ਅੰਗਰੇਜ਼ ਭੁੱਲਰ, ਫਿਰੋਜ਼ਪੁਰ: ਪੰਜਾਬ ਪੈਨਸ਼ਨਰਜ਼ ਯੂਨੀਅਨ ਦੀ ਮਹੀਨਾਵਾਰੀ ਮੀਟਿੰਗ ਕਾਮਰੇਡ ਜਰਨੈਲ ਸਿੰਘ ਭਵਨ ਯਾਦਗਾਰੀ ਟਰੱਸਟ ਬੱਸ ਸਟੈਂਡ ਫਿਰੋਜ਼ਪੁਰ ਵਿਖੇ ਬਲਵੰਤ ਸਿੰਘ ਸੰਧੂ ਦੀ ਪ੫ਧਾਨਗੀ ਵਿਚ ਹੋਈ। ਮੀਟਿੰਗ ਵਿਚ ਜਾਣਕਾਰੀ ਦਿੰਦਿਆਂ ਸੀਨੀ. ਮੀਤ ਪ੫ਧਾਨ ਮਲਕੀਤ ਚੰਦ ਪਾਸੀ, ਜਨਰਲ ਸਕੱਤਰ ਓਮ ਪ੫ਕਾਸ਼, ਡਿਪਟੀ ਜਨਰਲ ਸਕੱਤਰ ਕੰਵਰਜੀਤ ਸ਼ਰਮਾ, ਸੰਤ ਰਾਮ, ਅੰਮਿ੫ਤ ਪਾਲ ਨੇ ਆਖਿਆ ਕਿ ਕੈਪਟਨ ਦੀ ਸਰਕਾਰ ਨੂੰ ਬਣਿਆ ਇਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ, ਪਰ ਸਰਕਾਰ ਨੇ ਪੈਨਸ਼ਨਰਾਂ ਅਤੇ ਕੱਚੇ, ਪੱਕੇ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਅਤੇ ਲਾਰੇ ਲੱਪੇ ਦੀ ਨੀਤੀ ਅਪਣਾਈ ਜਾ ਰਹੀ ਹੈ। ਸ਼ਾਹਕੋਟ ਜਿਮਨੀ ਚੌਣ ਨੂੰ ਮੁੱਖ ਰੱਖਦਿਆਂ ਪੈਨਸ਼ਨਰਾਂ ਨਾਲ 24 ਮਈ 2018 ਨੂੰ ਮੀਟਿੰਗ ਕਰਕੇ ਪੈਨਸ਼ਨਰਾਂ ਨੁੰ ਭਰੋਸਾ ਦਿੱਤਾ ਕਿ 31 ਮਈ 2018 ਤੋਂ ਮਗਰੋਂ ਪੈਨਸ਼ਨਰਾਂ ਦੀਆਂ ਮੰਗਾਂ ਦਾ ਹੱਲ ਕਰ ਦਿੱਤਾ ਜਾਵੇਗਾ, ਪਰ ਅਜੇ ਤੱਕ ਕੋਈ ਹੱਲ ਨਹੀਂ ਹੋਇਆ। ਮੀਟਿੰਗ ਵਿਚ ਿਯਪਾਲ ਸਿੰਘ, ਧਰਮਪਾਲ, ਮੁਖਤਿਆਰ ਸਿੰਘ ਵਿੱਤ ਸਕੱਤਰ, ਮਦਨ ਲਾਲ, ਜਸਵੰਤ ਮੈਣੀ, ਗੁਰਸ਼ਰਨ ਸਿੰਘ, ਜੋਗਿੰਦਰ ਸਿੰਘ, ਗੁਰਮੁੱਖ ਸਿੰਘ ਆਦਿ ਮੀਟਿੰਗ ਵਿਚ ਹਾਜ਼ਰ ਸਨ।
from Punjabi News -punjabi.jagran.com https://ift.tt/2kMOg4S
via IFTTT
No comments:
Post a Comment