Responsive Ads Here

Tuesday, June 5, 2018

ਪੌਦਾਰੋਪਣ ਕਰਕੇ ਮਨਾਇਆ ਵਿਸ਼ਵ ਵਾਤਾਵਰਨ ਦਿਵਸ

ਮਨੁੱਖ, ਜੀਵ ਜੰਤੂ ਦੀ ਸੁਰਖਿਆ ਲਈ ਸਵੱਛ ਵਾਯੂ ਤੇ ਜਲ ਜ਼ਰੂਰੀ

ਪ੍ਰਦੀਪ ਭਨੋਟ, ਸ਼ਹੀਦ ਭਗਤ ਸਿੰਘ ਨਗਰ : ਵਾਤਾਵਰਨ ਸੰਭਾਲ ਸੁਸਾਇਟੀ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਬੇਗਮਪੁਰ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਉਂਦੇ ਹੋਏ 12 ਅਸ਼ੋਕਾ ਟਰੀ, ਨੀਮ, ਡੇਕ, ਸੁਖਚੈਨ ਦੇ ਪੌਦੇ ਲਗਾਏ ਗਏ। ਇਸ ਮੌਕੇ ਜ਼ਿਲ੍ਹਾ ਸਾਇੰਸ ਸੁਪਰਵਾਈਜਰ ਸੁਰਿੰਦਰ ਅਗਨੀਹੋਤਰੀ, ਅਮਰੀਕ ਸਿੰਘ ਸਕੱਤਰ ਸਹਿਕਾਰੀ ਸੁਸਾਇਟੀ ਬੇਗਮਪੁਰ, ਸ਼ਾਮ ਲਾਲ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਦਸਿਆ ਕਿ ਧਰਤੀ ਤੇ ਆਕਸੀਜਨ ਦੀ ਮਾਤਰਾ ਘੱਟਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸੇ ਤਰਾਂ ਦਰਖਤ ਕੱਟੇ ਜਾਣਗੇ ਤਾਂ ਵਾਤਾਵਰਨ ਪ੍ਰਦੂਸ਼ਤ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਦਰਖਤਾਂ ਦੀ ਘਾਟ ਕਾਰਨ ਹੀ ਮੌਸਮ ਵਿਚ ਭਾਰੀ ਤਬਦੀਲੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਵਲੋਂ ਲਗਾਏ ਜਾਣ ਵਾਲੇ ਪੌਦੇ ਅੱਗੇ ਜਾ ਕੇ ਦਰਖਤ ਦਾ ਰੂਪ ਧਾਰ ਕਰਨਗੇ। ਇਸ ਲਈ ਸਾਨੰੂ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਇਸ ਮੌਕੇ ਵਾਤਾਵਰਨ ਸੰਭਾਲ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਭੱਟੀ, ਜਨਰਲ ਸਕੱਤਰ ਤਰਲੋਚਨ ਸਿੰਘ ਅਸ਼ੋਕ ਸ਼ਰਮਾ, ਤਰਸੇਮ ਲਾਲ ਨੇ ਵਿਦਿਆਰਥੀਆਂ ਨੂੰ ਫਲ ਤੇ ਮਿਠਾਈ ਵੰਡੀ। ਉਨ੍ਹਾਂ ਕਿਹਾ ਕਿ ਜੇਕਰ ਰੁੱਖ ਨਹੀਂ ਹੋਣਗੇ ਤਾਂ ਸਾਡਾ ਜੀਵਤ ਰਹਿਣਾ ਮੁਸ਼ਕਿਲ ਹੈ। ਇਸ ਮੌਕੇ ਚੇਅਰਮੈਨ ਰਾਜਨ ਅਰੋੜਾ, ਬਲਜੀਤ ਚੌਪੜਾ, ਸਕੱਤਰ ਗੁਰਵਿੰਦਰ ਸਿੰਘ ਨੇ ਦਸਿਆ ਕਿ ਸਕੂਲ ਵਿਚ ਵਾਤਾਵਰਨ ਦੀ ਸੰਭਾਲ ਲਈ ਫਲੈਕਸ ਬੋਰਡ ਲਗਾਇਆ ਗਿਆ ਹੈ। ਇਸ ਮੌਕੇ ਸਟਾਫ ਮੈਂਬਰ ਅਨਿਤਾ, ਅੰਜੂ, ਪੰਚ ਪਰਮਜੀਤ ਰਾਏ, ਸਰਪੰਚ ਹਰਨਿਰੰਜਨ, ਵਣ ਵਿਭਾਗ ਦੇ ਰਵੀ ਦੱਤ, ਰਾਹੁਲ ਕਲੇਰ ਆਦਿ ਹਾਜ਼ਰ ਸਨ।

05 ਐਨਐਸਆਰ 127ਪੀ

ਵਿਸ਼ਵ ਵਾਤਾਵਰਨ ਦਿਵਸ ਮੌਕੇ ਬੱਚਿਆਂ ਨੂੰ ਪੌਦੇ ਵੰਡਦੇ ਹੋਏ ਪਤਵੰਤੇ।



from Punjabi News -punjabi.jagran.com https://ift.tt/2sIH4Ks
via IFTTT

No comments:

Post a Comment