Responsive Ads Here

Tuesday, June 5, 2018

ਰੱਦ.............ਇਤਿਹਾਸਕ ਮਸਜਿਦ 'ਤੇ ਹਮਲੇ ਦੀ ਨਿਖੇਧੀ

ਕੈਪਸ਼ਨ: ਬੀਟੀਐੱਲ-13-ਮਿਰਜ਼ਾ ਮਸਰੂਰ ਅਹਿਮਦ ਸਾਹਿਬ।

-------

ਮੈਂ ਆਪਣੇ ਦੁੱਖਦਰਦ ਦੀ ਸ਼ਿਕਾਇਤ ਸਿਰਫ਼ ਆਪਣੇ ਖ਼ੁਦਾ ਤੋਂ ਕਰਦਾਂ : ਮਿਰਜ਼ਾ ਮਸਰੂਰ ਅਹਿਮਦ

ਤਾਰਿਕ ਅਹਿਮਦ, ਕਾਦੀਆਂ : ਅੰਤਰਰਾਸ਼ਟਰੀ ਮੁਸਲਿਮ ਜਮਾਤ ਅਹਿਮਦੀਆ ਦੇ ਪੰਜਵੇਂ ਰੂਹਾਨੀ ਖ਼ਲੀਫਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਨੇ ਫ਼ਰਮਾਇਆ ਕਿ ਅਹਿਮਦੀਆ ਮੁਸਲਿਮ ਜਮਾਤ ਪਾਕਿਸਤਾਨ ਸਿਆਲਕੋਟ ਦੀ ਇਕ ਇਤਿਹਾਸਕ ਮਸਜਿਦ ਅਤੇ ਇਤਿਹਾਸਕ ਮਕਾਨ 'ਤੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੀ ਹੈ। ਇਸ ਸਬੰਧ ਵਿਚ ਮੁਸਲਿਮ ਜਮਾਤ ਅਹਿਮਦੀਆ ਭਾਰਤ ਦੇ ਪ੫ੈੱਸ ਸਕੱਤਰ ਕੇ ਤਾਰਿਕ ਅਹਿਮਦ ਨੇ ਜਾਰੀ ਪ੫ੈੱਸ ਬਿਆਨ ਵਿਚ ਕਿਹਾ ਕਿ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਨੇ ਦੱਸਿਆ ਕਿ ਇਸ ਹਮਲੇ ਵਿਚ ਉੱਥੋਂ ਦੇ ਸਰਕਾਰੀ ਸਥਾਨਕ ਕਰਮਚਾਰੀ ਅਤੇ ਸਥਾਨਕ ਲੋਕ ਇਸ ਹਮਲੇ ਵਿਚ ਸ਼ਾਮਲ ਸੀ। ਉਨ੍ਹਾਂ ਸੰਬੋਧਨ ਕਰਦਿਆਂ ਖ਼ੁਤਬੇ ਵਿਚ ਮਸਜਿਦ ਬੈਤੁਲ ਫਤੂਹ ਲੰਡਨ ਤੋਂ ਫ਼ਰਮਾਇਆ ਕਿ ਜੋ ਲੋਕ ਇਸ ਹਮਲੇ ਵਿਚ ਸ਼ਾਮਲ ਸੀ, ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਇਹ ਹਮਲਾ ਇਸਲਾਮ ਦੇ ਬਚਾਅ ਵਿਚ ਕੀਤਾ ਹੈ। ਹਾਲਾਂਕਿ ਉਨ੍ਹਾਂ ਦਾ ਇਹ ਕੰਮ ਇਸਲਾਮ ਦੀ ਸਿੱਖਿਆ ਦੇ ਬਿਲਕੁਲ ਵਿਰੁੱਧ ਹੈ ਕਿਉਂਕਿ ਅੱਲ੍ਹਾ ਦੇ ਘਰ ਦੀ ਬੇਹੁਰਮਤੀ ਕੀਤੀ ਗਈ ਹੈ। ਆਪ ਜੀ ਨੇ ਫ਼ਰਮਾਇਆ ਕਿ ਇਹ ਹਮਲਾ ਪੂਰੀ ਸਾਜ਼ਿਸ਼ ਨਾਲ ਕੀਤਾ ਗਿਆ ਹੈ। ਇਸ ਤਰ੍ਹਾਂ ਦੇ ਹਮਲੇ ਅਹਿਮਦੀ ਮਸਜਿਦਾਂ 'ਤੇ ਕੀਤੇ ਜਾਣ ਦੀ ਉਨ੍ਹਾਂ ਦੀ ਸਾਜ਼ਿਸ਼ ਹੈ। ਆਪ ਜੀ ਨੇ ਫ਼ਰਮਾਇਆ ਕਿ ਉਨ੍ਹਾਂ ਇਹ ਐਲਾਨ ਕੀਤਾ ਹੈ ਕਿ ਅਹਿਮਦੀ ਮਸਜਿਦਾਂ 'ਤੇ ਹੋਰ ਵੀ ਹਮਲੇ ਕੀਤੇ ਜਾਣਗੇ ¢ ਜਿਸ ਵਿਅਕਤੀ ਨੇ ਇਹ ਐਲਾਨ ਕੀਤਾ ਹੈ ਉਹ ਇਕ ਹਾਿਫ਼ਜ਼ ਹੈ ਅਤੇ ਉਹ ਪਾਕਿਸਤਾਨ ਦੀ ਇਕ ਸਿਆਸੀ ਪਾਰਟੀ ਨਾਲ ਜੁੜਿਆ ਹੋਇਆ ਹੈ ¢ ਇਕ ਹਾਿਫ਼ਜ਼ ਹੋਣ ਦੇ ਬਾਵਜੂਦ ਉਸਦੇ ਕੰਮ ਪਵਿੱਤਰ ਕੁਰਾਨ ਸ਼ਰੀਫ਼ ਦੀ ਸਿੱਖਿਆ ਦੇ ਖ਼ਿਲਾਫ਼ ਹਨ ¢ ਆਪ ਜੀ ਨੇ ਫ਼ਰਮਾਇਆ ਕਿ ਸਾਡਾ ਜਵਾਬ ਹਮੇਸ਼ਾ ਹਮੇਸ਼ਾ ਲਈ ਕੁਰਾਨ ਸ਼ਰੀਫ਼ ਮੁਤਾਬਿਕ ਇਹ ਹੁੰਦਾ ਹੈ ਕਿ ਮੈਂ ਆਪਣੇ ਦੁੱਖਦਰਦ ਦੀ ਸ਼ਿਕਾਇਤ ਸਿਰਫ਼ ਆਪਣੇ ਖ਼ੁਦਾ ਤੋਂ ਕਰਦਾ ਹਾਂ। ਆਪ ਜੀ ਨੇ ਫ਼ਰਮਾਇਆ ਕਿ ਸਾਨੂੰ ਯਕੀਨੀ ਤੌਰ 'ਤੇ ਇਸ ਸਥਾਨ ਤੋਂ ਬਹੁਤ ਲਗਾਅ ਹੈ ਪਰ ਜੋ ਸੰਬੰਧ ਸਾਡਾ ਮਿਰਜ਼ਾ ਗ਼ੁਲਾਮ ਅਹਿਮਦ ਸਾਹਿਬ ਕਾਦੀਆਨੀ ਨਾਲ ਹੈ, ਉਹ ਇਨ੍ਹਾਂ ਇਮਾਰਤਾਂ ਤੱਕ ਸੀਮਿਤ ਨਹੀਂ ਹੈ ਬਲਕਿ ਇਹ ਇਕ ਅਤੁੱਟ ਅਤੇ ਹਮੇਸ਼ਾ ਰਹਿਣ ਵਾਲਾ ਸੰਬੰਧ ਜੋ ਹਜ਼ਰਤ ਮਸੀਹ ਮਾਊਦ ਅਲੈਹ ਸਲਾਮ ਦੀਆਂ ਸਿੱਖਿਆਵਾਂ ਨਾਲ ਜਮਾਤ ਅਹਿਮਦੀਆ ਜੁੜੀ ਹੋਈ ਹੈ ¢



from Punjabi News -punjabi.jagran.com https://ift.tt/2JcoPZa
via IFTTT

No comments:

Post a Comment