ਸਟਾਫ ਰਿਪੋਰਟਰ, ਸ੫ੀ ਮੁਕਤਸਰ ਸਾਹਿਬ : ਸ਼ਹਿਰ ਦੇ ਟਿੱਬੀ ਸਾਹਿਬ ਰੋਡ 'ਤੇ ਚੌਧਰੀ ਮਾਤੂ ਰਾਮ ਵਾਲੀ ਗਲੀ 'ਚ ਬੱਚਿਆਂ ਦੀ ਆਪਸੀ ਲੜਾਈ ਐਨੀ ਵਧ ਗਈ ਕਿ ਦੋਹਾਂ ਧਿਰਾਂ 'ਚ ਪਥਰਾਅ ਸ਼ੁਰੂ ਹੋ ਗਿਆ। ਜਿਸ 'ਚ ਇਕ ਬਜ਼ੁਰਗ ਅੌਰਤ ਇਸਦੀ ਭੇਟ ਚੜ੍ਹ ਗਈ। ਪੁਲਿਸ ਨੇ ਤਿੰਨ ਲੋਕਾਂ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਜਦਕਿ ਪੀੜਤ ਧਿਰ ਦੇ ਲੋਕ ਮੁਲਜ਼ਮਾਂ ਦੀ ਗਿ੫ਫਤਾਰੀ ਹੋਣ ਤੱਕ ਪੋਸਟਮਾਰਟਮ ਨਾ ਕਰਵਾਉਣ ਦੀ ਗੱਲ 'ਤੇ ਅੜ੍ਹੇ ਹੋਏ ਹਨ। ਟਿੱਬੀ ਸਾਹਿਬ ਰੋਡ 'ਤੇ ਸਥਿਤ ਚੌਧਰੀ ਮਾਤੂ ਰਾਮ ਵਾਲੀ ਗਲੀ ਨਿਵਾਸੀ ਕਾਲਾ ਰਾਮ ਨੇ ਦੱਸਿਆ ਕਿ ਕਰੀਬ ਇਕ ਮਹੀਨੇ ਪਹਿਲਾਂ ਉਸਦੇ ਬੇਟੇ ਦਾ ਗਲੀ ਦੇ ਹੀ ਕੁਝ ਲੜਕਿਆਂ ਨਾਲ ਝਗੜਾ ਹੋਇਆ ਸੀ। ਜਿਨ੍ਹਾਂ ਦਾ ਬਾਅਦ 'ਚ ਰਾਜ਼ੀਨਾਮਾ ਕਰਵਾ ਦਿੱਤਾ ਗਿਆ ਸੀ, ਪਰ ਬੀਤੇ ਬੁੱਧਵਾਰ ਦੀ ਰਾਤ ਨੂੰ ਸਾਗਰ, ਪਿ੫ੰਸ ਤੇ ਰਾਹੁਲ ਦਾਰੂ ਦੇ ਨਸ਼ੇ 'ਚ ਧੁੱਤ ਹੋ ਕੇ ਰਾਤ ਦੇ ਕਰੀਬ 11 ਵਜੇ ਉਨ੍ਹਾਂ ਦੇ ਘਰ 'ਚ ਦਾਖ਼ਲ ਹੋ ਗਏ ਜਦਕਿ ਉਹ ਉਸ ਸਮੇਂ ਬਾਹਰ ਸੌਂ ਰਹੇ ਸੀ। ਉਨ੍ਹਾਂ ਆਉਂਦਿਆਂ ਇੱਟਾਂ ਆਦਿ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਜਿਸ 'ਚ ਉਸਦੀ ਮਾਤਾ ਚੰਦੋ ਦੇਵੀ ਉਹ ਖੁਦ ਤੇ ਉਸਦਾ ਭਰਾ ਦੀਪੂ ਜ਼ਖਮੀ ਹੋ ਗਏ। ਉਸਦੀ ਮਾਤਾ ਦੇ ਸਿਰ 'ਤੇ ਇੱਟ ਵੱਜਣ ਨਾਲ ਉਸਦੀ ਹਾਲਤ ਵਿਗੜ ਗਈ। ਸ਼ੋਰ-ਸ਼ਰਾਬਾ ਸੁਣਕੇ ਗਲੀ 'ਚ ਇਕੱਠ ਹੋ ਗਿਆ ਜਿਸਦੇ ਬਾਅਦ ਹਮਲਾਵਾਰ ਮੌਕੇ ਤੋਂ ਭੱਜ ਗਏ। ਉਨ੍ਹਾਂ ਤੁਰੰਤ ਹੀ ਆਪਣੀ ਮਾਤਾ ਨੂੰ ਸਿਵਲ ਹਸਪਤਾਲ ਪਹੁੰਚਾਇਆ ਪਰ ਕੁਝ ਸਮੇਂ ਬਾਅਦ ਹੀ ਡਾਕਟਰਾਂ ਨੇ ਉਸਦੀ ਮਾਤਾ ਚੰਦੋ ਦੇਵੀ ਨੂੰ ਮਿ੫ਤਕ ਕਰਾਰ ਦੇ ਦਿੱਤਾ। ਥਾਣਾ ਸਿਟੀ ਪੁਲਿਸ ਨੇ ਕਾਲਾ ਰਾਮ ਦੇ ਬਿਆਨਾਂ 'ਤੇ ਸਾਗਰ, ਪਿ੫ੰਸ ਤੇ ਰਾਹੁਲ ਦੇ ਖਿਲਾਫ਼ ਕਤਲ ਦਾ ਮਾਮਲਾ ਦਰਜ਼ ਕਰ ਲਿਆ ਹੈ। ਪਰ ਗਿ੫ਫਤਾਰੀ ਹਾਲੇ ਬਾਕੀ ਹੈ। ਓਧਰ ਮਿ੫ਤਕ ਚੰਦੋ ਦੇਵੀ ਦੇ ਪਰਿਵਾਰਕ ਮੈਂਬਰ ਪੋਸਟਮਾਰਟਮ ਨਹੀਂ ਕਰਵਾ ਰਹੇ, ਉਨ੍ਹਾਂ ਦਾ ਕਹਿਣਾ ਹੈ ਕਿ ਜਦ ਤੱਕ ਮੁਲਜ਼ਮਾਂ ਨੂੰ ਗਿ੫ਫਤਾਰ ਨਹੀਂ ਕੀਤਾ ਜਾਂਦਾ ਉਹ ਪੋਸਟਮਾਰਟਮ ਨਹੀਂ ਕਰਵਾਉਣਗੇ। ਥਾਣਾ ਸਿਟੀ ਇੰਚਾਰਜ਼ ਤੇਜਿੰਦਰਪਾਲ ਸਿੰਘ ਨੇ ਦੱਸਿਆ ਕਿ ਦੂਜੀ ਧਿਰ ਦੇ ਵੀ ਦੋ ਲੋਕ ਹਸਪਤਾਲ 'ਚ ਦਾਖ਼ਲ ਹਨ। ਜਿਨ੍ਹਾਂ 'ਤੇ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਜਿਵੇਂ ਹੀ ਉਨ੍ਹਾਂ ਦਾ ਇਲਾਜ ਹੋ ਜਾਵੇਗਾ ਤਾਂ ਉਹ ਉਨ੍ਹਾਂ ਨੂੰ ਗਿ੫ਫਤਾਰ ਵੀ ਕਰ ਲੈਣਗੇ।
from Punjabi News -punjabi.jagran.com https://ift.tt/2JCVd6v
via IFTTT
No comments:
Post a Comment