Responsive Ads Here

Tuesday, June 5, 2018

8 ਕਿਡਨੀ ਮਰੀਜ਼ਾਂ ਨੂੰ ਕਿਡਨੀ ਟਰਾਂਸਪਲਾਟ ਦੀ ਮਿਲੀ ਮਨਜ਼ੂਰੀ

ਗੁਰਜਿੰਦਰ ਮਾਹਲ, ਅੰਮਿ੫ਤਸਰ :

ਕਿਡਨੀ ਰੋਗ ਨਾਲ ਪੀੜਤ ਜਿੰਦਗੀ ਦੀ ਜੱਦੋ-ਜਹਿਦ ਕਰ ਰਹੇ ਪੰਜਾਬ ਦੇ ਵੱਖ-ਵੱਖ ਜਿਲਿ੍ਹਆਂ ਦੇ 8 ਰੋਗੀਆਂ ਨੂੰ ਕਿਡਨੀ ਟਰਾਂਸਪਲਾਟ ਕਰਵਾਉਣ ਦੀ ਆਗਿਆ ਨਾਲ ਇਕ ਵਾਰ ਮੁੜ ਜਿੰਦਗੀ ਰੁਸ਼ਨਾਉਣ ਦੀ ਉਮੀਦ ਜਾਗ ਗਈ। ਗੁਰੂ ਨਾਨਕ ਦੇਵ ਹਸਪਤਾਲ ਵਿਚ ਕਿਡਨੀ ਟਰਾਂਸਪਲਾਟ ਕਮੇਟੀ ਦੀ ਬੈਠਕ ਡਾ. ਸੁਰਿੰਦਰਪਾਲ ਮੈਡੀਕਲ ਸੁਪਰੀਡੈਂਟ ਕਮ ਚੇਅਰਮੈਨ ਕਿਡਨੀ ਕੰਟਰੋਲ ਕਮੇਟੀ ਤੇ ਹੋਰ ਆਲਾ ਅਧਿਕਾਰੀਆਂ ਦੇ ਵਿਚ ਉਹ ਮਰੀਜ ਜਿਨ੍ਹਾਂ ਦੀ ਕਿਡਨੀ ਖਰਾਬ ਹੋ ਚੁੱਕੀ ਸੀ ਤੇ ਉਹ ਕਿਡਨੀ ਬਦਲੀ ਕਰਵਾਉਣਾ ਚਾਹੁੰਦੇ ਸਨ, ਦੀ ਪੂਰੀ ਕਾਨੂੰਨੀ ਅਤੇ ਪ੫ਸ਼ਾਸਨਿਕ ਡਾਕਟਰੀ ਜਾਂਚ ਤੋਂ ਬਾਅਦ ਗੁਰਦਾ ਬਦਲਵਾਉਣ ਦੀ ਆਗਿਆ ਮਿਲ ਗਈ। ਜਾਣਕਾਰੀ ਦਿੰਦੇ ਹੋਏ ਚੇਅਰਮੈਨ ਐੱਮਐੱਸ ਡਾ. ਸੁਰਿੰਦਰਪਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਖਿਲਾਫ ਹਿਊਮਨ ਟਰਾਂਸਪਲਾਟ ਐਕਟ ਤਹਿਤ ਪ੫ਵਾਨਗੀ ਦੇ ਦਿੱਤੀ ਗਈ। ਜਿਸ ਵਿਚ ਬੋਰਡ ਦੇ ਡਾ. ਸ਼ਿਵਚਰਨ, ਡਾ. ਕਿਰਨਦੀਪ ਏਐੱਸਐੱਸ, ਕਰਨਲ ਅਮਰਬੀਸ ਸਿੰਘ ਚਾਹਲ ਅਫਸਰ ਸੈਨਿਕ ਭਲਾਈ ਬੋਰਡ, ਪਰਵਿੰਦਰ ਸਿੰਘ ਆਦਿ ਹਾਜ਼ਰ ਸਨ। ਜਿਨ੍ਹਾਂ ਦੀ ਕਿਡਨੀ ਤਬਦੀਲ ਹੋਣੀ ਹੈ, ਉਨ੍ਹਾਂ ਵਿਚ ਸਾਹਿਲ ਰਾਣਾ (22) ਵਾਸੀ ਹੁਸ਼ਿਆਰਪੁਰ, ਜਗਪ੫ੀਤ ਸਿੰਘ (30) ਗੁਰਦਾਸਪੁਰ, ਬਲਦੇਵ ਸਿੰਘ (34) ਹੁਸ਼ਿਆਰਪੁਰ, ਸਾਹਿਲ ਕੋਹਲੀ (22) ਜਲੰਧਰ, ਵਿਨੋਦ ਕੁਮਾਰ (53) ਪਠਾਨਕੋਟ, ਕੇਸ਼ਵ ਕੁਮਾਰ (54) ਅੰਮਿ੫ਤਸਰ, ਸੁਭਾਸ਼ ਚੰਦਰ (55) ਅੰਮਿ੫ਤਸਰ ਅਤੇ ਵਿਕਰਾਂਤ ਅੰਮਿ੫ਤਸਰ ਦੀ ਅਗਲੇ 15 ਦਿਨਾਂ ਵਿਚ ਜਲੰਧਰ ਦੇ ਇਕ ਕਿਡਨੀ ਹਸਪਤਾਲ ਵਿਚ ਅਪਰੇਸ਼ਨ ਦੌਰਾਨ ਕਿਡਨੀ ਬਦਲੀ ਜਾਵੇਗੀ। ਡਾ. ਸੁਰਿੰਦਰਪਾਲ ਐੱਮਐੱਸ ਨੇ ਇਹ ਵੀ ਦੱਸਿਆ ਕਿ ਵੱਧ ਰਹੀ ਖਾਣਪੀਣ ਦੀ ਮਾੜੀ ਪ੫ਕਿਰਿਆ, ਨਸ਼ਿਆਂ ਦਾ ਸੇਵਨ, ਪੈਸਟੀਸਾਈਡ ਦੀ ਅੰਨੇਵਾਹ ਸਪਰੇਅ ਕਾਰਨ ਇਹ ਰੋਗਾਂ ਵਿਚ ਹੋ ਰਿਹਾ ਵਾਧਾ ਮੰਦਭਾਗਾ ਹੈ। ਉਨ੍ਹਾਂ ਮਰੀਜਾਂ ਨੂੰ ਅਪਰੇਸ਼ਨ ਉਪਰੰਤ ਚੰਗੇ ਜੀਵਨ ਦੀ ਕਾਮਨਾ ਵੀ ਕੀਤੀ।



from Punjabi News -punjabi.jagran.com https://ift.tt/2kN0iLA
via IFTTT

No comments:

Post a Comment