ਰਾਸ਼ਟਰਪਤੀ ਗਨੀ ਨੇ ਕਿਹਾ, ਈਦ ਮੌਕੇ ਜੰਗਬੰਦੀ ਰਹੇਗੀ ਲਾਗੂ
ਹਾਲਾਂਕਿ ਦੂਜੇ ਅੱਤਵਾਦੀ ਸੰਗਠਨਾਂ ਖ਼ਿਲਾਫ਼ ਜਾਰੀ ਰਹੇਗੀ ਕਾਰਵਾਈ
----------
ਕਾਬੁਲ (ਏਜੰਸੀ) : ਸ਼ਾਂਤੀ ਪ੍ਰਕਿਰਿਆ ਦੀ ਦਿਸ਼ਾ 'ਚ ਇਕ ਅਹਿਮ ਫ਼ੈਸਲਾ ਲੈਂਦੇ ਹੋਏ ਅਫ਼ਗਾਨਿਸਤਾਨ ਸਰਕਾਰ ਨੇ ਈਦ ਮੌਕੇ ਤਾਲਿਬਾਨ ਨਾਲ ਜੰਗਬੰਦੀ ਦਾ ਐਲਾਨ ਕੀਤਾ ਹੈ। ਹਾਲਾਂਕਿ, ਇਸਲਾਮਿਕ ਸਟੇਟ ਸਮੇਤ ਹੋਰ ਅੱਤਵਾਦੀ ਸੰਗਠਨਾਂ ਖ਼ਿਲਾਫ਼ ਕਾਰਵਾਈ ਜਾਰੀ ਰਹੇਗੀ।
ਰਾਸ਼ਟਰਪਤੀ ਅਸ਼ਰਫ ਗਨੀ ਨੇ ਵੀਰਵਾਰ ਨੂੰ ਆਪਣੇ ਰਸਮੀ ਟਵਿਟਰ ਹੈਂਡਲ ਤੋਂ ਇਸ ਦੀ ਜਾਣਕਾਰੀ ਦਿੰਦੇ ਹੋਏ ਸੰਕੇਤ ਦਿੱਤਾ ਕਿ 12 ਤੋਂ 19 ਜੂਨ ਤਕ ਜੰਗਬੰਦੀ ਜਾਰੀ ਰਹਿ ਸਕਦੀ ਹੈ। ਹਾਲਾਂਕਿ ਹਾਲੇ ਇਸ ਗੱਲ ਦਾ ਪਤਾ ਨਹੀਂ ਲੱਗਿਆ ਕਿ ਤਾਲਿਬਾਨ ਇਸ ਲਈ ਤਿਆਰ ਹੈ ਜਾਂ ਨਹੀਂ। ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ 2001 'ਚ ਅਮਰੀਕੀ ਹਮਲੇ ਤੋਂ ਬਾਅਦ ਪਹਿਲਾ ਮੌਕਾ ਹੋਵੇਗਾ, ਜਦੋਂ ਤਾਲਿਬਾਨ ਨਾਲ ਸਰਕਾਰ ਦੀ ਜੰਗਬੰਦੀ ਰਹੇਗੀ। ਤਾਲਿਬਾਨ ਦੇ ਬੁਲਾਰੇ ਜਬੀਹੁੱਲਾ ਮੁਜਾਹਿਦ ਨੇ ਕਿਹਾ ਕਿ ਸਰਕਾਰੀ ਤਜਵੀਜ਼ ਦਾ ਜਵਾਬ ਦੇਣ ਲਈ ਅਸੀਂ ਆਪਣੇ ਅਧਿਕਾਰੀਆਂ ਨਾਲ ਸੰਪਰਕ 'ਚ ਹਾਂ।
ਕਾਬੁਲ 'ਚ ਇਕ ਮੌਲਾਨਾ ਵੱਲੋਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਜੰਗਬੰਦੀ ਦੀ ਅਪੀਲ ਕਰਨ ਤੇ ਆਤਮਘਾਤੀ ਹਮਲਿਆਂ ਖ਼ਿਲਾਫ਼ ਫ਼ਤਵਾ ਜਾਰੀ ਕਰਨ ਦੇ ਇਕ ਦਿਨ ਬਾਅਦ ਸਰਕਾਰ ਨੇ ਇਹ ਕਦਮ ਉਠਾਇਆ ਹੈ। ਹਾਲਾਂਕਿ ਮੌਲਾਨ ਵੱਲੋਂ ਫ਼ਤਵਾ ਜਾਰੀ ਕਰਨ ਦੇ ਇਕ ਘੰਟੇ ਬਾਅਦ ਉਸੇ ਸਭਾ ਦੇ ਬਾਹਰ ਅੱਤਵਾਦੀਆਂ ਨੇ ਆਤਮਘਾਤੀ ਹਮਲਾ ਕਰ ਦਿੱਤਾ। ਇਸ 'ਚ ਸੱਤ ਲੋਕਾਂ ਦੀ ਮੌਤ ਹੋ ਗਈ।
ਰਾਸ਼ਟਰਪਤੀ ਗਨੀ ਨੇ ਮੌਲਾਨਾ ਵੱਲੋਂ ਆਤਮਘਾਤੀ ਹਮਲੇ ਖ਼ਿਲਾਫ਼ ਫ਼ਤਵਾ ਜਾਰੀ ਕਰਨ ਦੀ ਹਮਾਇਤ ਕੀਤੀ ਹੈ। ਰਾਸ਼ਟਰਪਤੀ ਦਫ਼ਤਰ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਸਰਕਾਰ ਨਾ ਸਿਰਫ਼ ਫ਼ਤਵੇ ਦੀ ਹਮਾਇਤ ਕਰਦੀ ਹੈ, ਬਲਕਿ ਜੰਗਬੰਦੀ ਦੇ ਵੀ ਹੱਕ 'ਚ ਹੈ।
from Punjabi News -punjabi.jagran.com https://ift.tt/2sEq9JR
via IFTTT
No comments:
Post a Comment