ਪੱਤਰ ਪ੍ਰੇਰਕ, ਪਠਾਨਕੋਟ : ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਨੀਲਿਮਾ ਨੇ ਇੱਕ ਹੁਕਮ ਰਾਹੀਂ ਜ਼ਿਲ੍ਹਾ ਪਠਾਨਕੋਟ ਦੀ ਹਦੂਦ ਅੰਦਰ ਚੱਲ ਰਹੇ ਮੈਰਿਜ ਪੈਲਸਾਂ ਵਿੱਚ ਹਥਿਆਰ ਆਦਿ ਲੈ ਕੇ ਜਾਣ ਅਤੇ ਫਾਇਰ ਕਰਨ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਸੈਕਸ਼ਨ ਸੀਆਰਪੀਸੀ ਤਹਿਤ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਜਨਤਕ ਥਾਵਾਂ 'ਤੇ ਹਥਿਆਰ ਲਿਜਾਣ ਦੀ ਮਨਾਹੀ ਨੂੰ ਪੁਲਿਸ ਵਿਭਾਗ ਵੱਲੋਂ ਸਖਤੀ ਨਾਲ ਲਾਗੂ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਮਿਊਜ਼ਿਕ ਸਿਸਟਮਾਂ ਅਤੇ ਡੀ ਜੇ ਨੂੰ ਬਾਹਰ ਖੁੱਲੇ ਵਿੱਚ ਨਾ ਲਗਾਏ ਜਾਣ ਦੀ ਥਾਂ ਸਿਰਫ ਮੈਰਿਜ ਹਾਲਾਂ ਦੇ ਅੰਦਰ ਹੀ ਲਗਾਉਣ ਦੀ ਹਦਾਇਤ ਕੀਤੀ। ਇਹ ਹੁਕਮ ਤੁਰੰਤ ਲਾਗੂ ਹੋ ਕੇ 5 ਅਗਸਤ, 2018 ਤੱਕ ਲਾਗੂ ਰਹੇਗਾ।
from Punjabi News -punjabi.jagran.com https://ift.tt/2LvB8wk
via IFTTT
No comments:
Post a Comment