ਇੰਟਰਵਿਊ
ਈਡਨ ਹੈਜਾਰਡ ਦੀ ਉਮਰ ਸਿਰਫ਼ 27 ਸਾਲ ਹੈ ਪਰ ਬੈਲਜ਼ੀਅਮ ਲਈ 83 ਕੌਮਾਂਤਰੀ ਮੈਚ ਖੇਡ ਚੁੱਕੇ ਹਨ। ਇਸ ਹਮਲਾਵਰ ਮਿੱਡ ਫੀਲਡਰ ਨੂੰ ਆਪਣੀ ਗੋਲ ਕਰਨ ਦੀ ਸਮਰੱਥਾ ਲਈ ਜਾਣਿਆ ਜਾਂਦਾ ਹੈ। ਚੇਲਸੀ ਦਾ ਇਹ ਮਿੱਡ ਫੀਲਡਰ 2018 ਦੇ ਰੂਸ ਵਿਸ਼ਵ ਕੱਪ 'ਚ ਵਧੀਆ ਪ੫ਦਰਸ਼ਨ ਕਰਨ ਨੂੰ ਲੈ ਕੇ ਆਸਵੰਦ ਹੈ। ਪੇਸ਼ ਹੈ ਉਸ ਦੇ Îਇੰਟਰਵਿਊ ਦੇ ਮੁੱਖ ਅੰਸ਼ :-
ਸਵਾਲ : ਬੈਲਜ਼ੀਅਮ ਦੀ ਸੁਨਹਿਰੀ ਪੀੜ੍ਹੀ ਦੀ ਸਭ ਤੋਂ ਵੱਡੀ ਚੁਣੌਤੀ ਰੂਸ 'ਚ ਹੋਣ ਵਾਲਾ ਵਿਸ਼ਵ ਕੱਪ ਹੈ। ਕੀ ਤੁਸੀਂ ਇਸ ਤੋਂ ਸਹਿਮਤ ਹੋ ?
ਜਵਾਬ : ਬਿਲਕੁਲ, ਵਿਸ਼ਵ ਕੱਪ ਕਿਸੇ ਵੀ ਫੁੱਟਬਾਲਰ ਲਈ ਸਭ ਤੋਂ ਵੱਡੀ ਚੁਣੌਤੀ ਹੁੰਦਾ ਹੈ। ਅਸੀਂ ਹੁਣ ਤਕ ਇਕ ਟੀਮ ਦੇ ਤੌਰ 'ਤ ਚੰਗਾ ਖੇਡ ਰਹੇ ਹਾਂ। ਅਸੀਂ ਵਰਤਮਾਨ 'ਚ ਫੀਫਾ ਰੈਂਕਿੰਗ 'ਚ ਤੀਜੇ ਨੰਬਰ 'ਤੇ ਹਾਂ। ਵਿਸ਼ਵ ਕੱਪ 'ਚ ਹਿੱਸਾ ਲੈਣ ਤੋਂ ਪਹਿਲਾਂ ਇਹ ਇਕ ਵੱਡੀ ਗੱਲ ਹੈ। ਸਾਨੂੰ ਪਤਾ ਹੈ ਕਿ ਰੈਂਕਿੰਗ ਨਾਲ ਮੈਚ ਨਹੀਂ ਜਿੱਤੇ ਜਾਣੇ। ਹਾਲਾਂਕਿ, ਰੈਂਕਿੰਗ 'ਚ ਅੱਗੇ ਰਹਿਣ 'ਚ ਚੰਗਾ ਲੱਗਦਾ ਹੈ। ਇਹ ਦੱਸਦਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਅਸੀਂ ਚੰਗਾ ਖੇਡ ਰਹੇ ਹਾਂ।
ਸਵਾਲ : ਕੀ ਬੈਲਜ਼ੀਅਮ ਰੁੂਸ 'ਚ ਖ਼ਿਤਾਬ ਜਿੱਤ ਸਕਦਾ ਹੈ?
ਜਵਾਬ : ਮੈਂ ਇਸ ਬਾਰੇ 'ਚ ਕੁਝ ਨਹੀਂ ਕਹਿ ਸਕਦਾ। ਸੱਚ ਕਹਾਂ ਤਾਂ ਕੋਈ ਵੀ ਇਸ ਸਬੰਧ 'ਚ ਭਵਿੱਖਬਾਣੀ ਨਹੀਂ ਕਰ ਸਕਦਾ। ਪਰ ਮੈਨੂੰ ਯਕੀਨ ਹੈ ਕਿ ਇਸ ਸਾਲ ਅਸੀਂ ਬ੫ਾਜ਼ੀਲ ਵਿਸ਼ਵ ਕੱਪ ਤੋਂ ਜ਼ਿਆਦਾ ਵਧੀਆ ਪ੫ਦਰਸ਼ਨ ਕਰਾਂਗੇ। ਚਾਰ ਸਾਲ ਪਹਿਲਾਂ ਅਸੀਂ ਤਜ਼ਰਬੇ ਤੋਂ ਹੀਣ ਸਾਂ ਤੇ ਚੰਗਾ ਨਹੀਂ ਖੇਡ ਰਹੇ ਸੀ। ਇਨ੍ਹਾਂ ਚਾਰ ਸਾਲਾਂ 'ਚ ਅਸੀਂ ਇਕ ਟੀਮ ਦੀ ਤਰ੍ਹਾਂ ਪਰਿਪੱਕ ਹੋਏ ਹਾਂ। ਹੁਣ ਸਾਡੇ ਕੋਲ ਜ਼ਿਆਦਾ ਅਨੁਭਵ ਹੈ। ਸਾਨੂੰ ਪਤਾ ਹੈ ਕਿ ਕੀ ਕਰਨਾ ਹੈ ਕੀ ਨਹੀ। ਨਿਸ਼ਚਿਤ ਤੌਰ 'ਤੇ ਅਸੀਂ ਵਧੀਆ ਪ੫ਦਰਸ਼ਨ ਕਰਾਂਗੇ।
ਸਵਾਲ : ਤੁਸੀਂ ਆਸਾਨ ਗਰੁੱਪ ਨਾਲ ਸ਼ੁਰੂਆਤ ਕਰ ਰਹੇ ਹੋ। ਮੇਜ਼ਬਾਨ ਰੂਸ, ਮਿਸਰ ਤੇ ਸਾਊਦੀ ਅਰਬ। ਕੀ ਤੁਹਾਨੂੰ ਗਰੁੱਪ 'ਚ ਚੋਟੀ 'ਤੇ ਰਹਿਣ ਦਾ ਭਰੋਸਾ ਹੈ?
ਜਵਾਬ : ਜੋ ਵੀ ਇਹ ਕਹਿ ਰਿਹਾ ਹੈ ਕਿ ਗਰੁੱਪ ੇ ਆਸਾਨ ਹੈ ਤਾਂ ਉਸਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ। ਮਿਸਰ ਆਪਣੇ ਆਪ 'ਚ ਇਕ ਖ਼ਤਰਾ ਹੈ। ਮੈਨੂੰ ਨਹੀਂ ਪਤਾ ਕਿ ਟੂਰਨਾਮੈਂਟ ਸ਼ੁਰੂ ਹੋੋਣ ਤਕ ਸਲਾਹ ਫਿੱਟ ਹੋ ਸਕਣਗੇ ਜਾਂ ਨਹੀਂ ਜੇਕਰ ਉਹ ਨਹੀਂ ਖੇਡ ਪਾਉਂਦਾ ਹੈ ਤਾਂ ਇਹ ਬਹੁਤ ਹੀ ਸ਼ਰਮਨਾਕ ਗੱਲ ਹੋਵੇਗੀ। ਪਰ ਉਨ੍ਹਾਂ ਦੀ ਟੀਮ ਉਨੀ ਹੀ ਮਜ਼ਬੂਤ ਹੈ। ਉਨ੍ਹਾਂ ਨੇ ਵਿਸ਼ਵਕੱਪ 'ਚ ਵਾਪਸੀ ਕੀਤੀ ਹੈ ਤੇ ਉਹ ਇਸ ਵਾਰ ਇਸ ਦੀ ਭਰਪਾਈ ਕਰਨਾ ਚਾਹੁਣਗੇ। ਮੇਜ਼ਬਾਨ ਹਮੇਸ਼ਾ ਹੋਰ ਟੀਮਾਂ ਦੀ ਤੁਲਨਾ 'ਚ ਅੱਗੇ ਰਹਿੰਦਾ ਹੈ। ਕਿਉਂਕਿ ਪ੫ਸ਼ੰਸਕ ਉਨ੍ਹਾਂ ਲਈ 12ਵੇਂ ਖਿਡਾਰੀ ਬਣਨਗੇ। ਸਾਊਦੀ ਅਰਬ ਸਾਡੇ ਸਾਰਿਆਂ ਲਈ ਸਰਪ੫ਾਈਜ਼ ਹੈ। ਮੈਨੂੰ ਤਾਂ ਇਹ ਮੁਸ਼ਕਿਲ ਗਰੁੱਪ ਲੱਗਦਾ ਹੈ।
ਸਵਾਲ : ਜੇਕਰ ਬੈਲਜ਼ੀਅਮ ਦਾ ਟੀਚਾ ਵੱਡਾ ਹੈ ਤਾਂ ਉਸ ਨੂੰ ਮਜ਼ਬੂਤ ਟੀਮਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਹੋਵੇਗਾ, ਕਿਉਂ?
ਜਵਾਬ : ਮੈਂ ਇਸ ਤੋਂ ਨਾਂਹ ਨਹੀਂ ਕਰ ਰਿਹਾ। ਪਰ ਇਸ ਲਈ ਸਭ ਤੋਂ ਪਹਿਲਾਂ ਸਾਨੂੰ ਗਰੁੱਪ 'ਚ ਅੱਗੇ ਵਧਣਾ ਹੋਵੇਗਾ। ਮੈਂ ਜਾਣਦਾ ਹਾਂ ਕਿ ਇਹ ਆਸਾਨ ਨਹੀਂ ਹੈ ਪਰ ਨਾਕਆਊਟ ਲਈ ਕੁਆਲੀਫਾਈ ਕਰਨਾ ਸਾਰੀਆਂ ਟੀਮਾਂ ਦੀ ਪਹਿਲ ਹੈ। ਇਕ ਵਾਰ ਆਖਰੀ-16 'ਚ ਪਹੁੰਚਣ ਤੋਂ ਬਾਅਦ ਹੀ ਅਸੀਂ ਅਗਲੀਆਂ ਵਿਰੋਧੀ ਟੀਮਾਂ ਲਈ ਤਿਆਰੀ ਕਰ ਸਕਾਂਗੇ।
ਸਵਾਲ : ਅਗਲੇ ਦੌਰ 'ਚ ਤੁਹਾਡੀ ਵਿਰੋਧੀ ਟੀਮ ਪੁਰਤਗਾਲ ਜਾਂ ਸਪੇਨ ਹੋ ਸਕਦੀ ਹੈ?
ਜਵਾਬ : ਦੂਜੇ ਦੌਰ 'ਚ ਪਹੁੰਚਣ ਤੋਂ ਬਾਅਦ ਹੀ ਆਪਣੀ ਵਿਰੋਧੀ ਟੀਮ ਬਾਰੇ ਪਤਾ ਲੱਗੇਗਾ। ਹਾਲੇ ਅਸੀਂ ਇਸ ਬਾਰੇ ਨਹੀਂ ਸੋਚ ਰਹੇ ਹਾਂ। ਪਹਿਲਾ ਅਸੀਂ ਸ਼ੁਰੂਆਤੀ ਤਿੰਨ ਮੈਚ ਚੰਗੇ ਢੰਗ ਨਾਲ ਖੇਡਣਾ ਚਾਹੁੰਦੇ ਹਾਂ।
ਸਵਾਲ : ਸਹਾਇਕ ਕੋਚ ਦੇ ਤੌਰ 'ਤੇ ਥਿਏਰੀ ਹੈਨਰੀ ਦੀ ਮੌਜੂਦਗੀ ਕਿੰਨੀ ਮਦਦਗਾਰ ਹੈ ?
ਜਵਾਬ : ਮੈਨੂੰ ਇਹ ਕਹਿਣ ਦੀ ਲੋੜ ਨਹੀਂ ਹੈ ਕਿ ਉਹ ਕਿੰਨੇ ਮਹਾਨ ਫੁੱਟਬਾਲਰ ਹਨ ਉਨ੍ਹਾਂ ਕੋਲ ਸ਼ਾਨਦਾਰ ਫੁੱਟਬਾਲ ਦਿਮਾਗ ਵੀ ਹੈ। ਉਨ੍ਹਾਂ ਨੇ ਮੈਨੂੰ ਕੁਝ ਟਿਪਸ ਦਿੱਤੇ, ਜਿਸ ਨਾਲ ਮੇਰੀ ਖੇਡ 'ਚ ਸੁਧਾਰ ਆਇਆ। ਇਸ ਤਰ੍ਹਾਂ ਉਨ੍ਹਾਂ ਟੀਮ ਦੇ ਹੋਰ ਸਾਥੀਆਂ ਨੂੰ ਵੀ ਅਜਿਹਾ ਕਰਨ ਲਈ ਆਖਿਆ, ਜੋ ਅਸੀਂ ਕਦੇ ਨਹੀਂ ਕੀਤਾ ਸੀ। ਕੁਝ ਰੋਚਕ ਬਦਲਾਅ ਕੀਤੇ ਤੇ ਅਸੀਂ ਇਸ ਦਾ ਆਨੰਦ ਲੈ ਰਹੇ ਹਾਂ।
ਸਵਾਲ : 1986 'ਚ ਬੈਲਜ਼ੀਅਮ ਚੌਥੇ ਸਥਾਨ 'ਤੇ ਰਿਹਾ ਸੀ ਤੇ ਵਿਸ਼ਵ ਕੱਪ 'ਚ ਇਹ ਹੁਣ ਤਕ ਦਾ ਤੁਹਾਡਾ ਸਰਬੋਤਮ ਪ੫ਦਰਸ਼ਨ ਹੈ। ?
ਜਵਾਬ : ਮੈਂ ਜਾਣਦਾ ਹਾਂ ਕਿ ਅਰਜਨਟੀਨਾ ਖ਼ਿਲਾਫ਼ ਸੈਮੀਫਾਈਨਲ 'ਚ ਡਿਏਗੋ ਮੈਰਾਡੋਨਾ ਦੇ ਗੋਲ ਨਾਲ ਅਸੀਂ ਹਾਰ ਗਏ ਸੀ ਤੇ ਇਸ ਤੋਂ ਬਾਅਦ ਤੀਜੇ ਸਥਾਨ ਦੇ ਮੈਚ ਲਈ ਵੀ ਅਸੀਂ ਹਾਰ ਗਏ। ਪਰ ਇਸ ਵਾਰ ਫਾਈਨਲ 'ਚ ਪਹੁੰਚਣਾ ਆਸਾਨ ਹੋਵੇਗਾ। ਹਾਲਾਂਕਿ ਅਜਿਹਾ ਕਰਨ ਲਈ ਸਾਨੂੰ ਪਹਿਲੇ ਦਿਨ ਤੋਂ ਹੀ ਸਰਬੋਤਮ ਖੇਡ ਵਿਖਾਉਣੀ ਹੋਵੇਗੀ।
from Punjabi News -punjabi.jagran.com https://ift.tt/2JAHPji
via IFTTT
No comments:
Post a Comment