ਜਸਵਿੰਦਰ ਕੌਰ ਗੁਣਾਚੌਰ, ਮੁਕੰਦਪੁਰ : ਐੱਸਐੱਮਓ ਡਾ. ਮਹਿੰਦਰ ਸਿੰਘ ਦੁੱਗ ਦੀ ਅਗਵਾਈ ਅਧੀਨ ਸੀਐੱਸਸੀ ਮੁਕੰਦਪੁਰ ਵਿਖੇ ਐਂਟੀ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਡਾ. ਮਹਿੰਦਰ ਸਿੰਘ ਦੁੱਗ, ਹੈਲਥ ਇੰਸਪੈਕਟਰ ਰਾਜ ਕੁਮਾਰ ਹੰਸ ਤੇ ਬੀਈਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ 'ਮਲੇਰੀਆ ਐਨਾਫਲੀਜ ਮੱਛਰ' ਦੇ ਕੱਟਣ ਕਾਰਨ ਹੂੰਦਾ ਹੈ। ਇਹ ਮੱਛਰ ਸਾਫ ਤੇ ਖੜੇ ਪਾਣੀ ਵਿਚ ਪਨਪਦੇ ਹਨ। ਜੇਕਰ ਮਰੀਜ਼ ਨੂੰ ਤੇਜ਼ ਸਿਰ ਦਰਦ, ਤੇਜ਼ ਬੁਖਾਰ ਹੋਵੇ, ਕਾਂਬੇ ਨਾਲ ਬੁਖਾਰ ਚੜ੍ਹਦਾ ਹੋਵੇ ਤਾਂ ਮਰੀਜ਼ ਨੂੰ ਨੇੜੇ ਦੇ ਸਰਕਾਰੀ ਹਸਪਤਾਲ ਵਿਚ ਚੈਕਅੱਪ ਕਰਵਾਉਣਾ ਚਾਹੀਦਾ ਹੈ। ਮਲੇਰੀਆ ਤੋਂ ਬਚਾਉ ਲਈ ਸਾਨੂੰ ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਨਹੀਂ ਖੜਾ ਹੋਣ ਦੇਣਾ ਚਾਹੀਦਾ। ਕੂਲਰਾਂ ਨੂੰ ਹਫਤੇਂ ਵਿਚ ਇੱਕ ਵਾਰ ਚੰਗੀ ਤਰਾਂ ਸਾਫ ਕਰਕੇ ਉਸ ਵਿਚਲੇ ਪਾਣੀ ਨੂੰ ਸੁਕਾਉਣਾ ਚਾਹੀਦਾ ਹੈ। ਪਾਣੀ ਭਰੇ ਭਾਂਡਿਆਂ ਤੇ ਟੈਕੀਆਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖਣਾ ਚਾਹੀਦਾ ਹੈ। ਮਲੇਰੀਆ ਦਾ ਮੱਛਰ ਰਾਤ ਵੇਲੇ ਕੱਟਦਾ ਹੈ। ਇਸ ਲਈ ਸਾਨੂੰ ਰਾਤ ਸਮੇਂ ਪੁਰੀ ਬਾਜੂ ਦੇ ਕੱਪੜੇ ਪਹਿਨਣੇ ਚਾਹੀਦੇ ਹਨ। ਜਿਸ ਨਾਲ ਪੂਰਾ ਸਰੀਰ ਢੱਕਿਆ ਰਹੇ। ਉਨ੍ਹਾਂ ਲੋਕਾਂ ਨੂੰ ਡੇਗੂ ਚਿਕਨਗੂਨੀਆ ਤੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਜਾਣਕਾਰੀ ਦਿੰਤੀ। ਇਸ ਮੌਕੇ ਸਮੂਹ ਹਸਪਤਾਲ ਸਟਾਫ ਤੇ ਪਿੰਡ ਵਾਸੀ ਹਾਜ਼ਰ ਸਨ।
05 ਐਨਐਸਆਰ 126ਪੀ
ਹੈਲਥ ਇੰਸਪੈਕਟਰ ਰਾਜ ਕੁਮਾਰ ਮਲੇਰੀਆ ਸਬੰਧੀ ਜਾਣਕਾਰੀ ਦਿੰਦੇ ਹੋਏ।
from Punjabi News -punjabi.jagran.com https://ift.tt/2sHfhKC
via IFTTT
No comments:
Post a Comment