ਕਾਊਂਟ ਡਾਊਨ : 06 ਦਿਨ ਬਾਕੀ
ਨੰਬਰ ਗੇਮ
-06 ਵਾਰ ਵਿਸ਼ਵ ਕੱਪ 'ਚ ਹਿੱਸਾ ਲੈਣ ਵਾਲੇ ਕਾਰਲੋਸ ਐਲਬਰਟੋ ਪਰੇਰਾ ਦੁਨੀਆ ਦੇ ਇਕੱਲੇ ਕੋਚ ਹਨ। ਉਨ੍ਹਾਂ ਨੇ ਵੱਖ-ਵੱਖ ਟੀਮਾਂ ਲਈ 1982,1990, 1994,1998,2006 ਤੇ 2010 'ਚ ਕੋਚ ਦੀ ਭੂਮਿਕਾ ਨਿਭਾਈ।
============
ਮੁਕਾਬਲੇ
ਗਰੁੱਪ-ਬੀ
ਬਨਾਮ ਸਪੇਨ, 15 ਜੂਨ
ਬਨਾਮ ਮੋਰਾਕੋ, 20 ਜੂਨ
ਬਨਾਮ ਈਰਾਨ, 25 ਜੂਨ
ਇਤਿਹਾਸ ਗਵਾਹ ਹੈ ਕਿ ਪੁਰਤਗਾਲ ਦਾ ਪ੫ਦਰਸ਼ਨ ਵਿਸ਼ਵ ਕੱਪ 'ਚ ਉਸਦੇ ਖਿਡਾਰੀਆਂ ਦੀ ਹੈਸੀਅਤ ਦੇ ਹਿਸਾਬ ਨਾਲ ਨਹੀਂ ਰਿਹਾ ਹੈ। ਿਯਸਟਿਆਨੋ ਰੋਨਾਲਡੋ ਵਰਗੇ ਵਿਸ਼ਵ ਪੱਧਰ ਦੇ ਸਟ੫ਾਈਕਰ ਦੀ ਮੌਜੂਦਗੀ ਵੀ ਇਸ ਟੀਮ ਨੂੰ ਚੈਂਪੀਅਨ ਬਣਾਉਣ ਲਈ ਢੁੱਕਵੀਂ ਸਾਬਿਤ ਨਹੀਂ ਹੋਈ ਹੈ। ਹਾਲਾਂਕਿ ਕੋਚ ਫਰਨਾਂਡੋ ਸਾਂਤੋਸ ਦੀ ਇਸ ਟੀਮ ਨਾਲ ਰੂਸ 'ਚ ਇਕ ਇਤਿਹਾਸਿਕ ਪ੫ਦਰਸ਼ਨ ਦੀ ਆਸ ਕੀਤੀ ਜਾ ਰਹੀ ਹੈ। ਗਰੁੱਪ-ਬੀ 'ਚ ਪੁਰਤਗਾਲ ਨੂੰ ਸਾਬਕਾ ਚੈਂਪੀਅਨ ਸਪੇਨ, ਮੋਰਾਕੋ ਤੇ ਈਰਾਨ ਦੇ ਨਾਲ ਰੱਖਿਆ ਗਿਆ ਹੈ।
ਇਤਿਹਾਸ 'ਚ ਪੰਨਿਆਂ 'ਚ : ਪੁਰਤਗਾਲ ਦਾ ਸਰਬੋਤਮ ਪ੫ਦਰਸ਼ਨ 1966 ਦੇ ਵਿਸ਼ਵ ਕੱਪ 'ਚ ਰਿਹਾ, ਜਿਥੇ ਉਸ ਨੇ ਫੁੱਟਬਾਲ ਦੇ ਮਹਾਂਕੁੰਭ 'ਚ ਸ਼ੁਰੂਆਤ ਕਰਦੇ ਹੋਏ ਤੀਜਾ ਸਥਾਨ ਹਾਸਿਲ ਕੀਤਾ। ਉਦੋਂ ਉਸ ਨੂੰ ਸੈਮੀਫਾਈਨਲ 'ਚ ਇੰਗਲੈਂਡ ਤੋਂ ਹਾਰ ਝੱਲ੍ਹਣੀ ਪਈ ਸੀ। ਇਸ ਤੋਂ ਇਲਾਵਾ ਉਹ ਫਰਾਂਸ ਤੋਂ ਹਾਰਨ ਤੋਂ ਪਹਿਲਾਂ 2006 'ਚ ਸੈਮੀਫਾਈਨਲ 'ਚ ਪਹੁੰਚੇ। ਹਾਲਾਂਕਿ, 2002 ਤੇ 2014 'ਚ ਉਸ ਨੂੰ ਗਰੁੱਪ ਗੇੜ ਤੋਂ ਹੀ ਬਾਹਰ ਹੋਣਾ ਪਿਆ ਸੀ, ਜਦੋਂਕਿ 2010 'ਚ ਉਸ ਨੂੰ ਪ੫ੀ-ਕੁਆਰਟਰ ਫਾਈਨਲ 'ਚ ਸਪੇਨ ਖ਼ਿਲਾਫ਼ ਹਾਰ ਮਿਲੀ ਸੀ। ਹਾਲਾਂਕਿ 2017 ਦੇ ਕਫੈੱਡਰੇਸ਼ਨ ਕੱਪ 'ਚ ਪੁਰਤਗਾਲ ਦੀ ਟੀਮ ਨੇ ਵਧੀਆ ਖੇਡ ਵਿਖਾਈ ਤੇ ਤੀਜੇ ਸਥਾਨ 'ਤੇ ਰਹੀ।
===
ਤਜਰਬੇਕਾਰ ਕੋਚ : 63 ਸਾਲਾਂ ਦੇ ਸਾਬਕਾ ਡਿਫੈਂਡਰ ਫਰਨਾਂਡੋ ਸਾਂਤੋਸ ਪੁਰਤਗਾਲ ਦੇ ਮੁੱਖ ਕੋਚ ਦੀ ਭੂੁਮਿਕਾ 'ਚ ਹਨ ਜੋ ਬਤੌਰ ਖਿਡਾਰੀ ਸੰਨਿਆਸ ਲੈਣ ਤੋਂ ਬਾਅਦ ਇਲੈਕਟ੫ੀਕਲ ਇੰਜੀਨੀਅਰਿੰਗ 'ਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਸਨ ਪਰ ਉਨ੍ਹਾਂ ਦੀ ਤਕਦੀਰ ਉਨ੍ਹਾਂ ਨੂੰ ਕੋਚਿੰਗ 'ਚ ਲੈ ਗਈ। ਉਨ੍ਹਾਂ ਨੇ ਪੁਰਤਗਾਲ ਦੇ ਬੇਨਫੀਕਾ, ਪੋਰਟੋ ਤੇ ਸਪੋਰਟਿੰਗ ਵਰਗੇ ਤਿੰਨ ਵੱਡੇ ਕਲੱਬਾਂ ਦੇ ਮੈਨੇਜਰ ਦੀ ਭੁੂਮਿਕਾ ਨਿਭਾਈ ਤੇ 2012 ਦੇ ਯੂਰੋ ਤੇ 2014 ਵਿਸ਼ਵ ਕੱਪ 'ਚ ਮਿਸਰ ਦੇ ਕੋਚ ਦੀ ਭੂਮਿਕਾ 'ਚ ਵੀ ਨਜ਼ਰ ਆਏ। 2014 ਤੋਂ ਉਹ ਪੁਰਤਗਾਲ ਦੀ ਕੌਮੀ ਟੀਮ ਦੇ ਮੁੱਖ ਕੋਚ ਦੇ ਅਹੁਦੇ 'ਤੇ ਤੈਨਾਤ ਹਨ। ਵਿਸ਼ਵ ਕੱਪ ਲਈ ਚੁਣੀ ਗਈ ਟੀਮ ਨੂੰ ਲੈ ਕੇ ਸਾਂਤੋਸ ਦੀ ਆਲੋਚਨਾ ਹੋ ਰਹੀ ਹੈ, ਕਿਉਂਕਿ ਉਨ੍ਹਾਂ ਨੇ ਪੁਰਤਗਾਲ ਦੇ ਕਈ ਤਜਰਬੇਕਾਰ ਖਿਡਾਰੀਆਂ ਦੀ ਟੀਮ 'ਚ ਥਾਂ ਨਹੀਂ ਦਿੱਤੀ ਹੈ, ਜਿਨ੍ਹਾਂ 'ਚ ਨਾਨੀ ਤੇ ਈਡਰ ਵਰਗੇ ਵੱਡੇ ਨਾਂ ਵੀ ਸ਼ਾਮਿਲ ਹਨ।
====
ਪੇਪੇ ਦੀ ਅਹਿਮੀਅਤ : ਕਰੀਬ ਇਕ ਦਹਾਕੇ ਤੋਂ ਪੁਰਤਗਾਲ ਦੇ ਗੋਲ ਪੋਸਟ ਸਾਹਮਣੇ ਖੜੇ੍ਹ ਹੋਣ ਵਾਲੇ ਪੇਪੇ ਨੂੰ ਮੌਜੂਦਾ ਸਮੇਂ 'ਚ ਸਭ ਤੋਂ ਚੰਗਾ ਡਿਫੈਂਡਰ ਮੰਨਿਆ ਜਾਂਦਾ ਹੈ। 2014 ਦੇ ਵਿਸ਼ਵ ਕੱਪ 'ਚ ਜਰਮਨੀ ਹੱਥੋਂ ਪੁਰਤਗਾਲ ਦੀ 0-4 ਨਾਲ ਹਾਰ ਤੋਂ ਬਾਅਦ ਪੇਪੇ ਦੀ ਕਾਫੀ ਆਲੋਨਾ ਹੋਈ ਪਰ 2016 ਯੂਰੋ ਕੱਪ 'ਚ ਉਨ੍ਹਾਂ ਦੇ ਪ੫ਦਰਸ਼ਨ ਨੂੰ ਨਜਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ। ਉਹ ਬ੫ਾਜ਼ੀਲ 'ਚ ਪੈਦਾ ਹੋਏ ਤੇ 18 ਸਾਲਾਂ ਦੀ ਉਮਰ 'ਚ ਪੁਰਤਗਾਲ ਚਲੇ ਗਏ ਜਿਥੇ ਉਨ੍ਹਾਂ ਨੇ ਫੁੱਟਬਾਲ ਦੀ ਦੁਨੀਆ 'ਚ ਆਪਣਾਂ ਨਾਂ ਕਮਾਇਆ।
=====
ਸ਼ੈਲੀ ਤੇ ਮੌਜੂਦ ਹਾਲਾਤ : ਪੁਰਤਗਾਲ ਦੀ ਟੀਮ ਵੀ 4-3-2-1 ਦੀ ਰਚਨਾ ਨਾਲ ਮੈਦਾਨ 'ਚ ਉਤਰਨਾ ਪਸੰਦ ਕਰਦੀ ਹੈ ਪਰ ਇਹ ਬਹੁਤ ਕੁਝ ਉਸ ਦੀ ਵਿਰੋਧੀ ਟੀਮ 'ਤੇ ਨਿਰਭਰ ਕਰਦਾ ਹੈ। ਭਾਵ ਜਿਹੋ ਜਿਹੀ ਟੀਮ ਉਹੋ ਜਿਹੀ ਰਚਨਾ। ਪੁਰਤਗਾਲ ਨੇ ਆਪਣੇ ਆਖਰੀ ਨੌਂ ਕੌਮਾਂਤਰੀ ਮੁਕਾਬਲਿਆਂ 'ਚ ਜਿੱਤ ਹਾਸਿਲ ਕੀਤੀ ਹੈ। ਇਸ ਦੌਰਾਨ ਇਸ ਟੀਮ ਦਾ ਪ੫ਦਰਸ਼ਨ ਦੇਖਣ ਲਾਇਕ ਰਿਹਾ ਹੈ। ਹਾਲਾਂਕਿ ਨੀਦਰਲੈਂਡ ਖ਼ਿਲਾਫ਼ ਉਸਦੀ 0-3 ਦੀ ਹਾਰ ਨੇ ਕਈ ਸਵਾਲ ਵੀ ਖੜ੍ਹੇ ਕੀਤੇ। ਵਿਸ਼ਵ ਕੱਪ 'ਚ ਦੋ ਅਭਿਆਸ ਮੁਕਾਬਲਿਆਂ 'ਚ ਟਿਊਨੇਸ਼ੀਆ ਤੇ ਬੈਲਜ਼ੀਅਮ ਖ਼ਿਲਾਫ਼ ਡਰਾਅ ਨਾਲ ਸੰਤੋਸ਼ ਕਰਨਾ ਪਿਆ। ਹਾਲਾਂਕਿ ਸਾਂਤੋਸ ਦੀ ਇਸ ਟੀਮ 'ਚ ਨੌਜਵਾਨ ਤੇ ਤਜਰਬੇਕਾਰ ਖਿਡਾਰੀਆਂ ਦਾ ਮਿਸ਼ਰਨ ਹੈ। ਜਿਸ ਦੇ ਦਮ 'ਤੇ ਉਹ ਰੂਸ 'ਚ ਚੰਗੇ ਨਤੀਜੇ ਦੀ ਆਸ ਕਰ ਸਕਦੇ ਹਾਂ।
====
ਸੰਭਾਵਨਾਵਾਂ : ਗੁਆਂਢੀ ਸਪੇਨ ਨਾਲ ਪੁਰਤਗਾਲ ਗਰੁੱਪ-ਬੀ 'ਚ ਇਕ ਹੀ ਟੀਮ 'ਚ ਹਨ, ਜਿਸ ਨੂੰ ਗਰੁੱਪ ਆਫ ਡੈੱਥ ਕਿਹਾ ਜਾ ਰਿਹਾ ਹੈ, ਜਿਸ 'ਚ ਮੋਰਾਕੋ ਤੇ ਈਰਾਨ ਵੀ ਸ਼ਾਮਿਲ ਹੈ। ਪਰ ਸਪੇਨ ਖ਼ਿਲਾਫ਼ ਹੋਣ ਵਾਲੇ ਪਹਿਲੇ ਮੁਕਾਬਲੇ 'ਚ ਹੀ ਉਸ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੋਰਾਕੋ ਖ਼ਿਲਾਫ਼ ਉਸ ਨੂੰ ਆਪਣਾ ਦੂਜਾ ਮੁਕਾਬਲਾ ਖੇਡਣਾ ਹੈ ਜਿਸ ਨੇ ਉਸ ਨੂੰ 1986 ਦੇ ਵਿਸ਼ਵ ਕੱਪ 'ਚ 1-3 ਦੀ ਹਾਰ ਦਾ ਜ਼ਖ਼ਮ ਦਿੱਤਾ ਸੀ। ਉਥੇ ਉਸ ਦੇ ਸਾਬਕਾ ਕੋਚ ਕਾਰਲੋਸ ਕਿਊਰੋਜ ਇਸ ਸਮੇਂ ਈਰਾਨੀ ਟੀਮ ਨੂੰ ਸੰਵਾਰ ਰਹੇ ਹਨ ਜੋ ਸਖ਼ਤ ਟੱਕਰ ਦੇ ਸਕਦੀ ਹੈ। ਪ੫ੀ-ਕੁਆਰਟਰ ਫਾਈਨਲ 'ਚ ਪੁਰਤਗਾਲ ਦਾ ਮੁਕਾਬਲਾ ਰੁੂਸ, ਮਿਸਰ, ਉਰੂਗਵੇ ਜਾਂ ਸਾਊਦੀ ਅਰਬ ਨਾਲ ਹੋ ਸਕਦਾ ਹੈ ਜਦੋਂਕਿ ਫਰਾਂਸ ਤੇ ਅਰਜਨਟੀਨਾ ਨਾਲ ਉਸ ਨੂੰ ਕੁਆਰਟਰ ਫਾਈਨਲ 'ਚ ਭਿੜਨਾ ਪੈ ਸਕਦਾ ਹੈ।
=======
ਪੁਰਤਗਾਲ ਦੀ ਟੀਮ :
ਗੋਲਕੀਪਰ : ਐਂਥੋਨੀ ਲੋਪੇਜ, ਬੇਟੋ, ਰੁੂਈ ਪੇਟ੫ੀਸਿਓ
ਡਿਫੈਂਡਰ : ਬਰੂਨੋ ਅਲਵੇਸ, ਸੈਡਿ੫ਕ ਸੋਰੇਸ, ਜੋਸ ਫੋਂਟੇ, ਮਾਰਿਓ ਰੂਈ, ਪੇਪੇ, ਰਾਫੇਲ ਗਵੇਰੇਰੋ, ਰਿਕਾਰਡਾਂ ਪਰੇਰਾ, ਰੁਬੇਨ ਡਿਆਸ
ਮਿੱਡ ਫੀਲਡਰ : ਏਡਿ੫ਆਨ ਸਿਲਵਾ, ਬਰੂਨੋ ਫਰਨਾਡੀਸ , ਜੋਓ ਮਾਰੀਓ, ਜੋਆਆਓ ਮੌਤਿਨਹੋ, ਮੈਨੂਅਲ ਫਰਨਾਡੀਸ, ਵਿਲੀਅਮ ਕਾਰਵਾਲ੍ਹਹੋ, ਆਂਦਰੇ ਸਿਲਵਾ, ਵਰਨਾਡਰੋ ਸਿਲਵਾ।
ਸਟ੫ਾਈਕਰ : ਿਯਸਟਿਆਨੋ ਰੋਨਾਲਡੋ, ਗੇਲਸਨ ਮਾਰਟਿਸ, ਗੋਂਕਾਲੋ ਗਵੇਡੇਸ, ਰਿਕਾਰਡੋ ਕਿਉੂਰੇਸਮਾ।
============
1994 ਫਲੈਸ਼ਬੈਕ
ਜਦੋਂ ਪੈਨਲਟੀ ਸ਼ੂਟਆਊਟ ਨਾਲ ਹੋਇਆ ਚੈਂਪੀਅਨ ਦਾ ਫ਼ੈਸਲਾ
1994 'ਚ ਕੈਲੀਫੋਰਨੀਆ ਦਾ ਰੋਜ ਬਾਊਲ ਸਟੇਡੀਅਮ ਬ੫ਾਜ਼ੀਲ ਦੇ ਚੌਥੀ ਵਾਰ ਵਿਸ਼ਵ ਕੱਪ ਚੈਂਪੀਅਨ ਬਣਨ ਦਾ ਗਵਾਹ ਬਣਿਆ। ਅਮਰੀਕਾ ਨੇ ਪਹਿਲੀ ਵਾਰ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਦੇ ਮੌਕੇ ਨੂੰ ਇਤਿਹਾਸ ਦੇ ਪੰਨਿਆਂ 'ਚ ਦਰਜ ਕਰਵਾ ਦਿੱਤਾ। 24 ਟੀਮਾਂ ਦਰਮਿਆਨ ਖੇਡੇ ਗਏ 52 'ਚੋਂ ਕਈ ਅਜਿਹੇ ਮੁਕਾਬਲੇ ਸਨ ਜਿਨ੍ਹਾਂ ਨੇ ਰੋਮਾਂਚ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ। ਨਾਕ ਆਊਟ ਗੇੜ 'ਚ ਕਰੀਬ-ਕਰੀਬ ਹਰ ਮੁਕਾਬਲਾ ਉਤਰਾਅ-ਚੜ੍ਹਾਅ ਨਾਲ ਭਰਿਆ ਰਿਹਾ ਤੇ ਇਹ ਸਿਲਸਿਲਾ ਫਾਈਨਲ ਤਕ ਚੱਲਿਆ।
ਫਾਈਨਲ ਦਾ ਫ਼ੈਸਲਾ : ਲੀਗ ਗੇੜ 'ਚ ਦਮਦਾਰ ਖੇਡ ਵਿਖਾ ਕੇ ਫਾਈਨਲ ਤਕ ਪਹੁੰਚੀ ਬ੫ਾਜ਼ੀਲ ਤੇ ਇਟਲੀ ਦੀਆਂ ਟੀਮਾਂ ਦੇ ਖਿਤਾਬੀ ਮੁਕਾਬਲਿਆਂ 'ਚ ਇਕ ਬੇਹੱਦ ਰੋਚਕ ਮੁਕਾਬਲਾ ਵੇਖਣ ਨੂੰ ਮਿਲਿਆ। ਵਾਧੂ ਸਮੇਂ ਤਕ ਦੋੋਵੇਂ ਟੀਮਾਂ ਗੋਲਰਹਿਤ ਬਰਾਬਰੀ 'ਤੇ ਰਹੀਆਂ। ਜਿਸ ਤੋਂ ਬਾਅਦ ਫੀਫਾ ਵਿਸ਼ਵ ਕੱਪ ਦੇ ਫਾਈਨਲ 'ਚ ਨਤੀਜਾ ਨਿਕਲਵਾਉਣ ਲਈ ਪੈਨਲਟੀ ਸ਼ੂਟ ਆਊਟ ਦਾ ਸਹਾਰਾ ਲੈਣਾ ਪਿਆ। ਪੈਨਲਟੀ ਸ਼ੂਟ ਆਊਟ 'ਚ ਿਂੲਟਲੀ ਨੂੰ 3-2 ਹਰਾ ਕੇ ਬ੫ਾਜ਼ੀਲ ਚੌਥੀ ਵਾਰ ਵਿਸ਼ਵ ਕੱਪ ਜਿੱਤਣ ਵਾਲੀ ਪਹਿਲੀ ਟੀਮ ਬਣੀ। ਉਥੇ, ਸੈਮੀਫਾਈਨਲ 'ਚ ਹਾਰਨ ਵਾਲੀ ਸਵੀਡਨ ਦੀ ਟੀਮ ਤੀਜੇ ਤੇ ਬੈਲਜ਼ੀਅਮ ਦੀ ਟੀਮ ਚੌਥੇ ਸਥਾਨ 'ਤੇ ਰਹੀ। ਇਸ ਵਿਸ਼ਵ ਕੱਪ 'ਚ ਮਿਸਰ , ਨਾਈਜੀਰੀਆ ਤੇ ਸਾਊਦੀ ਅਰਬ ਦੀਆਂ ਟੀਮਾਂ ਨੂੰ ਪਹਿਲੀ ਵਾਰ ਵਿਸ਼ਵ ਕੱਪ ਦਾ ਮੌਕਾ ਮਿਲਿਆ। ਉਥੇ, ਜਰਮਨੀ ਪਹਿਲੀ ਵਾਰ ਸੰਯੁਕਤ ਟੀਮ ਦੇ ਤੌਰ 'ਤੇ ਵਿਸ਼ਵ ਕੱਪ ਖੇਡਣ ਉਤਰਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਫਰਾਂਸ ਤੇ ਇੰਗਲੈਂਡ ਵਰਗੀਆਂ ਟੀਮਾਂ ਇਸ ਵਿਸ਼ਵ ਕੱਪ ਲਈ ਕੁਆਲੀਫਾਈ ਨਹੀਂ ਕਰ ਸਕੀਆਂ।
========
ਅਮਰੀਕਾ ਦੀ ਬੱਲੇ-ਬੱਲੇ : ਅਮਰੀਕਾ 'ਚ ਹੋਇਆ ਇਹ ਵਿਸ਼ਵ ਕੱਪ ਕਈ ਮਾਇਨਿਆਂ 'ਚ ਯਾਦਗਾਰ ਸਾਬਿਤ ਹੋਇਆ। ਆਰਥਿਕ ਤੌਰ 'ਤੇ ਇਸ਼ ਵਿਸ਼ਵ ਕੱਪ ਨੂੰ ਅੱਜ ਵੀ ਸਭ ਤੋਂ ਸਫ਼ਲ ਮੰਨਿਆ ਜਾਂਦਾ ਹੈ। ਉਦੋਂ ਟੂਰਨਾਮੈਂਟ ਦੇ ਹਰ ਮੁਕਾਬਲੇ 'ਚ ਅੌਸਤਨ 69,000 ਦਰਸ਼ਕ ਮੈਦਾਨ 'ਚ ਪਹੁੰਚੇ। ਉਥੇ ਪੁੂਰੇ ਟੂਰਨਾਮੈਂਟ 'ਚ ਕਰੀਬ 35 ਲੱਖ ਦਰਸ਼ਕ ਮੈਦਾਨ 'ਚ ਪਹੁੰਚ ਕੇ ਇਸ ਮੈਚ ਦੇ ਗਵਾਹ ਬਣੇ। ਪ੫ਤੀ ਮੈਚ 'ਚ ਕੁੱਲ ਗਿਣਤੀ ਦੇ ਮੁਕਾਬਲੇ ਦੇ ਮਾਮਲੇ 'ਚ ਇਹ ਰਿਕਾਰਡ ਅੱਜ ਵੀ ਕਾਇਮ ਹੈ।
====
ਓਲੇਗ ਸਾਲੇਂਕੋ ਦੇ ਪੰਜ ਗੋਲ : ਇਸ ਵਿਸ਼ਵ ਕੱਪ 'ਚ ਰੂਸ ਦੇ ਓਲੇਗੇ ਸਾਲੇਂਕੋ ਵਿਸ਼ਵ ਕੱਪ ਦੇ ਇਕ ਮੁਕਾਬਲੇ 'ਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਪਹਿਲੇ ਖਿਡਾਰੀ ਬਣੇ। ਕੈਮਰੂਨ ਖ਼ਿਲਾਫ਼ ਗਰੁੱਪ ਸਟੇਜ ਦੇ ਮੁਕਾਬਲੇ 'ਚ ਉਨ੍ਹਾਂ ਨੇ ਪੰਜ ਗੋਲ ਕੀਤੇ ਤੇ ਇਹ ਮੁਕਾਮ ਹਾਸਿਲ ਕੀਤਾ। ਇਸ਼ ਵਿਸ਼ਵ ਕੱਪ 'ਚ ਕੁੱਲ 141 ਗੋਲ ਕੀਤੇ ਗਏ, ਜਿਸ 'ਚੋਂ 81 ਵੱਖ-ਵੱਖ ਖਿਡਾਰੀਆਂ ਨੇ ਸਕੋਰ ਕੀਤੇ। ਟੂਰਨਾਮੈਂਟ 'ਚ ਸਭ ਤੋਂ ਜ਼ਿਆਦਾ ਛੇ ਗੋਲ ਕਰਨ ਵਾਲੇ ਓਲੇਗ ਸਾਲੇਂਕੋ ਤੇ ਬੁਲਗਾਰੀਆ ਦੇ ਹਿਰਿਸਟੋ ਸਟੌਕੋਵ ਨੂੰ ਗੋਲਡਨ ਬੂਟ ਦਿੱਤਾ ਗਿਆ। ਉਥੇ ਬ੫ਾਜ਼ੀਲ ਦੇ ਰੋਮਾਰੀਓ ਨੂੰ ਸਰਬੋਤਮ ਖਿਡਾਰੀ ਚੁਣਿਆ ਗਿਆ ਜਦੋਂਕਿ ਨੀਦਰਲੈਂਡ ਦੇ ਮਾਰਕ ਓਵਰਮਾਰਸ ਨੂੰ ਸਰਬੋਤਮ ਨੌਜਵਾਨ ਖਿਡਾਰੀ ਤੇ ਬੈਲਜ਼ੀਅਮ ਦੇ ਮਿਚੇਲ ਪ੫ੋਡਹੋਮੇ ਨੂੰ ਸਰਬੋਤਮ ਗੋਲਕੀਪਰ ਦਾ ਸਨਮਾਨ ਦਿੱਤਾ ਗਿਆ।
ਪੇਸ਼ਕਸ਼ : ਵਿਕਾਸ ਪਾਂਡੇ
========
from Punjabi News -punjabi.jagran.com https://ift.tt/2sOHsaf
via IFTTT
No comments:
Post a Comment