ਫੋਟੋ : 7ਪੀਟੀਐਲ : 11ਪੀ
- 6 ਸਾਲਾਂ ਬਾਅਦ ਸਮੱਗਰੀ ਛਾਪਣ ਵਾਲਿਆਂ ਦੇ ਜਾਗੇ ਭਾਗ
- 50 ਲੱਖ ਤੋਂ ਵੱਧ ਦੀ ਰਾਸ਼ੀ ਹੋਈ ਮਨਜੂਰ
ਨਵਦੀਪ ਢੀਂਗਰਾ, ਪਟਿਆਲਾ
ਮਾਂ ਬੋਲੀ ਦੇ ਪ੫ਚਾਰ ਤੇ ਪ੫ਸਾਰ ਲਈ ਸਥਾਪਤ ਕੀਤੇ ਭਾਸ਼ਾ ਵਿਭਾਗ ਲਈ ਸਮੱਗਰੀ ਛਾਪਣ ਵਾਲੇ ਛਾਪਕਾਂ ਦੇ 6 ਸਾਲਾਂ ਬਾਅਦ ਭਾਗ ਜਾਗਣ ਲੱਗੇ ਹਨ। ਸਰਕਾਰ ਵੱਲੋਂ ਮਿਲੀ ਮਨਜ਼ੂਰੀ 'ਤੇ ਛਾਪਕਾਂ ਨੂੰ ਵਿਭਾਗ ਵੱਲੋਂ ਫੰਡ ਜਾਰੀ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਪੰਜਾਬ ਸਰਕਾਰ ਵੱਲੋਂ ਭਾਸ਼ਾ ਵਿਭਾਗ ਨੂੰ ਬਜਟ 'ਚੋਂ 2 ਕਰੋੜ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਸੀ ਜਿਸ ਵਿਚੋਂ ਵਿਭਾਗ ਨੇ ਲਗਪਗ 58 ਲੱਖ ਦੀ ਰਾਸ਼ੀ ਪਿ੫ੰਟਿੰਗ ਪ੫ੈੱਸ ਦੀ ਪੁਰਾਣੀ ਅਦਾਇਗੀ ਲਈ ਰਾਖਵੀਂ ਰੱਖੀ ਹੈ। ਉੱਚ ਸਿੱਖਿਆ ਪ੫ਮੁੱਖ ਸਕੱਤਰ ਵੱਲੋਂ ਇਸ ਅਦਾਇਗੀ ਨੂੰ ਹਰੀ ਝੰਡੀ ਦੇ ਦਿੱਤੀ ਹੈ ਜਿਸ ਤੋਂ ਬਾਅਦ ਵਿਭਾਗ ਦੀਆਂ ਹਦਾਇਤਾਂ 'ਤੇ ਖਜ਼ਾਨਾ ਦਫ਼ਤਰ ਵੱਲੋਂ ਉਕਤ ਰਾਸ਼ੀ ਸਬੰਧੀ ਪਿ੫ੰਟਿੰਗ ਪ੫ੈੱਸ ਮਾਲਕਾਂ ਨੂੰ ਦਿੱਤੀ ਜਾਵੇਗੀ।
ਦੱਸਣਾ ਬਣਦਾ ਹੈ ਕਿ ਭਾਸ਼ਾ ਵਿਭਾਗ ਇਨਕਲਾਬੀ ਪਿੰ੫ਟਰਜ਼ 30 ਸਾਲ ਤੋਂ ਭਾਸ਼ਾ ਵਿਭਾਗ ਲਈ ਛਪਾਈ ਦਾ ਕੰਮ ਕਰ ਰਹੇ ਹਨ। ਜਗਤ ਸਿੰਘ ਵੱਲੋਂ ਭਾਸ਼ਾ ਵਿਭਾਗ ਲਈ ਕਿਤਾਬਾਂ ਤੇ ਰਸਾਲੇ ਆਦਿ ਦੀ ਛਪਾਈ ਕੀਤੀ ਗਈ। ਇਨ੍ਹਾਂ ਤੋਂ ਬਾਅਦ ਹਰਬੀਰ ਸਿੰਘ ਨੇ ਆਪਣੇ ਪਿਤਾ ਦਾ ਕੰਮ ਸਾਂਭਿਆ ਜਿਨ੍ਹਾਂ ਨੇ ਸਾਲ 2011 ਪੋਥੀ ਸ੫ੀ ਗੁਰੂ ਆਦਿ ਗ੫ੰਥ ਸਾਹਿਬ ਜਿਲਦ 1, 2, 3 ਤੇ 4, ਹਿੰਦੀ ਆਤਮ ਕਥਾ ਤੇ ਲੇਖਣ, ਮਿਹਨਤ ਦਾ ਫਲ, ਜਿੱਥੇ ਚਾਹ ਉਥੇ ਰਾਹ ਸਮੇਤ ਹੋਰ ਕਿਤਾਬਾਂ ਛਾਪੀਆਂ ਹਨ। 2012 ਵਿਚ ਇਨ੍ਹਾਂ ਪੁਸਤਕਾਂ ਦੀ ਛਪਾਈ ਪੂਰੀ ਕਰ ਕੇ ਵਿਭਾਗਾਂ ਨੂੰ ਸੌਂਪੀਆਂ ਗਈਆਂ ਜਿਨ੍ਹਾਂ ਦੀ ਬਣਦੀ ਅਦਾਇਗੀ ਵਿਭਾਗ ਵੱਲੋਂ ਹਾਲੇ ਤਕ ਨਹੀਂ ਕੀਤੀ ਗਈ। ਇਨਕਲਾਬੀ ਪਿ੫ੰਟਰਜ਼ ਦੇ ਮਾਲਕ ਹਰਬੀਰ ਸਿੰਘ ਨੇ ਦੱਸਿਆ ਕਿ ਪਿਛਲੇ 6 ਸਾਲਾਂ ਤੋਂ ਵਿਭਾਗ ਵੱਲ 20 ਲੱਖ ਤੋਂ ਵੱਧ ਦੀ ਰਾਸ਼ੀ ਬਕਾਇਆ ਹੈ। ਇਸ ਤੋਂ ਇਲਾਵਾ ਰਾਜਧਾਨੀ ਪ੫ੈੱਸ, ਪਿ੫ਿੰਟੰਗ ਸੈਂਟਰ, ਪੈਰਾਡਾਈਜ਼ ਪ੫ੈੱਸ, ਟਾਪ ਪ੫ੈੱਸ, ਵੀਰਭੂਮ ਪ੫ੈੱਸ ਸਮੇਤ ਹੋਰ ਛਾਪਕਾਂ ਦੀ ਅਦਾਇਗੀ ਵੀ ਬਕਾਇਆ ਹੈ। ਇਸ ਸਬੰਧੀ ਪਿ੫ੰਟਿੰਗ ਪੈ੫ੱਸ ਮਾਲਕਾਂ ਵੱਲੋਂ ਵਿਭਾਗ ਕੋਲ ਕਈ ਵਾਰ ਗੁਹਾਰ ਲਗਾਈ ਜਾ ਚੁੱਕੀ ਹੈ ਪ੫ੰਤੂ ਐਨੇ ਸਾਲਾਂ ਵਿਚ ਕੋਈ ਸੁਣਵਾਈ ਨਹੀਂ ਹੋਈ।
ਡੱਬੀ
2011 ਤੋਂ ਬਾਅਦ ਨਹੀਂ ਹੋਈ ਕੋਈ ਛਪਾਈ
ਆਖਰੀ ਸਾਹ ਗਿਣ ਰਹੇ ਭਾਸ਼ਾ ਵਿਭਾਗ ਵੱਲੋਂ ਸਾਲ 2011 ਤੋਂ ਬਾਅਦ ਕੋਈ ਵੀ ਪੁਸਤਕ ਜਾਂ ਹੋਰ ਸਮੱਗਰੀ ਨਹੀਂ ਛਪਵਾਈ ਗਈ। ਹਾਲਾਤ ਇਹ ਹਨ ਕਿ ਉਘੇ ਲੇਖਕਾਂ ਦੀਆਂ ਲਿਖਤਾਂ ਦੇ ਹਜ਼ਾਰਾਂ ਖਰੜੇ ਰੱਦੀ ਦਾ ਰੂਪ ਧਾਰਨ ਕਰ ਰਹੇ ਹਨ। ਖਰੜਿਆਂ ਦੀ ਬੇਕਦਰੀ ਹੁੰਦਿਆਂ ਦੇਖ ਲੇਖਕਾਂ ਨੇ ਵੀ ਭਾਸ਼ਾ ਵਿਭਾਗ ਤੋਂ ਮੂੰਹ ਮੋੜਨਾ ਸ਼ੁਰੂ ਕਰ ਦਿੱਤਾ ਹੈ। ਆਰਥਿਕ ਤੰਗੀ ਦਾ ਸ਼ਿਕਾਰ ਹੋਏ ਭਾਸ਼ਾ ਵਿਭਾਗ ਕੋਲ ਲੇਖਕਾਂ ਦੇ 3 ਹਜ਼ਾਰ ਖਰੜੇ ਪਏ ਹਨ ਜਿਨ੍ਹਾਂ ਨੂੰ ਛਾਪਣ ਸਬੰਧੀ ਲੇਖਕਾਂ ਨੂੰ ਮਾਣ-ਭੱਤਾ ਦੇ ਕੇ ਕਾਪੀ ਰਾਈਟ ਵੀ ਵਿਭਾਗ ਨੇ ਹਾਸਲ ਕੀਤੇ ਹਨ। ਇਸ ਦੇ ਬਾਵਜੂਦ 5 ਸਾਲਾਂ ਤੋਂ ਖਰੜਿਆਂ ਨੂੰ ਨਹੀਂ ਛਾਪਿਆ ਜਾ ਸਕਿਆ। ਮਹਾਕੋਸ਼, ਅਲਹਿੰਦ, ਸ਼ਾਹਨਾਮਾ, ਸਿਆਸਤਨਾਮਾ, ਗੁਲਿਸਤਾਂ ਬੋਸਤਾਂ, ਹਿੰਦੂ ਅਧਿਆਤਮਕ ਕੋਸ਼, ਤਵਾਰੀਖ ਗੁਰੂ ਖਾਲਸਾ, ਗੁਰਸ਼ੰਦ ਦਿਵਾਕਰ ਵਰਗੀਆਂ ਪੁਸਤਕਾਂ ਲੇਖਕਾਂ ਤੇ ਨੌਜਵਾਨਾਂ ਲਈ ਅਹਿਮ ਹਨ ਪਰ ਭਾਸ਼ਾ ਵਿਭਾਗ ਵੱਲੋਂ ਇਨ੍ਹਾਂ ਨੂੰ ਕਿਤਾਬਾਂ ਨੂੰ ਮੁੜ ਨਹੀਂ ਛਾਪਿਆ ਹੈ।
from Punjabi News -punjabi.jagran.com https://ift.tt/2Joijuf
via IFTTT
No comments:
Post a Comment