Responsive Ads Here

Tuesday, June 5, 2018

ਖੋਜ ਖ਼ਬਰ

ਬੱਚਿਆਂ ਦੀ ਨੀਂਦ 'ਤੇ ਪੈ ਸਕਦੈ ਮਾਂ ਦੇ ਡਿਪ੫ੈਸ਼ਨ ਦਾ ਅਸਰ

ਕੀ ਤੁਹਾਡਾ ਬੱਚਾ ਨੀਂਦ ਦੀ ਪਰੇਸ਼ਾਨੀ ਨਾਲ ਜੂਝ ਰਿਹਾ ਹੈ? ਤਾਂ ਇਸ ਦੇ ਲਈ ਤੁਸੀਂ ਗਰਭ ਅਵਸਥਾ ਦੌਰਾਨ ਆਪਣੀਆਂ ਭਾਵਨਾਵਾਂ ਨੂੰ ਜ਼ਿੰਮੇਵਾਰ ਠਹਿਰਾ ਸਕਦੇ ਹੋ। ਇਕ ਅਧਿਐਨ ਦਾ ਦਾਅਵਾ ਹੈ ਕਿ ਗਰਭ ਅਵਸਥਾ ਜਾਂ ਜਣੇਪੇ ਤੋਂ ਬਾਅਦ ਮਾਂ ਦਾ ਡਿਪ੫ੈਸ਼ਨ ਬੱਚੇ ਦੀ ਨੀਂਦ ਦੀ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਸ਼ੋਧਕਰਤਾਵਾਂ ਮੁਤਾਬਿਕ, ਗਰਭ ਅਵਸਥਾ ਦੀ ਦੂਜੀ ਤੇ ਤੀਜੀ ਤਿਮਾਹੀ ਦੌਰਾਨ ਮਾਂ ਦੀ ਖ਼ੁਸ਼ੀ ਬੱਚੇ ਦੀਆਂ ਨੀਂਦ ਸਬੰਧੀ ਪਰੇਸ਼ਾਨੀਆਂ 'ਚ ਕਮੀ ਨਾਲ ਜੁੜੀ ਪਾਈ ਗਈ ਹੈ। ਅਮਰੀਕਾ ਦੀ ਪੈਂਸਿਲਵੇਨੀਆ ਯੂਨੀਵਰਸਿਟੀ ਦੀ ਸ਼ੋਧਕਰਤਾ ਜਿਆਨਘੋਂਗ ਲਿਊ ਨੇ ਕਿਹਾ ਕਿ ਇਹ ਅਧਿਐਨ ਗਰਭ ਅਵਸਥਾ 'ਚ ਮਹਿਲਾ ਦੀ ਸਿਹਤ ਤੇ ਖ਼ੁਸ਼ੀ ਦਾ ਧਿਆਨ ਰੱਖਣ ਤੋਂ ਇਲਾਵਾ ਪਰਿਵਾਰ ਦੀ ਭੂਮਿਕਾ ਨੂੰ ਬੜਾਵਾ ਦਿੰਦਾ ਹੈ। ਇਸ ਦਾ ਨਾ ਸਿਰਫ਼ ਮਾਂ ਬਲਕਿ ਉਸ ਦੇ ਬੱਚੇ ਦੀ ਸਿਹਤ 'ਤੇ ਲੰਬੇ ਸਮੇਂ ਤਕ ਅਸਰ ਪੈ ਸਕਦਾ ਹੈ। ਇਹ ਨਤੀਜਾ ਛੇ ਸਾਲ ਦੀ ਉਮਰ ਦੇ 833 ਬੱਚਿਆਂ 'ਤੇ ਕੀਤੇ ਗਏ ਅਧਿਐਨ ਦੇ ਆਧਾਰ 'ਤੇ ਕੱਿਢਆ ਗਿਆ ਹੈ। ਇਸ ਅਧਿਐਨ 'ਚ ਗਰਭ ਅਵਸਥਾ ਤੇ ਉਸ ਤੋਂ ਬਾਅਦ ਮਾਵਾਂ ਦੀਆਂ ਤਣਾਅ ਸਬੰਧੀ ਭਾਵਨਾਵਾਂ ਦੇ ਪੱਧਰ 'ਤੇ ਵੀ ਗ਼ੌਰ ਕੀਤਾ ਗਿਆ।

(ਆਈਏਐੱਨਐੱਸ)

ਪ੫ੋਸਟੇਟ ਕੈਂਸਰ ਨਾਲ ਜੁੜੇ ਜੀਨ ਦੀ ਪਛਾਣ

ਵਿਗਿਆਨਕਾਂ ਨੂੰ ਪ੫ੋਸਟੇਟ ਕੈਂਸਰ ਦੇ ਇਲਾਜ ਦੀ ਦਿਸ਼ਾ 'ਚ ਵੱਡੀ ਕਾਮਯਾਬੀ ਮਿਲੀ ਹੈ। ਉਨ੍ਹਾਂ ਇਕ ਅਜਿਹੇ ਜੀਨ ਦੀ ਪਛਾਣ ਕੀਤੀ ਹੈ ਜਿਸ ਦਾ ਇਸ ਬਿਮਾਰੀ ਨਾਲ ਸਿੱਧਾ ਸਬੰਧ ਹੁੰਦਾ ਹੈ। ਇਸ ਖੋਜ ਨਾਲ ਪ੫ੋਸਟੇਟ ਕੈਂਸਰ ਲਈ ਨਵੀਂ ਜਾਂਚ ਤੇ ਇਲਾਜ ਵਿਕਸਿਤ ਕਰਨ 'ਚ ਮਦਦ ਮਿਲ ਸਕਦੀ ਹੈ। ਚੀਨ ਦੇ ਸੁਝੋਉ ਇੰਸਟੀਚਿਊਟ ਆਫ ਬਾਇਓਮੈਡੀਕਲ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਸ਼ੋਧਕਰਤਾਵਾਂ ਨੇ ਪੀਸੀਐੱਸਈਏਟੀ ਨਾਂ ਦੇ ਬਾਇਓਮਾਰਕਰ ਦੀ ਖੋਜ ਕੀਤੀ ਹੈ। ਸ਼ੋਧਕਰਤਾਵਾਂ ਮੁਤਾਬਿਕ, ਸ਼ੋਧ ਤੋਂ ਪਤਾ ਲੱਗਾ ਕਿ ਪ੫ੋਸਟੇਟ ਕੈਂਸਰ ਪੀੜਤਾਂ 'ਚ ਪੀਸੀਐੱਸਈਏਟੀ ਬਹੁਤ ਜ਼ਿਆਦਾ ਪਾਇਆ ਜਾਂਦਾ ਹੈ। ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਲਾਜ 'ਚ ਇਸ ਜੀਨ ਨੂੰ ਸਾਧਿਆ ਜਾ ਸਕਦਾ ਹੈ। ਇਸ ਸ਼ੋਧ ਦੇ ਆਧਾਰ 'ਤੇ ਨਵੀਂ ਜਾਂਚ ਵਿਕਸਿਤ ਕੀਤੀ ਜਾ ਸਕਦੀ ਹੈ ਜਿਸ ਨਾਲ ਇਸ ਰੋਗ ਦੀ ਮੁੱਢਲੀ ਅਵਸਥਾ 'ਚ ਹੀ ਪਛਾਣ ਹੋ ਸਕਦੀ ਹੈ। ਇਸ ਨਾਲ ਪ੫ੋਸਟੇਟ ਕੈਂਸਰ ਲਈ ਅਸਰਦਾਰ ਇਲਾਜ ਤਿਆਰ ਕਰਨ ਦੀ ਰਾਹ ਆਸਾਨ ਵੀ ਹੋ ਸਕਦੀ ਹੈ।

(ਪੀਟੀਆਈ)



from Punjabi News -punjabi.jagran.com https://ift.tt/2xLvFzq
via IFTTT

No comments:

Post a Comment