Responsive Ads Here

Tuesday, June 5, 2018

ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ

ਲਵਪ੫ੀਤ ਸਿੰਘ ਸਿੱਧੂ, ਜ਼ੀਰਾ : ਭਾਰਤ ਵਿਕਾਸ ਪ੫ੀਸ਼ਦ ਵੱਲੋਂ ਜ਼ੀਰਾ ਦੇ ਨਜ਼ਦੀਕ ਸ੫ੀ ਗੁਰੂ ਹਰਗੋਬਿੰਦ ਸਾਹਿਬ ਸੈਕੰਡਰੀ ਸਕੂਲ ਮੇਹਰ ਸਿੰਘ ਵਾਲਾ ਵਿਖੇ ਵਾਤਾਵਰਨ ਦਿਵਸ ਮਨਾਇਆ ਗਿਆ। ਇਸ ਮੌਕੇ ਭਾਰਤ ਵਿਕਾਸ ਪ੫ੀਸ਼ਦ ਦੇ ਆਗੂ ਸਤਿੰਦਰ ਸਚਦੇਵਾ ਲੈਕਚਰਾਰ ਨਰਿੰਦਰ ਸਿੰਘ ਅਸ਼ੋਕ ਪਲਤਾ, ਇੰਦਰਜੀਤ ਸਿੰਘ, ਹਰਜੀਤ ਸਿੰਘ ਨੇ ਕਿਹਾ ਕਿ ਅੱਜ ਵਾਤਾਵਰਨ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਆਲੇ ਦੁਆਲੇ ਦੀ ਸਫਾਈ ਰੱਖਣ ਕਿਉਂਕਿ ਇਸ ਵਿਚ ਹੀ ਮਾਨਵਤਾ ਦਾ ਭਲਾ ਹੈ। ਇਸ ਮੌਕੇ ਸਕੂਲ ਦੇ ਵੱਖ ਵੱਖ ਵਿਦਿਆਰਥੀਆਂ ਨੂੰ ਭਾਰਤ ਵਿਕਾਸ ਪ੫ੀਸ਼ਦ ਵੱਲੋਂ ਸਨਮਾਨਿਤ ਕੀਤਾ ਗਿਆ।



from Punjabi News -punjabi.jagran.com https://ift.tt/2sIpo1w
via IFTTT

No comments:

Post a Comment