ਪੱਤਰਕਾਰਾਂ ਦੇ ਅਜਾਇਬ ਘਰ 'ਨਿਊਜ਼ੀਅਮ' ਨੇ ਦੁਨੀਆ ਭਰ ਦੇ 18 ਪੱਤਰਕਾਰਾਂ ਦਾ ਨਾਂ ਯਾਦਗਾਰ 'ਚ ਕੀਤਾ ਸ਼ਾਮਿਲ
ਵਾਸ਼ਿੰਗਟਨ (ਪੀਟੀਆਈ) :
ਅਮਰੀਕਾ 'ਚ ਪ੍ਰੈੱਸ ਦੀ ਆਜ਼ਾਦੀ ਅਤੇ ਪੱਤਰਕਾਰਾਂ ਨੂੰ ਸਮਰਪਿਤ ਅਜਾਇਬ ਘਰ 'ਨਿਊਜ਼ੀਅਮ' ਨੇ ਮੰਗਲਵਾਰ ਨੂੰ ਇਕ ਪ੍ਰੋਗਰਾਮ ਦੌਰਾਨ 'ਜਰਨਲਿਸਟ ਮੈਮੋਰੀਅਲ' 'ਚ ਦੋ ਭਾਰਤੀਆਂ ਗੌਰੀ ਲੰਕੇਸ਼ ਅਤੇ ਸੁਦੀਪ ਦੱਤ ਭੌਮਿਕ ਸਮੇਤ 18 ਪੱਤਰਕਾਰਾਂ ਦੇ ਨਾਂ ਸ਼ਾਮਿਲ ਕੀਤੇ। ਹਰ ਸਾਲ ਇਹ ਅਜਾਇਬ ਘਰ ਦੁਨੀਆ ਭਰ 'ਚ ਮਾਰੇ ਗਏ ਅਜਿਹੇ ਪੱਤਰਕਾਰਾਂ ਦੀ ਚੋਣ ਕਰਦਾ ਹੈ ਜਿਨ੍ਹਾਂ ਦੀ ਮੌਤ ਪੱਤਰਕਾਰੀ ਦੇ ਪੇਸ਼ੇ 'ਚ ਖ਼ਤਰੇ ਦਾ ਉਦਾਹਰਣ ਰਹੀ ਹੋਵੇ। ਚੁਣੇ ਗਏ ਪੱਤਰਕਾਰਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਉਨ੍ਹਾਂ ਦਾ ਨਾਂ ਮੈਮੋਰੀਅਲ 'ਚ ਸ਼ਾਮਿਲ ਕਰ ਲਿਆ ਜਾਂਦਾ ਹੈ। ਇਸ ਸਾਲ ਮੈਮੋਰੀਅਲ 'ਚ ਸ਼ਾਮਿਲ ਕੀਤੇ ਗਏ ਪੱਤਰਕਾਰਾਂ ਨੇ ਉਨ੍ਹਾਂ ਦੇਸ਼ਾਂ 'ਚ ਬਿਹਤਰੀਨ ਰਿਪੋਰਟਿੰਗ ਕਰਕੇ ਆਪਣੀ ਛਾਪ ਛੱਡੀ ਜਿੱਥੇ ਪ੍ਰੈੱਸ ਦੀ ਆਜ਼ਾਦੀ ਨਾ ਦੇ ਬਰਾਬਰ ਹੈ।
ਦੱਸਣਯੋਗ ਹੈ ਕਿ ਗੌਰੀ ਲੰਕੇਸ਼ ਸਮਾਜਿਕ ਵਰਕਰ ਹੋਣ ਦੇ ਨਾਲ ਇਕ ਮੈਗਜ਼ੀਨ ਵੀ ਕੱਢ ਰਹੀ ਸੀ। ਉਹ ਸਮਾਜ 'ਚ ਫੈਲੀ ਜਾਤੀ ਪ੍ਰਥਾ ਵਰਗੀਆਂ ਬੁਰਾਈਆਂ ਦੇ ਨਾਲ-ਨਾਲ ਸਰਕਾਰ ਦੀਆਂ ਨੀਤੀਆਂ ਦਾ ਵੀ ਖੁੱਲ ਕੇ ਵਿਰੋਧ ਕਰਦੀ ਸੀ। ਪਿਛਲੇ ਸਾਲ ਪੰਜ ਸਤੰਬਰ ਨੂੰ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਨ੍ਹਾਂ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਦੂਜੇ ਪਾਸੇ ਸੁਦੀਪ ਤਿ੫ਪੁਰਾ ਦੇ ਸਥਾਨਕ ਅਖ਼ਬਾਰ ਲਈ ਪੁਲਿਸ ਵਿਭਾਗ 'ਚ ਹੋ ਰਹੇ ਭਿ੫ਸ਼ਟਾਚਾਰ ਦੀ ਪੜਤਾਲ ਕਰ ਰਹੇ ਸਨ। 21 ਨਵੰਬਰ, 2017 ਨੂੰ ਉੱਥੋਂ ਦੇ ਨੀਮ ਫ਼ੌਜੀ ਦਸਤੇ ਦੇ ਮੁਖੀ ਤਪਨ ਦੇਬਾਰਮਾ ਨੇ ਉਨ੍ਹਾਂ ਨੂੰ ਮਿਲਣ ਲਈ ਬੁਲਾਇਆ ਸੀ। ਉਸੇ ਦਿਨ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਸੀ।
from Punjabi News -punjabi.jagran.com https://ift.tt/2HmfDeP
via IFTTT
No comments:
Post a Comment