਨ। ਗੜ੍ਹਸ਼ੰਕਰ ਤੋਂ ਨਵਾਂਸ਼ਹਿਰ ਨੂੰ ਜਾਂਦੀ ਸੜਕ ਦੀ ਹਾਲਤ ਇਹੋ ਜਿਹੀ ਹੈ ਕਿ ਵਾਹਨ ਚਾਲਕ ਤੇ ਸਵਾਰੀਆਂ ਦੀ ਹਾਲਤ ਮੰਜ਼ਿਲ 'ਤੇ ਪਹੁੰਚਣ ਤੋਂ ਪਹਿਲਾਂ ਹੀ ਬਿਮਾਰਾਂ ਤੋਂ ਵੀ ਭੈੜੀ ਹੋ ਜਾਂਦੀ ਹੈ। ਇਸ ਮੌਕੇ ਪਬਲਿਕ ਵਰਕਸ ਤੇ ਇੰਨਫਰਮੇਸ਼ਨ ਟੈਕਨੋਲਾਜੀ ਮੰਤਰੀ ਵਿਜੈ ਇੰਦਰ ਸਿੰਗਲਾ ਹੁਰਾਂ ਵਿਧਾਇਕ ਚੌਧਰੀ ਜੈ ਕਿ੫ਸ਼ਨ ਸਿੰਘ ਰੌੜੀ ਹੁਰਾਂ ਨੂੰ ਹਲਕਾ ਗੜ੍ਹਸ਼ੰਕਰ ਦੀਆਂ ਸਾਰੀਆਂ ਸੜਕਾਂ ਨੂੰ ਨਵਿਆਉਣ ਦਾ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਗੜ੍ਹਸ਼ੰਕਰ ਤੋਂ ਨਵਾਂ ਸ਼ਹਿਰ ਰੋਡ ਨੂੰ ਪਹਿਲ ਦੇ ਆਧਾਰ 'ਤੇ ਬਣਾਉਣ ਦਾ ਕੰਮ ਬਹੁਤ ਜਲਦ ਹੀ ਸ਼ੁਰੂ ਕਰਵਾ ਦਿੱਤਾ ਜਾਵੇਗਾ ਤਾਂ ਜੋ ਬਰਸਾਤਾਂ ਤੋਂ ਪਹਿਲਾਂ ਪਹਿਲਾਂ ਇਸ ਵੱਡੀ ਮੁਸ਼ਕਲ ਤੋਂ ਸਭ ਨੂੰ ਨਿਜਾਤ ਮਿਲ ਸਕੇ। ਇਸ ਮੌਕੇ ਉਨ੍ਹਾਂ ਦੇ ਨਾਲ ਰਾਜਸੀ ਸਕੱਤਰ ਚਰਨਜੀਤ ਚੰਨੀ ਤੇ ਮੀਡੀਆ ਇੰਚਾਰਜ ਰਾਓ ਕੈਂਡੋਵਾਲ ਵੀ ਹਾਜ਼ਰ ਸਨ।



from Punjabi News -punjabi.jagran.com https://ift.tt/2sDKKy7
via IFTTT

No comments:

Post a Comment