ਫੋਟੋ 147 ਪੀ - ਵਿਚਾਰ ਵਟਾਂਦਰਾ ਕਰਕੇ ਹੋਏ ਵਿਧਾਇਕ ਡਾ.ਰਾਜ ਕੁਮਾਰ ਤੇ ਹੋਰ।
-
ਰਾਣਾ ਨੀਤਪੁਰੀ, ਚੱਬੇਵਾਲ : ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਸਾਨਾਂ ਦੇ ਸੰਘਰਸ਼ ਨੂੰ ਹੁੰਗਾਰਾ ਦਿੱਤਾ ਪਰ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੇ ਕਾਰਨ ਡੇਅਰੀ ਉਦਯੋਗ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸਭ ਤੋਂ ਵੱਡੀ ਪਰੇਸ਼ਾਨੀ ਪਸ਼ੂਆਂ ਲਈ ਹਰਾ ਚਾਰਾ ਨਾ ਮਿਲਣਾ ਹੈ। ਗਤ ਦਿਵਸ ਡਾ. ਰਾਜ ਕੁਮਾਰ ਦੇ ਯਤਨਾਂ ਦੇ ਨਾਲ ਕਿਸਾਨਾਂ ਤੇ ਡੇਅਰੀ ਯੂਨੀਅਨ ਦੀ ਬੈਠਕ ਹੋਈ। ਜਿਸ 'ਚ ਤਹਿਸੀਲਦਾਰ ਅਰਵਿੰਦ ਪ੍ਰਕਾਸ਼ ਵਰਮਾ ਤੇ ਡੀਐੱਸਪੀ ਸਿਟੀ ਸੁਖਵਿੰਦਰ ਸਿੰਘ ਵੀ ਹਾਜ਼ਰ ਹੋਏ। ਇਸ ਬੈਠਕ 'ਚ ਕਿਸਾਨ ਯੂਨੀਅਨਾਂ ਨੇ ਭਰੋਸਾ ਦਿੱਤਾ ਕਿ ਹਰੇ ਚਾਰੇ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਦੂਜੀ ਬੈਠਕ ਡਾ. ਰਾਜ ਕੁਮਾਰ ਤੇ ਐੱਸਡੀਅੱੈਮ ਜਤਿੰਦਰ ਜੋਰਾਵਰ ਦੀ ਅਗਵਾਈ 'ਚ ਹੋਈ। ਜਿਸ 'ਚ ਕਿਸਾਨ ਸੰਗਠਨਾਂ ਵੱਲੋਂ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਪ੍ਰਧਾਨ ਮਨਜੀਤ ਸਿੰਘ ਤੇ ਆੜ੍ਹਤੀ ਐਸੋਸੀਏਸ਼ਨ ਸਬਜੀ ਮੰਡੀ ਦੇ ਪ੍ਰਧਾਨ ਕੁਲਵੰਤ ਸਿੰਘ, ਸੁਧੀਰ ਸੂਦ ਅਤੇ ਪੰਡਿਤ ਤਰਸੇਮ ਮੋਦਗਿੱਲ, ਡੇਅਰੀ ਯੂਨੀਅਨ ਵੱਲੋਂ ਪ੍ਰਧਾਨ ਰਾਕੇਸ਼ ਕੁਮਾਰ, ਅਮਰੀਕ ਸਿੰਘ, ਕੌਂਸਲਰ ਕਮਲਜੀਤ ਕਟਾਰੀਆ ਹਾਜ਼ਰ ਹੋਏ। ਇਸ ਮੌਕੇ ਜ਼ਿਲ੍ਹਾ ਗੁਰਦਾਸਪੁਰ, ਅੰਮਿ੍ਰਤਸਰ ਤੋਂ ਆਏ ਵੱਡੀ ਗਿਣਤੀ ਚ ਕਿਸਾਨਾਂ ਦੇ ਪ੍ਰੀਤਨਿਧੀ ਮੰਡਲ ਨੇ ਆਪਣੀਆਂ ਸਮੱਸਿਆਵਾ ਸਬੰਧੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਆੜਤੀਆਂ ਤੇ ਡੇਅਰੀ ਯੂਨੀਅਨ ਨੇ ਵੀ ਆਪਣੀਆਂ ਸੱਮਸਿਆਵਾਂ ਤੋਂ ਜਾਣੂ ਕਰਵਾਇਆ। ਜਿਸ ਨੂੰ ਦੇਖਦੇ ਹੋਏ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨੇ 6 ਜੂਨ ਸ਼ਾਮ 4 ਵਜੇ ਹੜਤਾਲ ਵਾਪਸ ਲੈਣ ਦਾ ਭਰੋਸਾ ਦਿੱਤਾ ਤੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੋ ਉਸ ਨੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ 'ਚ ਸੰਘਰਸ਼ ਹੋਰ ਤਿੱਖਾ ਕਰ ਦਿੱਤਾ ਜਾਵੇਗਾ। ਇਸ ਮੌਕੇ ਸਵਰਨ ਸਿੰਘ ਧੁੱਗਾ, ਗੁਰਦੀਪ ਸਿੰਘ ਖੁਣਖੁਣ, ਪਰਮਿੰਦਰ ਸਿੰਘ ਲਾਚੋਵਾਲ, ਹਰਪਾਲ ਸਿੰਘ, ਰਾਜਿੰਦਰ ਸਿੰਘ, ਲਖਵਿੰਦਰ ਸਿੰਘ, ਬਲਵੀਰ ਸਿੰਘ, ਜਗਦੀਪ ਸਿੰਘ ਆਦਿ ਮੌਜੂਦ ਸਨ।
from Punjabi News -punjabi.jagran.com https://ift.tt/2HpYK2Y
via IFTTT
No comments:
Post a Comment