Responsive Ads Here

Thursday, June 7, 2018

ਫੂਡ ਸਪਲੀਮੈਂਟ ਦੇ ਸੈਂਪਲ ਪਾਏ ਗਏ ਫੇਲ੍ਹ

ਫੋਟੋ 150 ਪੀ - ਸੈਂਪਲ ਲੈਂਦੇ ਹੋਏ ਰਮਨ ਵਿਰਦੀ ਤੇ ਹੋਰ।

-

ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਜ਼ਿਲੇ 'ਚ ਨੌਜਵਾਨਾਂ ਵੱਲੋਂ ਵਰਤੇ ਜਾ ਰਿਹੇ ਫੂਡ ਸਪਲੀਮੈਂਟ ਉਨ੍ਹਾਂ ਲਈ ਸਿਹਤ ਲਈ ਲਾਹੇਵੰਦ ਹੋਣ ਦੀ ਥਾਂ ਨੁਕਸਾਨ ਦੇ ਹਨ। ਇਸ ਬਾਰੇ ਪਿਛਲੇ ਦਿਨੀ ਜ਼ਿਲ੍ਹਾ ਸਿਹਤ ਅਫਸਰ ਡਾ ਸੇਵਾ ਸਿੰਘ ਤੇ ਫੂਡ ਸੇਫਟੀ ਅਫਸਰ ਰਮਨ ਵਿਰਦੀ ਦੀ ਟੀਮ ਵੱਲੋਂ ਬਾਜ਼ਾਰ 'ਚੋਂ ਭਰੇ ਗਏ ਫੂਡ ਸਪਲੀਮੈਂਟ ਦੇ ਸੈਂਮਲਾਂ ਦੀ ਪੜਤਾਲ ਮਹਿਕਮੇ ਵੱਲੋਂ 4 ਸੀ ਫੋਡ ਫੂਡ ਸਪਲੀਮੈਂਟ ਗੌਰਮਿੰਟ ਕਾਲਜ ਰੋਡ ,ਮਸਲ ਟੈਕ ਫੂਡ ਸੈਂਮਲੀਮੈਂਟ ਮਾਹਿਲਪੁਰ ਅੱਡਾ ਹੁਸ਼ਿਆਰਪੁਰ ਤੋਂ ਵੱਖੋ ਵੱਖ ਸੈਂਪਲ ਲਏ ਗਏ ਜੋ ਕਿ ਫੂਡ ਐਡ ਡਰੱਗ ਟੈਸਿਟਿੰਗ ਲੈਬ ਖਰੜ ਵਿਖੇ ਪ੫ੋਯੋਗਸ਼ਾਲਾ 'ਚ ਟੈਸਟਾਂ ਦੌਰਾਨ ਫੇਲ੍ਹ ਪਾਏ ਗਏ ਤੇ ਰਿਪੋਰਟ ਮੁਤਾਬਿਕ ਨਾ ਖਾਣਯੋਗ ਦੱਸੇ ਗਏ ਹਨ। ਸਿਹਤ ਮਹਿਕਮੇ ਹੁਣ ਇਨ੍ਹਾਂ ਸਪਲੀਮੈਂਟ ਨੂੰ ਵੇਚਣ ਵਾਲਿਆਂ ਤੇ ਬਣਾਉਣ ਵਾਲੇ ਕੰਪਨੀ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਵਿਢੀ ਜਾ ਰਹੀ ਹੈ।

ਇਸ ਮੌਕੇ ਮੈਡੀਸ਼ਨ ਸਪੈਸ਼ਲਿਸਟ ਸਿਵਲ ਹਸਪਤਾਲ ਡਾ.ਸਤਪਾਲ ਗੋਜਰਾਂ ਨੇ ਦੱਸਿਆ ਕਿ ਜੋ ਮਹਿਕਮੇ ਵੱਲੋਂ ਪਿਛਲੇ ਦਿਨੀ ਸੈਂਪਲ ਲਏ ਗਏ ਸਨ, ਉਨ੍ਹਾਂ ਤੋਂ ਇਹ ਸਾਬਤ ਹੋ ਗਿਆ ਕਿ ਬਾਜ਼ਾਰ 'ਚ ਜਿਹੜੇ ਨੌਜਵਾਨ ਸਪਲੀਮੈਂਟ ਮਸਲ ਬਣਾਉਣ ਲਈ ਫੂਡ ਸਪਲੀਮੈਂਟ ਕਿਸੇ ਤਰ੍ਹਾਂ ਦੇ ਵੀ ਡਾਕਟਰ ਜਾਂ ਸਪੋਰਸ ਡਾਈਟੀਸ਼ਨ ਦੀ ਸਲਾਹ ਤੋਂ ਬਗੈਰ ਨਹੀਂ ਲੈਣਾ ਚਾਹੀਦਾ ਕਿੳਂੁਕਿ ਜਦੋਂ ਅਸੀਂ ਲੋੜ ਤੋਂ ਜ਼ਿਆਦਾ ਪ੫ੋਟੀਨ ਲਵਾਂਗੇ ਤਾਂ ਸਾਡੀ ਕਿਡਨੀ ਤੇ ਲੀਵਰ ਨੂੰ ਜ਼ਿਆਦਾ ਫੰਕਸ਼ਨ ਕਰਨਾ ਪਵੇਗਾ ਤੇ ਬਲੱਡ ਯੂਰੀਆ ਦੀ ਮਾਤਰਾ ਵੱਧ ਜਾਂਦੀ ਹੈ। ਇਸ ਨਾਲ ਕਿਡਨੀ ਤੇ ਲੀਵਰ ਖਰਾਬ ਹੋ ਜਾਂਦਾ ਹੈ।

ਇਸ ਮੌਕੇ ਜਦੋਂ ਸਿਵਲ ਹਸਪਤਾਲ ਦੀ ਡਾਈਟੀਸ਼ਨ ਡਾ.ਪੂਜਾ ਗੋਇਲ ਨੇ ਦੱਸਿਆ ਜੋ ਫੂਡ ਸਪਲੀਮੈਂਟ ਦੇ ਸੈਂਮਲ ਲਾਏ ਜੋ ਲੈਬਰੋਟਰੀ ਰਾਹੀਂ ਜਾਂਚ ਕਰਨ ਲਈ ਭੇਜੇ ਗਏ ਉਸ ਦੇ ਸੈਂਮਲ ਫੇਲ੍ਹ ਪਏ ਗਏ ਉਸ 'ਚ ਪੋਸ਼ਟਿਕ ਤੱਤ ਨਹੀਂ ਪਾਏ ਗਏ। ਉਨ੍ਹਾਂ ਦੱਸਿਆ ਕਿ ਘਰ ਦੀ ਹੀ ਡਾਈਟ ਲੈਣੀ ਚਹੀਦੀ ਹੈ , ਕਿਉਕਿ ਸਪੋਰਟ ਵਾਲੇ ਨੌਜਵਾਨ ,ਮੁੰਡੇ ਕੁੜੀਆਂ ਨੂੰ ਐਥਲੈਟਿਕ ਨੀਡ ਵਾਸਤੇ ਜ਼ਿਆਦਾ ਐਨਰਜੀ ਦੀ ਜ਼ਰੂਰਤ ਦੀ ਹੈ ਤੇ ਸਾਨੂੰ ਨੈਚਰਲ ਪ੫ੋਟੀਨ ਚਿਕਨ , ਫਿਸ਼ , ਸੋਇਆ ਪਨੀਰ ,ਪਨੀਰ ਦੁੱਧ , ਅੰਡੇ ਤੇ ਪ੫ਾਪਤ ਹੋ ਜਾਂਦੀ ਹੈ।



from Punjabi News -punjabi.jagran.com https://ift.tt/2Jzc6z8
via IFTTT

No comments:

Post a Comment