05 ਸੀਐੱਨਟੀ 1008
ਵਾਸ਼ਿੰਗਟਨ (ਆਈਏਐੱਨਐੱਸ) : ਪਿਛਲੇ 24 ਦਿਨਾਂ ਤੋਂ ਕਿਸੇ ਜਨਤਕ ਪ੍ਰੋਗਰਾਮ 'ਚ ਨਜ਼ਰ ਨਹੀਂ ਆ ਰਹੀ ਅਮਰੀਕਾ ਦੀ ਪਹਿਲੀ ਮਹਿਲਾ ਮੇਲੇਨੀਆ ਟਰੰਪ ਨੇ ਸੋਮਵਾਰ ਨੂੰ ਵ੍ਹਾਈਟ ਹਾਊਸ ਦੇ ਇਕ ਪ੍ਰੋਗਰਾਮ 'ਚ ਹਿੱਸਾ ਲਿਆ। ਉਨ੍ਹਾਂ ਦੇ ਨਾਲ ਪਤੀ ਡੋਨਾਲਡ ਟਰੰਪ ਵੀ ਮੌਜੂੂਦ ਸਨ। ਇਹ ਪ੍ਰੋਗਰਾਮ 40 ਗੋਲਡ ਸਟਾਰ ੍ਰੌਫ਼ੌਜੀ ਪਰਿਵਾਰਾਂ ਦੇ ਸਨਮਾਨ 'ਚ ਕੀਤਾ ਗਿਆ ਸੀ। ਅਮਰੀਕਾ ਦੀ ਪਹਿਲੀ ਮਹਿਲਾ ਹੋਣ ਦੇ ਨਾਤੇ ਮੇਲੇੇਨੀਆ ਦਾ ਇਸ ਪ੍ਰੋਗਰਾਮ 'ਚ ਹਿੱਸਾ ਲੈਣਾ ਕੋਈ ਖ਼ਾਸ ਗੱਲ ਨਹੀਂ ਸੀ ਪਰ ਉਹ ਪਿਛਲੇ ਕੁਝ ਦਿਨਾਂ ਤੋਂ ਜਨਤਕ ਪ੍ਰੋਗਰਾਮਾਂ 'ਚ ਨਜ਼ਰ ਨਹੀਂ ਆਈ ਇਸ ਲਈ ਉਨ੍ਹਾਂ ਦੀ ਮੌਜੂਦਗੀ ਇਥੇ ਚਰਚਾ ਦਾ ਵਿਸ਼ਾ ਬਣ ਗਈ। ਸੋਮਵਾਰ ਨੂੰ ਜਾਰੀ ਇਕ ਬਿਆਨ 'ਚ ਮੇਲੇਨੀਆ ਨੇ ਕਿਹਾ, 'ਵ੍ਹਾਈਟ ਹਾਊਸ 'ਚ ਫ਼ੌਜੀ ਪਰਿਵਾਰਾਂ ਦਾ ਸਵਾਗਤ ਕਰਨਾ ਸਨਮਾਨ ਦੀ ਗੱਲ ਹੈ। ਇਹ ਪ੍ਰੋਗਰਾਮ ਦੇਸ਼ ਦੀ ਸੇਵਾ ਦੌਰਾਨ ਜਾਨ ਗੁਆਉਣ ਵਾਲੇ ਫ਼ੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਧੰਨਵਾਦ ਦੇਣ ਦਾ ਮੌਕਾ ਸੀ।'
ਜ਼ਿਕਰਯੋਗ ਹੈ ਕਿ ਕਈ ਦਿਨਾਂ ਤਕ ਗ਼ਾਇਬ ਰਹਿਣ ਦੇ ਕਾਰਨ ਦੇਸ਼ ਭਰ 'ਚ ਉਨ੍ਹਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਨਾਂ ਨਾਲ 'ਮੇਮ' ਵੀ ਬਣਾਏ ਜਾ ਰਹੇ ਸਨ। ਆਖ਼ਰੀ ਵਾਰੀ ਮੇਲੇਨੀਆ 10 ਮਈ ਨੂੰ ਦਿਖੀ ਸੀ। ਤਦ ਉਨ੍ਹਾਂ ਨੇ ਟਰੰਪ ਦੇ ਨਾਲ ਉੱਤਰੀ ਕੋਰੀਆ ਦੀ ਕੈਦ ਤੋਂ ਰਿਹਾਅ ਹੋ ਕੇ ਆਏ ਤਿੰਨ ਅਮਰੀਕੀਆਂ ਦਾ ਸਵਾਗਤ ਕੀਤਾ ਸੀ।
from Punjabi News -punjabi.jagran.com https://ift.tt/2kNcrQB
via IFTTT
No comments:
Post a Comment