ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਥਾਣਾ ਸਦਰ ਹੁਸ਼ਿਆਰਪੁਰ ਪੁਲਿਸ ਨੇ ਠੱਗੀ ਮਾਰਨ ਵਾਲੇ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਦਰਖਾਸਤ ਚ ਰਿੰਕਲ ਕੁਮਾਰ ਪੁੱਤਰ ਜੈ ਚੰਦ ਵਾਸੀ ਬਸੀ ਮੁਸਤਫਾ ਥਾਣਾ ਸਦਰ ਜ਼ਿਲ੍ਹਾ ਹੁਸ਼ਿਅਰਪੁਰ ਨੇ ਦੱਸਿਆ ਕਿ ਜਰਨੈਲ ਸਿੰਘ ਪੁੱਤਰ ਸੋਹਨ ਸਿੰਘ ਵਾਸੀ ਬਸੀ ਮੁਸਤਫਾ ਥਾਣਾ ਸਦਰ,ਪ੫ਦੀਪ ਕੁਮਾਰ ਪੁੱਤਰ ਹਜਾਰਾ ਰਾਮ ਵਾਸੀ ਨਾਰਾ ਥਾਣਾ ਸਦਰ ਵੱਲੋਂ ਰਿੰਕਲ ਕੁਮਾਰ ਉਕਤ ਨੂੰ ਵਿਦੇਸ਼ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਉਸ ਪਾਸੋਂ 6 ਲੱਖ 13 ਹਜ਼ਾਰ ਰੁਪਏ ਦੀ ਠੱਗੀ ਮਾਰੀ। ਨਾ ਤਾਂ ਉਸ ਨੰੂ ਵਿਦੇਸ਼ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ। ਪੁਲਿਸ ਨੇ ਉਕਤ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
from Punjabi News -punjabi.jagran.com https://ift.tt/2sOKKKC
via IFTTT
No comments:
Post a Comment