ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ: ਆਲ ਇੰਡੀਆ ਗ੫ਾਮੀਨ ਡਾਕ ਸੇਵਕ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ 15ਵੇਂ ਦਿਨ ਵੀ ਮੁੱਖ ਡਾਕਘਰ ਫਿਰੋਜ਼ਪੁਰ ਸਾਹਮਣੇ ਹੜਤਾਲ ਜਾਰੀ ਰੱਖੀ। ਇਸ ਮੌਕੇ ਡਾਕ ਸੇਵਕਾਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਅਤੇ ਡਾਕ ਵਿਭਾਗ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਹੜਤਾਲ ਨੂੰ ਸੰਬੋਧਨ ਕਰਦਿਆਂ ਹੋਇਆ ਆਲ ਇੰਡੀਆ ਗ੫ਾਮੀਣ ਡਾਕ ਸੇਵਕ ਫਿਰੋਜ਼ਪੁਰ ਦੇ ਪ੫ਧਾਨ ਜਸਵੰਤ ਰਾਏ, ਸੁਰਜਨ ਸਿੰਘ ਆਦਿ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਦੇ ਸਬੰਧ ਵਿਚ ਸੰਘਰਸ਼ ਕਰਦੇ ਆ ਰਹੇ ਹਨ, ਪਰ ਕੇਂਦਰ ਦੀ ਮੋਦੀ ਸਰਕਾਰ ਉਨ੍ਹ•ਾਂ ਦੀਆਂ ਮੰਗਾਂ ਨੂੰ ਮੰਨਣ ਲਈ ਤਿਆਰ ਨਹੀਂ ਹੈ। ਇਸ ਮੌਕੇ 'ਤੇ ਡਾਕ ਸੇਵਕਾਂ ਨੇ ਮੰਗ ਕੀਤੀ ਕਿ 7ਵੇਂ ਪੇਅ ਕਮਿਸ਼ਨ ਦੇ ਅਧੀਨ ਕਮਲੇਸ਼ ਚੰਦਰਾ ਕਮੇਟੀ ਦੀ ਰਿਪੋਰਟ ਨੂੰ ਲਾਗੂ ਕੀਤਾ ਜਾਵੇ। ਸਮੂਹ ਡਾਕ ਸੇਵਕਾਂ ਨੇ ਕਿਹਾ ਕਿ ਜਦੋਂ ਤੱਕ ਉਨ•ਾਂ ਦੀਆਂ ਹੋਰ ਮੰਗਾਂ ਤੋਂ ਇਲਾਵਾ ਕਮਲੇਸ਼ ਚੰਦਰਾ ਕਮੇਟੀ ਦੀ ਰਿਪੋਰਟ ਨੂੰ ਲਾਗੂ ਨਹੀਂ ਕੀਤਾ ਜਾਂਦਾ, ਉਦੋਂ ਤੱਕ ਹੜਤਾਲ ਜਾਰੀ ਰਹੇਗੀ। ਉਨ•ਾਂ ਚੇਤਾਵਨੀ ਇਹ ਵੀ ਦਿੱਤੀ ਕਿ ਜੇਕਰ ਸਰਕਾਰ ਉਨ•ਾਂ ਦੀ ਕੋਈ ਵੀ ਮੰਗ ਨੂੰ ਪ੫ਵਾਨ ਨਹੀਂ ਕਰਦੀ ਤਾਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਭੁੱਖ ਹੜਤਾਲ ਰੇਲ ਰੋਕੋ ਅਭਿਆਨ ਵੀ ਚਲਾਇਆ ਜਾਵੇਗਾ। ਉਨ•ਾਂ ਕਿਹਾ ਕਿ ਇਹ 15ਵੇਂ ਦਿਨ ਦੀ ਹੜਤਾਲ ਗ੫ਾਮੀਨ ਡਾਕ ਸੇਵਕਾਂ ਦੀ ਇਕ ਇਤਿਹਾਸਿਕ ਹੜਤਾਲ ਬਣ ਚੁੱਕੀ ਹੈ ਕਿਉਂਕਿ 1994 ਵਿਚ ਡਾਕ ਸੇਵਕਾਂ ਦੀ ਹੜਤਾਲ 14 ਦਿਨ ਚੱਲੀ ਸੀ ਅਤੇ ਸਰਕਾਰ ਨੇ ਉਨ•ਾਂ ਮੰਗ ਨੂੰ ਪ੫ਵਾਨ ਕਰਕੇ ਹੜਤਾਲ ਖੁੱਲ੍ਹਵਾਈ ਸੀ। ਇਸ ਮੌਕੇ ਪਰਮਜੀਤ ਸਿੰਘ ਪਿਆਰੇਆਣਾ, ਗੁਰਜੀਤ ਸਿੰਘ ਠੇਠਰ ਕਲਾਂ, ਸੁਰਜੀਤ, ਜਸਵੰਤ ਸਿੰਘ ਸਾਂਦੇ ਹਾਸ਼ਮ, ਰਸ਼ਪਾਲ ਸਿੰਘ, ਬਖਸ਼ੀਸ਼ ਸ਼ਰਮਾ, ਪਰਮਿੰਦਰ ਸਿੰਘ ਆਦਿ ਆਗੂਆਂ ਨੇ ਵੀ ਹੜਤਾਨ ਨੂੰ ਸੰਬੋਧਨ ਕੀਤਾ।
from Punjabi News -punjabi.jagran.com https://ift.tt/2LYto7b
via IFTTT
No comments:
Post a Comment