Responsive Ads Here

Thursday, June 7, 2018

ਮੋਦੀ ਸਿਰਫ਼ ਜੁਮਲੇਬਾਜ : ਡਾ. ਰਾਜ ਕੁਮਾਰ

ਫੋਟੋ 141 ਪੀ - ਧਰਨੇ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਵਿਧਾਇਕ ਡਾ. ਰਾਜ ਕੁਮਾਰ ਤੇ ਹੋਰ।

ਫੋਟੋ 141 ਏ ਪੀ - ਕਰਜ਼ਾ ਮਾਫ਼ੀ ਦੇ ਪ੫ਮਾਣ ਪੱਤਰ ਕਿਸਾਨਾਂ ਨੂੰ ਤਕਸੀਮ ਕਰਨ ਮੌਕੇ ਵਿਧਾਇਕ ਡਾ. ਰਾਜ ਕੁਮਾਰ ਅਤੇ ਹੋਰ।

-

ਪਰਮਜੀਤ ਨੌਰੰਗਾਬਾਦੀ/ ਰਾਣਾ ਨੀਤਪੁਰੀ, ਚੱਬੇਵਾਲ : ਹਲਕਾ ਚੱਬੇਵਾਲ 'ਚ ਕਾਂਗਰਸ ਪਾਰਟੀ ਵੱਲੋਂ ਵਿਧਾਇਕ ਡਾ. ਰਾਜ ਕੁਮਾਰ ਦੀ ਅਗਵਾਈ ਵਿਚ ਪੈਟਰੌਲ ਦੀਆਂ ਵੱਧ ਰਹੀਆਂ ਕੀਮਤਾਂ ਕਾਰਨ ਕੇਂਦਰ ਸਰਕਾਰ ਖ਼ਿਲਾਫ਼ ਧਰਨਾ ਤੇ ਸਹਿਕਾਰੀ ਸਭਾਵਾਂ ਦੇ ਕਿਸਾਨਾਂ ਲਈ ਕਰਜ਼ਾ ਮਾਫੀ ਦੇ ਪ੫ਮਾਣ ਪੱਤਰ ਵੰਡਣ ਦਾ ਪ੫ੋਗਰਾਮ ਉਲੀਕਿਆ ਗਿਆ। ਪਹਿਲਾਂ ਹੁਸ਼ਿਆਰਪੁਰ-ਚੰਡੀਗੜ੍ਹ ਰੋਡ 'ਤੇ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਕਾਂਗਰਸੀਆਂ ਨੇ ਕੇਂਦਰ ਸਰਕਾਰ ਤੇ ਪ੫ਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਵਿਧਾਇਕ ਡਾ. ਰਾਜ ਨੇ ਕਿਹਾ ਕਿ ਮੋਦੀ ਸਿਰਫ਼ ਜੁਮਲੇਬਾਜ ਹੈ ਤੇ ਲੋਕਾਂ ਨੂੰ ਸਬਜਬਾਗ ਦਿਖਾ ਕੇ ਭਰਮਾ ਰਿਹਾ ਹੈ। ਪਰੰਤੂ ਲੋਕ ਹੁਣ ਜਾਗ ਚੱੁਕੇ ਹਨ ਤੇ 2019 'ਚ ਭਾਜਪਾ ਨੂੰ ਉਸਦੀ ਲੋਕ ਮਾਰੂ ਨੀਤੀਆਂ ਦਾ ਖਮਿਆਜ਼ਾ ਭੁਗਤਣਾ ਪਵੇਗਾ। ਧਰਨੇ ਮਗਰੋਂ ਪ੫ਸ਼ਾਸਨਿਕ ਅਧਿਕਾਰੀਆਂ ਜਿਨ੍ਹਾਂ 'ਚ ਤਹਿਸੀਲਦਾਰ ਹਰਮੀਰ ਵਰਮਾ ਤੇ ਸਹਿਕਾਰੀ ਸਭਾਵਾਂ ਦੇ ਸੈਕਟਰੀਆਂ ਤੇ ਦੂਜੇ ਪ੫ਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ 'ਚ ਹਲਕਾ ਚੱਬੇਵਾਲ ਦੇ ਵੱਡੀ ਗਿਣਤੀ 'ਚ ਹਾਜ਼ਰ ਕਿਸਾਨਾਂ ਨੂੰ ਕਰਜ਼ਾ ਮਾਫੀ ਦੇ ਪ੫ਮਾਣ ਪੱਤਰ ਵੰਡੇ ਗਏ।¢ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਡਾ. ਰਾਜ ਕੁਮਾਰ ਨੇ ਕਿਹਾ ਕਿ ਕੈਪਟਨ ਸਰਕਾਰ ਆਪਣੀ ਕਹਿਣੀ ਤੇ ਕਥਨੀ ਦੀ ਪੱਕੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨਾਲ ਜੋ ਵਾਅਦਾ ਕੀਤਾ ਸੀ ਉਹ ਪੂਰਾ ਕਰਕੇ ਦਿਖਾਇਆ। ਡਾ. ਰਾਜ ਨੇ ਭਾਜਪਾ ਸਰਕਾਰ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ 20 ਸਟੇਟਾਂ ਦੇ ਵਿਚ ਆਪਣੀ ਸਰਕਾਰ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਮਹਿੰਗਾਈ ਨਹੀਂ ਘਟਾ ਸਕੀ। ਦੇਸ਼ ਦਾ ਧਨ ਨੀਰਵ ਮੌਦੀ ਵਰਗੇ ਲੋਕਾਂ ਰਾਹੀਂ ਦੇਸ਼ ਤੋਂ ਬਾਹਰ ਭੇਜ ਦਿੱਤਾ। ਡਾ. ਰਾਜ ਨੇ ਕੈਪਟਨ ਸਰਕਾਰ ਦੀ ਸ਼ਲਾਘਾ ਕਰਦੇ ਹੋਏ ਦੱਸਿਆ ਕਿ ਸਰਕਾਰ ਵੱਲੋਂ ਕੇਵਲ ਹਲਕਾ ਚੱਬੇਵਾਲ ਦੇ ਕਿਸਾਨਾਂ ਦਾ 99 ਕਰੋੜ ਦੇ ਲਗਭਗ ਕਰਜ਼ਾ ਮਾਫ਼ ਕੀਤਾ ਹੈ। ਉਨ੍ਹਾਂ ਨਾਲ ਹੀ ਅਵਾਲ ਯੋਜਨਾ ਤਹਿਤ ਸੈਕਸ਼ਨ ਪੱਤਰ ਵੀ ਲਾਭਪਾਤਰੀਆਂ ਨੂੰ ਤਕਸੀਮ ਕੀਤੇ।¢ਇਸ ਮੌਕੇ ਏਆਰ ਰੌਸ਼ਨ ਸਿੰਘ ਜੌਹਲ , ਡੀਆਰ ਗੁਰਪ੫ੀਤ ਮੁਲਤਾਨੀ, ਡਾ. ਜਤਿੰਦਰ ਕੁਮਾਰ, ਗਗਨ ਚਾਣਥੂ, ਕਰਮਜੀਤ ਬਿੱਟਾ, ਡਾ. ਬਲਦੇਵ ਹੀਰ, ਜਗਜੀਤ ਸਿੰਘ ਗਿੱਲ, ਚਿਰੰਜੀਲਾਲ ਮੱਲ, ਆਦਿ ਸਮੇਤ ਹੋਰ ਕਈ ਹਾਜ਼ਰ ਸਨ।



from Punjabi News -punjabi.jagran.com https://ift.tt/2HtyCnD
via IFTTT

No comments:

Post a Comment