ਤਾਇਪੇ (ਏਜੰਸੀ) : ਚੀਨ ਨਾਲ ਵਧਦੇ ਤਣਾਅ ਦੌਰਾਨ ਤਾਇਵਾਨ ਨੇ ਤਾਇਚੁੰਗ ਸ਼ਹਿਰ 'ਚ ਵੱਡੀਆਂ ਜੰਗੀ ਮਸ਼ਕਾਂ ਕੀਤੀਆਂ। 'ਹਾਨ ਕੁਆਂਗ' ਨਾਂ ਦੀਆਂ ਇਨ੍ਹਾਂ ਸਾਲਾਨਾ ਫ਼ੌਜੀ ਮਸ਼ਕਾਂ 'ਤੇ ਨਿਗਰਾਨੀ ਲਈ ਤਾਇਵਾਨ ਨੇ ਪਹਿਲੀ ਵਾਰ ਡਰੋਨ ਵੀ ਇਸਤੇਮਾਲ ਕੀਤੇ। ਜੰਗੀ ਅਭਿਆਸ 'ਚ ਤੋਪਖਾਨੇ ਤੇ 16 ਐੱਫ-16 ਲੜਾਕੂ ਜਹਾਜ਼ਾਂ ਨੇ ਦੁਸ਼ਮਣ ਦੇਸ਼ ਦੀ ਫ਼ੌਜ ਦੀ ਭੂਮਿਕਾ ਨਿਭਾਈ ਜਦਕਿ 12 ਜਿੰਗਗੁਓ ਤੇ ਅੱਠ ਐੱਫ-16 ਐੱਸ ਲੜਾਕੂ ਜਹਾਜ਼ਾਂ ਤਾਇਵਾਨ ਦੀ ਸੁਰੱਖਿਆ ਦਾ ਜ਼ਿੰਮਾ ਚੁੱਕਿਆ।
ਚੀਨ ਨੇ ਆਪਣੀ ਰੱਖਿਆ ਤੇ ਸੁਰੱਖਿਆ ਤਿਆਰੀਆਂ ਦੇ ਮੱਦੇਨਜ਼ਰ ਤਾਇਵਾਨ ਹਰ ਸਾਲ ਜੰਗੀ ਅਭਿਆਸ ਕਰਦਾ ਹੈ। ਅਫਰੀਕੀ ਟਾਪੂ 'ਚ ਤਾਇਵਾਨ ਦੇ ਇਕਲੌਤੇ ਸਹਿਯੋਗੀ ਦੇਸ਼ ਸਵਾਜੀਲੈਂਡ ਦੇ ਸੁਲਤਾਨ ਮਸਵਾਤੀ ਤੀਜੇ ਵੀ ਇਸ ਅਭਿਆਸ ਨੂੰ ਦੇਖਣ ਤਾਇਵਾਨ ਆਏ ਹਨ। ਤਾਇਵਾਨ ਦੀ ਰਾਸ਼ਟਰਪਤੀ ਸਾਈ ਇੰਗ-ਵੇਨ ਵੀ ਉਨ੍ਹਾਂ ਨਾਲ ਮੌਜੂਦ ਸਨ। ਜ਼ਿਕਰਯੋਗ ਹੈ ਕਿ ਚੀਨ ਲਗਾਤਾਰ ਖ਼ਾਸ ਰਣਨੀਤੀ ਤਹਿਤ ਤਾਇਵਾਨ ਦੇ ਸਹਿਯੋਗੀ ਦੇਸ਼ਾਂ 'ਤੇ ਉਸ ਨਾਲ ਰਿਸ਼ਤੇ ਤੋੜਨ ਦਾ ਦਬਾਅ ਪਾ ਰਿਹਾ ਹੈ। ਇਸ ਲਈ ਉਹ ਸਾਮ-ਦਾਮ-ਦੰਡ-ਭੇਦ ਹਰ ਨੀਤੀ ਦਾ ਇਸਤੇਮਾਲ ਕਰ ਰਿਹਾ ਹੈ। ਇਸੇ ਕਾਰਨ ਹੁਣੇ ਜਿਹੇ ਦੋ ਅਫਰੀਕੀ ਦੇਸ਼ਾਂ ਬਰਕਿਨਾ ਫਾਸੇ ਤੋ ਡੋਮਿਨਿਕਨ ਗਣਰਾਜ ਨੇ ਤਾਇਵਾਨ ਨਾਲ ਕੂਟਨੀਤਕ ਸਬੰਧ ਤੋੜ ਲਏ। ਤਾਇਵਾਨ ਦੇ ਹੁਣ ਸਿਰਫ਼ 18 ਦੇਸ਼ਾਂ ਨਾਲ ਕੂਟਨੀਤਕ ਰਿਸ਼ਤੇ ਬਚੇ ਹਨ।
from Punjabi News -punjabi.jagran.com https://ift.tt/2M5HpzT
via IFTTT
No comments:
Post a Comment