Responsive Ads Here

Thursday, June 7, 2018

ਸੁਧਾਰਾਂ ਦੇ ਸਹੀ ਮਾਰਗ 'ਤੇ ਰੇਲਵੇ

-ਅਸ਼ਵਨੀ ਲੋਹਾਨੀ

--------

ਬੀਤੇ ਚਾਰ ਸਾਲਾਂ ਦੌਰਾਨ 970 ਕਿ.ਮੀ. ਗੇਜ ਤਬਦੀਲੀ ਹੋਈ ਅਤੇ ਪੂਰਬ-ਉੱਤਰ ਭਾਰਤ ਉਸ ਬ੍ਰਾਡਗੇਜ ਦੇ ਨਾਲ ਜੁੜਿਆ ਜੋ ਪੂਰੇ ਦੇਸ਼ ਵਿਚ ਫੈਲਿਆ ਹੋਇਆ ਹੈ।

---------

ਰੇਲਵੇ ਨੂੰ ਇਸ ਦਾ ਅਹਿਸਾਸ ਹੋਇਆ ਹੈ ਕਿ ਉਸ ਨੂੰ ਸੁਧਾਰ, ਪੁਨਰਗਠਨ ਅਤੇ ਨਵੀਂ ਊਰਜਾ ਨਾਲ ਲਬਰਜ਼ੇ ਹੋਣ ਦੀ ਜ਼ਰੂਰਤ ਹੈ। ਯਾਤਰੀ ਸੇਵਾਵਾਂ ਦੇ ਨਾਲ-ਨਾਲ ਮਾਲ ਢੁਆਈ ਲਈ ਜ਼ਰੂਰੀ ਬੁਨਿਆਦੀ ਢਾਂਚੇ ਨਾਲ ਜੁੜੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਜਿੱਥੇ ਸੁਰੱਖਿਆ 'ਤੇ ਢੁੱਕਵੇਂ ਰੂਪ ਵਿਚ ਧਿਆਨ ਦਿੱਤਾ ਜਾ ਰਿਹਾ ਹੈ ਓਥੇ ਹੀ ਕੰਮ ਸੱਭਿਆਚਾਰ, ਪ੍ਰਕਿਰਿਆ ਅਤੇ ਢਾਂਚਾਗਤ ਸੁਧਾਰਾਂ ਨੂੰ ਲੈ ਕੇ ਵੀ ਸਹੀ ਦਿਸ਼ਾ ਵਿਚ ਕਦਮ ਵਧੇ ਹਨ। ਰੇਲ ਤੰਤਰ ਵਿਚ ਸੁਧਾਰ ਨੂੰ ਲੈ ਕੇ ਇਤਿਹਾਸ ਵਿਚ ਸ਼ਾਇਦ ਪਹਿਲੀ ਵਾਰ ਇੰਨੇ ਵੱਡੇ ਕਦਮ ਚੁੱਕੇ ਗਏ ਹੋਣ। ਿਫ਼ਲਹਾਲ ਰੇਲਵੇ ਦਾ ਪੂਰਾ ਧਿਆਨ ਉਮੀਦ ਮੁਤਾਬਕ ਨਤੀਜੇ ਹਾਸਲ ਕਰਨ ਵੱਲ ਲੱਗਾ ਹੋਇਆ ਹੈ। ਸੁਰੱਖਿਆ ਦੀ ਦਿ੍ਰਸ਼ਟੀ ਨਾਲ ਸੰਨ 2017-18 ਰੇਲਵੇ ਲਈ ਕਾਫੀ ਮਹੱਤਵਪੂਰਨ ਰਿਹਾ। ਇਸੇ ਦੌਰਾਨ 73 ਰੇਲ ਹਾਦਸੇ ਦਰਜ ਕੀਤੇ ਗਏ। ਇਹ ਪਹਿਲਾ ਅਜਿਹਾ ਸਾਲ ਰਿਹਾ ਜਦ ਇਨ੍ਹਾਂ ਹਾਦਸਿਆਂ ਦੀ ਗਿਣਤੀ ਨੇ ਸੌ ਦਾ ਅੰਕੜਾ ਪਾਰ ਨਹੀਂ ਕੀਤਾ ਅਤੇ ਉਹ ਦਹਾਈ ਅੰਕਾਂ ਵਿਚ ਹੀ ਸਿਮਟ ਗਿਆ। ਇਸ ਪ੍ਰਾਪਤੀ ਪਿੱਛੇ ਸਮੁੱਚੇ ਸੰਗਠਨ ਦੀ ਸਰਗਰਮੀ ਹੈ। ਇਸ ਦੌਰਾਨ 4405 ਕਿਲੋਮੀਟਰ ਪੁਰਾਣੀਆਂ ਤੇ ਖ਼ਤਰਨਾਕ ਹੋ ਚੁੱਕੀਆਂ ਰੇਲ ਲਾਈਨਾਂ ਦੀ ਮੁਰੰਮਤ ਦਾ ਕੰਮ ਕੀਤਾ ਗਿਆ। ਇਹ ਕਿਸੇ ਵੀ ਸਾਲ ਦਾ ਸਭ ਤੋਂ ਉੱਚਾ ਅੰਕੜਾ ਹੈ। 2016-17 ਦੇ 2597 ਕਿਲੋਮੀਟਰ ਦੇ ਅੰਕੜੇ ਤੋਂ ਇਹ ਕਾਫੀ ਵੱਧ ਰਿਹਾ। ਬੀਤੇ ਚਾਰ ਸਾਲਾਂ ਦੌਰਾਨ 5469 ਮਾਨਵਰਹਿਤ ਯਾਸਿੰਗਜ਼ ਤੋਂ ਵੀ ਛੁਟਕਾਰਾ ਮਿਲਿਆ ਹੈ ਜਿੱਥੇ ਅਕਸਰ ਹਾਦਸੇ ਹੁੰਦੇ ਰਹਿੰਦੇ ਸਨ।

ਇਹ ਵੀ ਧਿਆਨ ਰਹੇ ਕਿ ਰੇਲਵੇ ਨੇ ਅਰਸੇ ਤੋਂ ਬਕਾਇਆ ਅਤੇ ਸੁਰੱਖਿਆ ਨਾਲ ਜੁੜੀਆਂ ਤਕਰੀਬਨ ਇਕ ਲੱਖ ਅਸਾਮੀਆਂ 'ਤੇ ਭਰਤੀ ਕੀਤੀ ਗਈ ਹੈ। ਸੁਰੱਖਿਆ ਦੇ ਮੋਰਚੇ 'ਤੇ ਖ਼ਰਚ ਲਈ ਵੀ ਇਕ ਲੱਖ ਕਰੋੜ ਰੁਪਏ ਦਾ ਵਿਸ਼ੇਸ਼ ਫੰਡ ਵੀ ਬਣਾਇਆ ਹੈ। ਬੁਨਿਆਦੀ ਢਾਂਚੇ ਦੇ ਮੋਰਚੇ 'ਤੇ ਖੱਪਾ ਭਰਨ ਲਈ ਚੁੱਕੇ ਗਏ ਕਦਮਾਂ ਦੇ ਫ਼ਾਇਦੇ ਵੀ ਦਿਖਾਈ ਦੇਣੇ ਸ਼ੁਰੂ ਹੋ ਗਏ ਹਨ। ਬੀਤੇ ਚਾਰ ਸਾਲਾਂ ਦੌਰਾਨ ਅੌਸਤਨ ਸਾਲਾਨਾ ਪੂੰਜੀਗਤ ਖ਼ਰਚਾ 98,000 ਕਰੋੜ ਰੁਪਏ ਤੋਂ ਵੱਧ ਰਿਹਾ ਜੋ ਉਸ ਤੋਂ ਪਿਛਲੇ ਚਾਰ ਸਾਲਾਂ ਵਿਚ ਰੇਲਵੇ ਨੇ 9528 ਕਿਲੋਮੀਟਰ ਲੰਮੀ ਬ੍ਰਾਡ ਗੇਜ ਲਾਈ ਵਿਛਾਈ ਹੈ ਜੋ ਉਸ ਤੋਂ ਪਿਛਲੀ ਪੰਜ ਸਾਲਾਂ ਦੇ 7600 ਕਿਲੋਮੀਟਰ ਦੇ ਅੰਕੜੇ ਤੋਂ ਵੱਧ ਹੈ। ਇਹ ਬੁਨਿਆਦੀ ਢਾਂਚੇ ਦੇ ਤੇਜ਼ੀ ਨਾਲ ਨਿਰਮਾਣ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਬਿਜਲੀਕਰਨ ਵੀ ਤਰੱਕੀ ਦਾ ਇਕ ਮੁੱਖ ਪੈਮਾਨਾ ਹੈ। ਬੀਤੇ ਵਿੱਤੀ ਸਾਲ ਵਿਚ 4300 ਕਿਲੋਮੀਟਰ ਲਾਈਨ ਦਾ ਬਿਜਲੀਕਰਨ ਕੀਤਾ ਗਿਆ ਹੈ। ਬਿਜਲੀਕਰਨ ਦੀ ਮੁਹਿੰਮ ਨੂੰ ਅੱਗੇ ਹੋਰ ਤੇਜ਼ੀ ਦਿੱਤੀ ਜਾਵੇਗੀ। ਰੇਲ ਡੱਬਿਆਂ ਤੇ ਇੰਜਣਾਂ ਦੇ ਨਿਰਮਾਣ ਵਿਚ ਵੀ ਖ਼ਾਸੀ ਤੇਜ਼ੀ ਆਈ ਹੈ। ਸੰਨ 2017-18 ਦੌਰਾਨ ਇੰਟੀਗ੍ਰੇਟਿਡ ਕੋਚ ਫੈਕਟਰੀ ਵਿਚ 2397 ਨਵੇਂ ਕੋਚ ਬਣੇ ਤਾਂ ਚਿਤਰੰਜਨ ਲੋਕੋਮੋਟਿਵ ਵਰਕਸ ਨੇ 350 ਇਲੈਕਟਿ੫ਕ ਇੰਜਨ ਤੇ ਡੀਜ਼ਲ ਲੋਕੋਮੇਟਿਵ ਵਰਕਸ ਨੇ 321 ਡੀਜ਼ਲ ਇੰਜਣ ਬਣਾਏ। 14 ਸਤੰਬਰ 2017 ਭਾਰਤੀ ਰੇਲ ਦੇ ਇਤਿਹਾਸ ਵਿਚ ਸੁਨਹਿਰੇ ਅੱਖਰਾਂ ਵਿਚ ਲਿਖਿਆ ਜਾਵੇਗਾ ਕਿਉਂਕਿ ਇਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਜਾਪਾਨੀ ਹਮਰੁਤਬਾ ਸ਼ਿੰਜੋ ਅਬੇ ਨਾਲ ਗੁਜਰਾਤ ਵਿਚ ਦੇਸ਼ ਦੇ ਪਹਿਲੇ ਬੁਲਟ ਟਰੇਨ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਭਾਰਤ ਦੇ ਨਾਗਰਿਕ ਤੇ ਰੇਲਵੇ ਨਾਲ ਜੁੜੇ ਹੋਣ ਕਾਰਨ ਇਹ ਮੇਰੇ ਲਈ ਬੇਹੱਦ ਮਾਣ ਵਾਲੇ ਪਲ ਸਨ। ਰੇਲਾਂ ਦੀ ਰਫ਼ਤਾਰ ਦੇ ਮਾਮਲੇ ਵਿਚ ਇਹ ਪ੍ਰਾਜੈਕਟ ਮੀਲ ਦਾ ਪੱਥਰ ਸਿੱਧ ਹੋਵੇਗਾ। ਅਹਿਮਦਾਬਾਦ ਤੇ ਮੁੰਬਈ ਵਿਚਾਲੇ ਬੁਲਟ ਟਰੇਨ ਜ਼ਰੀਏ ਯਾਤਰਾ ਵਿਚ ਹਵਾਈ ਮਾਰਗ ਨਾਲੋਂ ਵੀ ਘੱਟ ਸਮਾਂ ਲੱਗੇਗਾ। 2023 ਵਿਚ ਪੂਰਾ ਹੋਣ ਵਾਲੇ ਇਸ ਪ੍ਰਾਜੈਕਟ ਦੇ ਨਾਲ ਹੀ ਭਾਰਤ ਉਨ੍ਹਾਂ ਖ਼ਾਸ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਹੋ ਜਾਵੇਗਾ ਜੋ ਤੇਜ਼ ਗਲੀ ਵਾਲੀਆਂ ਰੇਲ ਗੱਡੀਆਂ ਦੇ ਸੰਚਾਲਨ ਵਿਚ ਸਮਰੱਥ ਹਨ। ਇਸ ਨਾਲ ਨਾ ਸਿਰਫ਼ ਰੇਲ ਸਫ਼ਰ ਦੇ ਮੋਰਚੇ 'ਤੇ ਯਾਂਤੀਕਾਰੀ ਤਬਦੀਲੀ ਆਵੇਗੀ ਸਗੋਂ ਸੈਰ-ਸਪਾਟੇ ਨੂੰ ਵੀ ਤੇਜ਼ੀ ਮਿਲੇਗੀ। ਇਸ ਦਾ ਤਮਾਮ ਕੰਮ 'ਮੇਕ ਇਨ ਇੰਡੀਆ' ਦੇ ਦਾਇਰੇ ਵਿਚ ਹੋਣ ਨਾਲ ਅਰਥਚਾਰੇ ਨੂੰ ਵੀ ਬਹੁਤ ਫ਼ਾਇਦਾ ਹੋਵੇਗਾ। ਭਾਰਤ ਤੇ ਜਾਪਾਨ ਵਿਚਾਲੇ ਹੋਏ ਕਰਾਰ ਵਿਚ 'ਮੇਕ ਇਨ ਇੰਡੀਆ' ਅਤੇ ਤਕਨੀਕੀ ਤਬਾਦਲੇ ਦਾ ਸਪਸ਼ਟ ਰੂਪ ਵਿਚ ਜ਼ਿਕਰ ਹੈ। ਇਸ ਨਾਲ ਦੂਰ-ਦੁਰਾਡੇ ਦੇ ਇਲਾਕਿਆਂ ਨੂੰ ਵੀ ਮੁੱਖ ਸ਼ਹਿਰਾਂ ਨਾਲ ਜੋੜਨ ਦੀਆਂ ਸੰਭਾਵਨਾਵਾਂ ਵਧਣਗੀਆਂ ਅਤੇ ਇਸ ਤਰ੍ਹਾਂ ਬੁਲਟ ਟਰੇਨ ਨਵੇਂ ਭਾਰਤ ਦੇ ਨਿਰਮਾਣ ਵਿਚ ਇਕ ਅਹਿਮ ਪੜਾਅ ਸਿੱਧ ਹੋਵੇਗੀ।

ਇਹ ਵੀ ਜ਼ਿਕਰਯੋਗ ਹੈ ਕਿ ਡੈਡੀਕੇਟਿਡ ਫਰੇਟ ਕਾਰੀਡੋਰ ਦਾ ਨਿਰਮਾਣ ਵੀ ਰਫ਼ਤਾਰ ਫੜ ਰਿਹਾ ਹੈ। ਇਸ ਰਾਹ ਵਿਚ ਪ੍ਰਬੰਧ, ਕਰਾਰ ਅਤੇ ਕਾਨੂੰਨੀ ਮੋਰਚੇ 'ਤੇ ਆ ਰਹੀਆਂ ਤਮਾਮ ਅੜਚਨਾਂ ਨੂੰ ਸੁਲਝਾ ਲਿਆ ਗਿਆ ਹੈ ਅਤੇ ਮਾਰਚ, 2020 ਵਿਚ ਈਸਟਰਨ ਅਤੇ ਵੈਸਟਰਨ, ਦੋਵੇਂ ਕਾਰੀਡੋਰ ਇਕੱਠੇ ਤਿਆਰ ਹੋ ਜਾਣਗੇ। ਰੇਲਵੇ ਲਈ ਇਹ ਉੱਚੀ ਛਾਲ ਹੋਵੇਗੀ। ਹਾਲ ਹੀ ਵਿਚ ਸ਼ੁਰੂ ਕੀਤੀਆਂ ਕੁਝ ਮੁਹਿੰਮਾਂ ਵਿਚੋਂ ਇਕ ਸਵੱਛਤਾ ਦੀ ਦਿਸ਼ਾ ਵਿਚ ਵੀ ਕਾਫੀ ਅੱਗੇ ਵਧੇ ਹਾਂ। ਹਾਲਾਂਕਿ

ਮੋਰਚੇ 'ਤੇ ਹਾਲੇ ਬਹੁਤ ਸੁਧਾਰ ਕੀਤੇ ਜਾਣ ਦੀ ਜ਼ਰੂਰਤ ਹੈ। ਫਿਰ ਵੀ ਸਟੇਸ਼ਨਾਂ ਅਤੇ ਰੇਲਗੱਡੀਆਂ ਵਿਚ ਸਾਫ਼-ਸਫ਼ਾਈ ਦੇ ਪੈਮਾਨੇ 'ਤੇ ਵੱਡੀਆਂ ਪ੍ਰਾਪਤੀਆਂ ਹਾਸਲ ਹੋਈਆਂ ਹਨ। ਇਨ੍ਹਾਂ ਦੇ ਇਲਾਵਾ ਕੈਟਰਿੰਗ, ਰੇਲਗੱਡੀਆਂ ਦੀ ਦੇਰੀ 'ਤੇ ਯਾਤਰੀਰਆਂ ਨੂੰ ਸੂਚਨਾ, ਈ-ਟਿਕਟਿੰਗ ਅਤੇ ਪੀਓਐੱਸ ਮਸ਼ੀਨਾਂ ਵਰਗੀਆਂ ਸਹੂਲਤਾਂ ਨੂੰ ਵੀ ਤੇਜ਼ੀ ਨਾਲ ਸਿਰੇ ਚੜ੍ਹਾਇਆ ਜਾ ਰਿਹਾ ਹੈ। ਯਾਤਰੀਆਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਤੇਜਸ, ਅੰਤੋਦਿਆ ਅਤੇ ਹਮਸਫ਼ਰ ਵਰਗੀਆਂ ਰੇਲਗੱਡੀਆਂ ਵਿਚ ਨਵੀਂ ਕਿਸਮ ਦੇ ਡੱਬੇ ਲਗਾਏ ਗਏ ਹਨ। ਰੇਲਵੇ ਨੇ ਉਪਨਗਰੀ ਰੇਲ ਸੇਵਾਵਾਂ ਨੂੰ ਵੀ ਉੱਨਤ ਬਣਾਉਣ ਦਾ ਫ਼ੈਸਲਾ ਕੀਤਾ ਹੈ। ਮੁੰਬਈ ਉਪਨਗਰੀ ਰੇਲ ਸੇਵਾ 'ਤੇ 51000 ਕਰੋੜ ਰੁਪਏ ਅਤੇ ਬੈਂਗਲੁਰੂ ਉਪਨਗਰੀ ਰੇਲ ਸੇਵਾ 'ਤੇ 17000 ਕਰੋੜ ਰੁਪਏ ਦੀ ਰਕਮ ਖ਼ਰਚ ਕੀਤੀ ਜਾਵੇਗੀ ਤਾਂ ਜੋ ਕਰੋੜਾਂ ਮੁਸਾਫ਼ਰਾਂ ਨੂੰ ਉਸ ਦਾ ਫ਼ਾਇਦਾ ਮਿਲ ਸਕੇ। ਰਾਸ਼ਟਰੀ ਏਕੀਕਰਨ ਵਿਚ ਰੇਲਵੇ ਦੀ ਵਚਨਬੱਧਤਾ ਨੂੰ ਕਦੇ ਵੀ ਘੱਟ ਕਰ ਕੇ ਨਹੀਂ ਦੇਖਿਆ ਜਾ ਸਕਦਾ। ਬੀਤੇ ਚਾਰ ਸਾਲਾਂ ਦੌਰਾਨ 970 ਕਿਲੋਮੀਟਰ ਗੇਜ ਬਦਲਾਅ ਹੋਇਆ ਹੈ ਅਤੇ ਉੱਤਰ-ਪੂਰਬੀ ਭਾਰਤ ਉਸ ਗੇਜ ਨਾਲ ਜੁੜਿਆ ਜੋ ਪੂਰੇ ਦੇਸ਼ ਵਿਚ ਫੈਲਿਆ ਹੋਇਆ ਹੈ। ਮੇਘਾਲਿਆ, ਤਿ੫ਪੁਰਾ ਅਤੇ ਮਿਜ਼ੋਰਮ ਵਰਗੇ ਸੂਬੇ ਵੀ ਹੁਣ ਰੇਲ ਸੰਪਰਕ ਨਾਲ ਜੁੜ ਗਏ ਹਨ। ਇਸ ਦੇ ਨਾਲ ਹੀ ਅਰੁਣਾਚਲ ਵਿਚ ਈਟਾਨਗਰ ਅਤੇ ਅਸਾਮ ਵਿਚ ਸਿਲਚਰ ਤੋਂ ਨਵੀਂ ਦਿੱਲੀ ਵਿਚਾਲੇ ਸਿੱਧੀ ਰੇਲ ਸੇਵਾ ਵੀ ਸ਼ੁਰੂ ਹੋ ਗਈ ਹੈ।

ਭਾਰਤੀ ਰੇਲ ਅਸਲ ਵਿਚ ਉਹ ਪਹੀਆ ਹੈ ਜੋ ਪੂਰੇ ਦੇਸ਼ ਨੂੰ ਗਤੀ ਦਿੰਦਾ ਹੈ। ਇਸ ਨੂੰ ਦੇਸ਼ ਦੀ ਆਰਥਿਕ ਜੀਵਨ ਰੇਖਾ ਵੀ ਕਿਹਾ ਜਾ ਸਕਦਾ ਹੈ। ਇਹ ਆਮ ਆਦਮੀ ਦੀ ਪਹੁੰਚ ਵਾਲਾ ਆਵਾਜਾਈ ਦਾ ਸਭ ਤੋਂ ਕਿਫ਼ਾਇਤੀ ਜ਼ਰੀਆ ਤਾਂ ਹੈ ਹੀ। ਸੰਨ 2014 ਵਿਚ ਨਵੀਂ ਸਰਕਾਰ ਵੱਲੋਂ ਕਮਾਨ ਸੰਭਾਲਣ ਮਗਰੋਂ ਰੇਲਵੇ ਦੇ ਕਾਇਆਕਲਪ ਦੀ ਦਿਸ਼ਾ ਵਿਚ ਜੋ ਅਨੇਕ ਕਦਮ ਚੁੱਕੇ ਗਏ ਹਨ, ਉਨ੍ਹਾਂ ਦਾ ਮੂਲ ਸੁਧਾਰ ਹੀ ਹਨ। ਫਿਰ ਵੀ ਇਸ ਹਕੀਕਤ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ ਕਿ ਰੇਲਵੇ ਅੰਤਰ-ਵਿਰੋਧਾਂ ਨੂੰ ਬਿਆਨ ਕਰਨ ਵਾਲਾ ਅਦਾਰਾ ਹੈ ਕਿਉਂਕਿ ਇਕ ਪਾਸੇ ਇਹ ਕਾਰੋਬਾਰੀ ਉੱਦਮ ਹੈ ਤਾਂ ਦੂਜੇ ਪਾਸੇ ਇਕ ਮੰਤਰਾਲਾ ਵੀ। ਅਜਿਹੇ ਵਿਚ ਇਹ ਆਪਣੀਆਂ ਪੂਰੀਆਂ ਸੰਭਾਵਨਾਵਾਂ 'ਤੇ ਖਰਾ ਉਤਰਨ ਵਿਚ ਅਸਫ਼ਲ ਰਹਿੰਦਾ ਹੈ। ਇਸ ਨੂੰ ਬੁਲੰਦੀਆਂ 'ਤੇ ਲਿਜਾਣ ਲਈ ਢਾਂਚਾਗਤ ਸੁਧਾਰ ਕਰਨੇ ਹੀ ਹੋਣਗੇ ਅਤੇ ਇਹ ਜਿੰਨਾ ਜਲਦੀ ਹੋਵੇ, ਓਨਾ ਹੀ ਬਿਹਤਰ ਹੈ ਪਰ ਕਿਸੇ ਵੀ ਅਦਾਰੇ ਨੂੰ ਇਸ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ। ਜੇ ਇਹ ਬਿਹਤਰ ਭਵਿੱਖ ਲਈ ਹੋਵੇ ਤਾਂ ਵਰਤਮਾਨ ਵਿਚ ਕੁਝ ਤਕਲੀਫ਼ ਸਹਿਣ ਵਿਚ ਕੋਈ ਬੁਰਾਈ ਨਹੀਂ ਹੈ। ਹਾਲੀਆ ਦੌਰ ਵਿਚ ਹੋਈ ਤਰੱਕੀ ਖ਼ਾਸੀ ਜ਼ਿਕਰਯੋਗ ਹੈ ਪਰ ਇਸ ਤੋਂ ਵੀ ਇਨਕਾਰ ਨਹੀਂ ਕਿ ਅਸੀਂ ਆਪਣੀਆਂ ਉਮੀਦਾਂ ਤੋਂ ਪਿੱਛੇ ਹਾਂ। ਉਮੀਦਾਂ ਤੇ ਨਤੀਜਿਆਂ ਦੇ ਚੌੜੇ ਹੋ ਰਹੇ ਖੱਪੇ ਨਾਲ ਇਹ ਅੰਤਰ ਹੋਰ ਵਧਦਾ ਜਾਵੇਗਾ। ਦਰਅਸਲ ਸਥਿਤੀ ਉਦੋਂ ਤਕ ਨਹੀਂ ਸੁਧਰੇਗੀ ਜਦ ਤਕ ਰੇਲਵੇ ਨੂੰ ਪੂਰੀ ਤਰ੍ਹਾਂ ਪੇਸ਼ੇਵਰ ਤਰੀਕੇ ਨਾਲ ਚਲਾਉਣ ਲਈ ਹੋ ਰਹੇ ਵੱਡੇ ਢਾਂਚਾਗਤ ਸੁਧਾਰ ਆਕਾਰ ਨਹੀਂ ਲੈ ਲੈਂਦੇ। ਸੁਧਾਰ ਪ੍ਰਕਿਰਿਆ ਨੂੰ ਲੈ ਕੇ ਪ੍ਰਗਟਾਈ ਜਾ ਰਹੀ ਵਚਨਬੱਧਤਾ ਤੋਂ ਇਹ ਸਪਸ਼ਟ ਹੈ ਕਿ ਰੇਲਵੇ ਦੇਸ਼ ਦੇ ਆਰਥਿਕ ਵਿਕਾਸ ਵਿਚ ਹਮੇਸ਼ਾ ਇਕ ਮੁੱਖ ਕਿਰਦਾਰ ਬਣਿਆ ਰਹੇਗਾ।

(ਲੇਖਕ ਰੇਲਵੇ ਬੋਰਡ ਦੇ ਚੇਅਰਮੈਨ ਹਨ।)



from Punjabi News -punjabi.jagran.com https://ift.tt/2Hu6Oj5
via IFTTT

No comments:

Post a Comment