Responsive Ads Here

Thursday, June 7, 2018

ਚੀਨ 'ਚ ਰਹੱਸਮਈ ਬਿਮਾਰੀ ਦੀ ਚਪੇਟ ਆਏ ਕਈ ਹੋਰ ਸਫ਼ਾਰਤਕਾਰ

ਅਜੀਬ ਆਵਾਜ਼ਾਂ ਸੁਣਾਈ ਦੇਣ ਤੇ ਰਹੱਸਮਈ ਲੱਛਣਾਂ ਦੀ ਸ਼ਿਕਾਇਤ ਕੀਤੀ

ਵਿਦੇਸ਼ ਮੰਤਰਾਲਾ ਪੀੜਤਾਂ ਨੂੰ ਭੇਜ ਰਿਹਾ ਆਪਣੇ-ਆਪਣੇ ਵਤਨ

ਵਾਸ਼ਿੰਗਟਨ (ਏਜੰਸੀਆਂ) : ਚੀਨ 'ਚ ਤਾਇਨਾਤ ਕਈ ਹੋਰ ਅਮਰੀਕੀ ਸਫ਼ਾਰਤਕਾਰ ਰਹੱਸਮਈ ਬਿਮਾਰੀ ਦੀ ਚਪੇਟ 'ਚ ਆ ਗਏ ਹਨ। ਇਸ ਕਾਰਨ ਅਮਰੀਕੀ ਵਿਦੇਸ਼ ਮੰਤਰਾਲੇ ਨੂੰ ਪੀੜਤ ਲੋਕਾਂ ਨੂੰ ਵਾਪਸ ਵਤਨ ਬੁਲਾਉਣਾ ਪੈ ਰਿਹਾ ਹੈ। ਗਵਾਂਗਝੂ ਸਥਿਤ ਅਮਰੀਕੀ ਵਣਜ ਦੂਤਘਰ ਦੇ ਕਈ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਅਜੀਬ ਆਵਾਜ਼ਾਂ ਸੁਣਨ ਤੋਂ ਬਾਅਦ ਅਣਜਾਣ ਲੱਛਣਾਂ ਦੀਆਂ ਸ਼ਿਕਾਇਤਾਂ ਕੀਤੀਆਂ ਹਨ।

ਅਮਰੀਕੀ ਵਿਦੇਸ਼ ਮੰਤਰਾਲੇ ਦੀ ਬੁਲਾਰਾ ਹੀਥਰ ਨੌਅਰਟ ਨੇ ਬੁੱਧਵਾਰ ਨੂੰ ਇੱਥੇ ਕਿਹਾ ਕਿ ਪਿਛਲੇ ਮਹੀਨੇ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਡਾਕਟਰਾਂ ਦੀ ਇਕ ਟੀਮ ਚੀਨ ਭੇਜੀ ਗਈ ਸੀ। ਮੁੱਢਲੀ ਜਾਂਚ ਤੋਂ ਬਾਅਦ ਕਈ ਪ੍ਰਭਾਵਿਤ ਲੋਕਾਂ ਨੂੰ ਉਨ੍ਹਾਂ ਦੇ ਮੁਲਕ ਭੇਜ ਦਿੱਤਾ ਗਿਆ ਹੈ। ਅਮਰੀਕੀ ਡਾਕਟਰ ਇਨ੍ਹਾਂ ਲੱਛਣਾਂ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਡੂੰਘੀ ਜਾਂਚ ਪੜਤਾਲ ਕਰ ਕਰਨਗੇ। ਇਹ ਵੀ ਤੈਅ ਕਰਨਗੇ ਕਿ ਇਸ ਤੋਂ ਪਹਿਲਾਂ ਪ੍ਰਭਾਵਿਤ ਲੋਕਾਂ ਦਾ ਇਸ ਨਾਲ ਸਬੰਧ ਹੈ ਜਾਂ ਨਹੀਂ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਚੀਨ 'ਚ ਤਾਇਨਤਾ ਅਮਰੀਕੀ ਮੁਲਾਜ਼ਮਾਂ ਨੇ ਰਹੱਸਮਈ ਬਿਮਾਰੀ ਦੀ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ 23 ਮਈ ਨੂੰ ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਹੈਲਥ ਅਲਰਟ ਜਾਰੀ ਕੀਤਾ ਸੀ।

ਕਿਊਬਾ ਦੀ ਯਾਦ ਹੋਈ ਤਾਜ਼ਾ

ਇਸ ਮਾਮਲੇ ਨੇ ਕਿਊਬਾ ਦੀ ਉਸ ਘਟਨਾ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ ਜਿਸ 'ਚ 24 ਅਮਰੀਕੀ ਸਫਾਰਤਕਾਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਸ ਤਰ੍ਹਾਂ ਪ੍ਰਭਾਵਿਤ ਪਾਇਆ ਗਿਆ ਸੀ। ਇਨ੍ਹਾਂ 'ਚੋਂ ਕਈ ਲੋਕਾਂ ਨੇ ਸਾਲ 2016 ਦੇ ਅਖੀਰ 'ਚ ਕੁਝ ਅਜੀਬ ਆਵਾਜ਼ਾਂ ਸੁਣਨ ਦੀ ਸ਼ਿਕਾਇਤ ਕੀਤੀ ਸੀ। ਕੁਝ ਲੋਕ ਜਾਂਚ 'ਚ ਬ੍ਰੇਨ ਅਟੈਕ ਤੋਂ ਪੀੜਤ ਪਾਏ ਗਏ ਸਨ। ਇਸ ਕਾਰਨ ਅਮਰੀਕਾ ਨੇ ਹਵਾਨਾ 'ਚ ਆਪਣਾ ਸਟਾਫ ਘਟਾ ਦਿੱਤਾ ਸੀ। ਅਮਰੀਕਾ ਨੇ ਬਾਅਦ 'ਚ ਇਹ ਦੋਸ਼ ਲਗਾਉਂਦਿਆਂ ਆਪਣੇ ਇੱਥੇ ਕਿਊਬਾ ਦੇ 15 ਸਫ਼ਾਰਤਕਾਰਾਂ ਨੂੰ ਵੀ ਕੱਢ ਦਿੱਤਾ ਸੀ ਕਿ ਉਹ ਅਮਰੀਕੀ ਡਿਪਲੋਮੈਟ ਦੀ ਸੁਰੱਖਿਆ ਕਰਨ 'ਚ ਨਾਕਾਮ ਰਿਹਾ।

ਜਾਂਚ 'ਚ ਕੁਝ ਵੀ ਨਹੀਂ ਮਿਲਿਆ : ਚੀਨ

ਚੀਨ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਮਾਮਲਿਆਂ ਦੀ ਜਾਂਚ 'ਚ ਕੁਝ ਨਹੀਂ ਮਿਲਿਆ, ਜਿਨ੍ਹਾਂ 'ਚ ਅਮਰੀਕਾ ਨੇ ਆਪਣੇ ਸਫ਼ਾਰਤਕਾਰਾਂ ਵੱਲੋਂ ਰਹੱਸਮਈ ਆਵਾਜ਼ਾਂ ਸੁਣਨ ਦੀ ਗੱਲ ਕਹੀ ਸੀ।



from Punjabi News -punjabi.jagran.com https://ift.tt/2JE2Zxa
via IFTTT

No comments:

Post a Comment