Responsive Ads Here

Thursday, June 7, 2018

ਵੈਟਰਨਰੀ ਡਾਕਟਰ ਤੇ ਇੰਸਪੈਕਟਰ ਕਰਾਂਗੇ ਭਰਤੀ : ਸਿੱਧੂ

ਫੋਟੋ-26

ਕੈਪਸ਼ਨ

ਸੰਗਰੂਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਬਲਵੀਰ ਸਿੰਘ ਸਿੱਧੂ।

- ਨਕਲੀ ਦੁੱਧ ਦੀ ਵਿਕਰੀ ਰੋਕਣ ਲਈ ਤਿੰਨ ਵਿਭਾਗਾਂ 'ਤੇ ਅਧਾਰਤ ਬਣਾਈ ਕਮੇਟੀ

- ਪੰਜਾਬ 'ਚ ਮੱਛੀ ਪਾਲਣ ਦੇ ਕਿੱਤੇ 'ਚ ਆ ਰਿਹੈ ਹੁਲਾਰਾ

ਬੂਟਾ ਸਿੰਘ ਚੌਹਾਨ, ਸੰਗਰੂਰ

ਪੂੰਗ ਕੇਂਦਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਪ੍ਰਗਟਾਵਾ ਕੀਤਾ ਕਿ ਪਸ਼ੂ ਪਾਲਣ ਵਿਭਾਗ ਵਿਚ 300 ਡਾਕਟਰ, 400 ਵੈਟਰਨਰੀ ਇੰਸਪੈਕਟਰ ਅਤੇ ਬਹੁਤ ਸਾਰੀਆਂ ਸੇਵਾਦਾਰਾਂ ਦੀਆਂ ਆਸਾਮੀਆਂ ਖਾਲੀ ਹਨ। ਇਹ ਆਸਾਮੀਆਂ ਵਿਭਾਗ ਦੇ ਕੰਮ-ਕਾਜ ਵਿਚ ਤੇਜ਼ੀ ਲਿਆਉਣ ਲਈ ਬਹੁਤ ਛੇਤੀ ਭਰੀਆਂ ਜਾ ਰਹੀਆਂ ਹਨ। ਇਸ ਸਬੰਧੀ ਉਹ ਬਹੁਤ ਛੇਤੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਰਹੇ ਹਨ।

ਉਨ੍ਹਾਂ ਕਿਹਾ ਕਿ ਸਮੁੱਚੇ ਪੰਜਾਬ ਵਿਚ ਨਕਲੀ ਦੁੱਧ ਦੀ ਵਿਕਰੀ ਜ਼ੋਰਾਂ 'ਤੇ ਹੈ। ਅਸੀਂ ਇਸ ਨੂੰ ਰੋਕਣ ਲਈ ਤਿੰਨ ਵਿਭਾਗਾਂ 'ਤੇ ਅਧਾਰਤ ਕਮੇਟੀ ਬਣਾਈ ਹੈ, ਜਿਹੜੀ ਕਿਸੇ ਵੀ ਰੂਪ ਵਿਚ ਨਕਲੀ ਬਣਿਆ ਹੋਇਆ ਦੁੱਧ ਵਿਕਣ ਨਹੀਂ ਦੇਵੇਗੀ।

ਉਨ੍ਹਾਂ ਕਿਹਾ ਕਿ ਹੁਣ ਕਿਸਾਨ ਵੱਧ ਮੱਝਾਂ ਰੱਖਣ ਦੀ ਪ੍ਰਵਿਰਤੀ ਘਟਾ ਰਹੇ ਹਨ ਅਤੇ ਚੰਗੀ ਨਸਲ ਦੀਆਂ ਵੱਧ ਦੁੱਧ ਦੇਣ ਵਾਲੀਆਂ ਨਸਲਾਂ ਰੱਖਣ ਨੂੰ ਤਰਜੀਹ ਦੇ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿਚ ਮੱਛੀ ਪਾਲਣ ਦੇ ਕਿੱਤੇ ਵਿਚ ਹੁਲਾਰਾ ਆ ਰਿਹਾ ਹੈ। ਪੰਜਾਬ ਦੇ ਅਗਾਂਹਵਧੂ ਕਿਸਾਨ ਮੱਛੀ ਦੀਆਂ ਉਹ ਕਿਸਮਾਂ ਵੀ ਪਾਲ ਰਹੇ ਹਨ ਜਿਸ ਤੋਂ ਕਣਕ ਅਤੇ ਝੋਨੇ ਨਾਲੋਂ ਚੌਗੁਣੀ ਕਮਾਈ ਹੋ ਰਹੀ ਹੈ।

ਇਸ ਮੌਕੇ ਇੰਦਰਜੀਤ ਸਿੰਘ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਮਦਨ ਮੋਹਨ ਡਾਇਰੈਕਟਰ ਮੱਛੀ ਪਾਲਣ ਅਤੇ ਜ਼ਿਲ੍ਹਾ ਸੰਗਰੂਰ ਦੇ ਡਿਪਟੀ ਡਾਇਰੈਕਟਰ ਜਸਵਿੰਦਰ ਸਿੰਘ, ਸੱਤਪਾਲ ਸਿੰਘ ਵੀ ਹਾਜ਼ਰ ਸਨ।



from Punjabi News -punjabi.jagran.com https://ift.tt/2LumlSF
via IFTTT

No comments:

Post a Comment