Responsive Ads Here

Thursday, June 7, 2018

ਸਟੋਰਮੀ ਨੇ ਟਰੰਪ ਦੇ ਵਕੀਲ 'ਤੇ ਕੀਤਾ ਇਕ ਹੋਰ ਕੇਸ

ਵਾਸ਼ਿੰਗਟਨ (ਏਜੰਸੀ) : ਅਭਿਨੇਤਰੀ ਸਟੋਰਮੀ ਡੇਨੀਅਲਸ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਕੀਲ ਮਾਈਕਲ ਕੋਹੇਨ ਤੇ ਆਪਣੇ ਸਾਬਕਾ ਵਕੀਲ ਕੀਥ ਡੇਵਿਡਸਨ ਖ਼ਿਲਾਫ਼ ਇਕ ਨਵਾਂ ਕੇਸ ਦਾਖ਼ਲ ਕਰ ਦਿੱਤਾ ਹੈ। ਸਟੋਰਮੀ ਦਾ ਕਹਿਣਾ ਹੈ ਕਿ ਕੋਹੇਨ ਤੇ ਡੇਵਿਡਨਸਨ ਨੇ ਮਿਲੀਭੁਗਤ ਕਰ ਕੇ ਉਨ੍ਹਾਂ ਨੂੰ ਗੁੰਮਰਾਹ ਕੀਤਾ ਤਾਂ ਜੋ ਟਰੰਪ ਨੂੰ ਫ਼ਾਇਦਾ ਹੋ ਸਕੇ।

ਕੈਲੀਫੋਰਨੀਆ ਦੇ ਸੁਪਰੀਮ ਕੋਰਟ 'ਚ ਬੁੱਧਵਾਰ ਨੂੰ ਦਾਖ਼ਲ ਕੇਸ ਮੁਤਾਬਕ ਇਹ ਗੰਢਤੁਪ ਉਦੋਂ ਹੋਈ ਜਦੋਂ ਦੋਵਾਂ ਵਕੀਲਾਂ ਨੂੰ ਪਤਾ ਲੱਗਿਆ ਕਿ ਇਕ ਮੈਗਜ਼ੀਨ 'ਚ ਸਟੋਰਮੀ ਤੇ ਟਰੰਪ ਦੇ ਸਬੰਧਾਂ 'ਤੇ ਲੇਖ ਛਪਣ ਵਾਲਾ ਹੈ। ਸਟੋਰਮੀ ਨੇ ਕੁਝ ਮਹੀਨੇ ਪਹਿਲਾਂ ਇਹ ਕਹਿ ਕੇ ਸਨਸਨੀ ਫੈਲਾ ਦਿੱਤੀ ਸੀ ਕਿ 2006 'ਚ ਟਰੰਪ ਨਾਲ ਉਨ੍ਹਾਂ ਦੇ ਸਬੰਧ ਬਣੇ ਸਨ। ਸਟੋਰਮੀ ਦਾ ਕਹਿਣਾ ਹੈ ਕਿ ਕੋਹੇਨ ਨੇ 2016 'ਚ ਰਾਸ਼ਟਰਪਤੀ ਚੋਣਾਂ ਤੋਂ ਕੁਝ ਦਿਨ ਪਹਿਲਾਂ ਇਸ ਮਾਮਲੇ 'ਤੇ ਚੁੱਪ ਧਾਰਨ ਲਈ ਉਨ੍ਹਾਂ ਨੂੰ ਇਕ ਲੱਖ 30 ਹਜ਼ਾਰ ਡਾਲਰ ਦਿੱਤੇ ਤੇ ਇਕ ਸਮਝੌਤੇ 'ਤੇ ਦਸਤਖ਼ਤ ਕਰਵਾਏ ਸਨ। ਇਸ ਸਮਝੌਤੇ ਨੂੰ ਲੈਕੇ ਸਟੋਰਮੀ ਨੇ ਟਰੰਪ ਤੇ ਕੋਹੇਨ 'ਤੇ ਕੇਸ ਦਾਖ਼ਲ ਕੀਤਾ ਹੋਇਆ ਹੈ। ਕੋਹੇਨ ਦੀ ਵਕੀਲ ਬ੍ਰੇਂਟ ਬਲੇਕਲੀ ਤੇ ਡੇਵਿਡਸਨ ਦੇ ਬੁਲਾਰੇ ਡੇਵ ਵੇਜ ਨੇ ਸਟੋਰਮੀ ਦੇ ਨਵੇਂ ਕੇਸ ਨੂੰ ਸੁਰਖੀਆਂ 'ਚ ਬਣੇ ਰਹਿਣ ਦਾ ਨਵਾਂ ਤਰੀਕਾ ਦੱਸਿਆ ਹੈ।



from Punjabi News -punjabi.jagran.com https://ift.tt/2JlG3zb
via IFTTT

No comments:

Post a Comment