Responsive Ads Here

Monday, July 30, 2018

2 ਦਿਨ 'ਚ ਸਾਰਾ ਸ਼ਹਿਰ ਹੋਵੇਗਾ ਕੂੜਾ ਮੁਕਤ : ਡਾ. ਸ੫ੀਿਯਸ਼ਨ

ਮਦਨ ਭਾਰਦਵਾਜ, ਜਲੰਧਰ : ਪਿਛਲੇ 4 ਦਿਨਾਂ ਤੋਂ ਸ਼ਹਿਰ 'ਚ ਕੂੜੇ ਦੀ ਢੋਆਈ ਨਾ ਹੋਣ ਕਾਰਨ ਵਧੇਰੇ ਡੰਪਾਂ ਤੇ ਅਜੇ ਵੀ ਕੂੜਾ ਮੌਜੂਦ ਹੈ, ਜਿਸ ਨੂੰ ਚੁਕਾਉਣ ਲਈ ਯਤਨ ਜਾਰੀ ਹਨ। ਸ਼ਹਿਰ 'ਚ ਕੂੜਾ ਮੌਜੂਦ ਰਹਿਣ ਕਾਰਨ ਵਾਤਾਵਰਨ ਦੂਸ਼ਿਤ ਹੁੰਦਾ ਜਾ ਰਿਹਾ ਹੈ ਤੇ ਸ਼ਹਿਰ ਅੰਦਰ ਦੇ ਡੰਪਾਂ ਤੋਂ ਵੀ ਕੂੜਾ ਨਾ ਚੁੱਕੇ ਜਾਣ ਕਾਰਨ ਲੋਕ ਕਾਫ਼ੀ ਪਰੇਸ਼ਾਨ ਹਨ। ਸੋਮਵਾਰ ਨੂੰ ਵੀ ਸ਼ਹਿਰ ਦੇ ਪਲਾਜ਼ਾ ਚੌਕ, ਗਾਜ਼ੀ ਗੁੱਲਾ, ਚੰਦਨ ਨਗਰ, ਸ਼ਾਸਤਰੀ ਮਾਰਕੀਟ, ਅਰਬਨ ਅਸਟੇਟ ਤੇ ਛਾਉਣੀ ਦੇ ਦੀਪ ਨਗਰ ਇਲਾਕੇ ਦੇ ਡੰਪਾਂ ਤੇ ਕੂੜਾ ਮੌਜੂਦ ਰਿਹਾ, ਜਿਸ ਕਾਰਨ ਉਕਤ ਇਲਾਕਿਆਂ 'ਚ ਵਾਤਾਵਰਨ ਦੂਸ਼ਿਤ ਰਿਹਾ। ਪਿਛਲੇ ਦਿਨਾਂ ਤੋਂ ਡੰਪਾਂ ਤੋਂ ਕੂੜਾ ਨਾ ਚੁੱਕੇ ਜਾਣ ਕਾਰਨ ਵਾਰਡ ਕੌਂਸਲਰ ਤੇ ਲੋਕ ਕਾਫ਼ੀ ਪਰੇਸ਼ਾਨੀ ਝੱਲ ਕਰ ਰਹੇ ਹਨ ਤੇ ਮਾਮਲਾ ਨਿਗਮ ਪ੫ਸ਼ਾਸਨ ਦੇ ਧਿਆਨ 'ਚ ਹੋਣ ਦੇ ਬਾਵਜੂਦ ਕੂੜੇ ਦੀ ਢੋਆਈ ਨਹੀਂ ਹੋ ਰਹੀ ਹੈ।

------

ਟਰਾਂਸਪੋਰਟ ਦੀ ਕਮੀ ਕਾਰਨ ਵੀ ਨਹੀਂ ਹੋ ਰਹੀ ਢੋਆਈ

ਸ਼ਹਿਰ 'ਚ ਜਿਹੜਾ ਕੂੜਾ ਡੰਪਾਂ ਤੋਂ ਨਹੀਂ ਚੁੱਕਿਆ ਜਾ ਰਿਹਾ ਉਸ ਦਾ ਵੀ ਇਕ ਕਾਰਨ ਹੈ ਕਿ ਨਗਰ ਨਿਗਮ ਕੋਲ ਟਰਾਂਸਪੋਰਟ ਦੀ ਕਮੀ ਹੈ ਅਤੇ ਜਦੋਂ ਤਕ ਨਵੀ ਮਸ਼ੀਨਰੀ ਦੀ ਖਰੀਦ ਨਹੀਂ ਕੀਤੀ ਜਾਂਦੀ ਤਦ ਤਕ ਨਗਰ ਨਿਗਮ ਸ਼ਹਿਰ ਦੀ ਸਫ਼ਾਈ ਦਾ ਕੰਮ ਤਸੱਲੀ ਬਖ਼ਸ਼ ਨਹੀਂ ਕਰ ਸਕਦੀ। ਕੂੜੇ ਦੀ ਢੋਆਈ ਲਈ ਜਿਹੜੀਆਂ ਟਰੈਕਟਰ-ਟਰਾਲੀਆਂ ਕਿਰਾਏ 'ਤੇ ਲਈਆਂ ਹਨ ਉਨ੍ਹਾਂ ਦਾ ਠੇਕੇਦਾਰ ਨੂੰ ਭੁਗਤਾਨ ਨਾ ਹੋਣ ਕਾਰਨ ਉਹ ਵੀ ਕੰਮ ਨਹੀਂ ਕਰ ਰਿਹਾ ਹੈ।

ਦੂਜੇ ਪਾਸੇ ਸਿਹਤ ਅਫ਼ਸਰ ਡਾ. ਸ੫ੀਿਯਸ਼ਨ ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ਸੋਮਵਾਰ ਨੂੰ ਸ਼ਹਿਰ 'ਚੋਂ ਕੂੜੇ ਦੀ ਢੁਆਈ ਦਾ ਕੰਮ ਬਕਾਇਆ ਹੋਇਆ ਅਤੇ ਨਿਗਮ ਦੀ ਹੈਲਥ ਬ੍ਰਾਂਚ ਦੀਆਂ ਲਗਪਗ ਸਾਰੀਆਂ 86 ਗੱਡੀਆਂ ਨੇ ਕੰਮ ਕੀਤਾ ਤੇ ਵਰਿਆਣਾ ਡੰਪ ਤੇ ਕੂੜਾ ਸੁੱਟਿਆ। ਜੇ ਸਾਰੀਆ ਗੱਡੀਆਂ ਨੇ ਕੂੜੇ ਦੀ ਢੋਆਈ ਕੀਤੀ ਹੁੰਦੀ ਤਾਂ ਕੂੜੇ ਦੀ ਸ਼ਿਕਾਇਤ ਲੋਕਾਂ ਵੱਲੋਂ ਨਹੀਂ ਕੀਤੀ ਜਾਂਦੀ।

---------

120 ਫੁਟੀ ਰੋਡ 'ਤੇ ਡੰਪ ਬਣਾਉਣ ਲਈ 3 ਮੈਂਬਰੀ ਕਮੇਟੀ ਬਣੀ

ਐਤਵਾਰ ਨੂੰ ਬਸਤੀ ਸ਼ੇਖ ਸਥਿਤ ਡੰਪ ਤੋਂ ਕੂੜਾ ਨਾ ਚੁੱਕੇ ਜਾਣ ਕਾਰਨ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਨੇ ਜਿਹੜੀ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਸੀ ਤੇ ਉਥੇ ਕੂੜਾ ਇਕੱਠਾ ਕਰਵਾਇਆ ਸੀ ਅਤੇ ਮੰਗ ਕੀਤੀ ਸੀ ਕਿ ਇਸ ਡੰਪ ਨੂੰ ਬਦਲਿਆ ਜਾਏ। ਇਸ ਸਬੰਧ ਵਿਚ ਡਿਪਟੀ ਮੇਅਰ ਤੇ ਕਮਿਸ਼ਨਰ ਵਿਚਕਾਰ ਹੋਈ ਮੀਟਿੰਗ ਦੌਰਾਨ 120 ਫੁੱਟੀ ਰੋਡ 'ਤੇ ਡੰਪ ਬਣਾਉਣ ਲਈ 3 ਮੈਂਬਰੀ ਕਮੇਟੀ ਬਣਾਈ ਗਈ, ਜਿਸ ਵਿਚ ਡਾ. ਸ੫ੀਿਯਸ਼ਨ ਸ਼ਰਮਾ ਤੇ ਦੋ ਐਕਸੀਅਨ ਸ਼ਾਮਲ ਕੀਤੇ ਗਏ, ਜਿਨ੍ਹਾਂ ਨੇ 120 ਫੁਟੀ ਰੋਡ 'ਤੇ ਡੰਪ ਬਣਾਉਣ ਲਈ ਜ਼ਮੀਨ ਦੀ ਨਿਸ਼ਾਨਦੇਹੀ ਕਰ ਲਈ ਹੈ ਤੇ ਕੁਝ ਹੀ ਦਿਨਾਂ 'ਚ ਡੰਪ ਤਬਦੀਲ ਹੋ ਜਾਵੇਗਾ। ਇਸ ਦੌਰਾਨ ਡਿਪਟੀ ਮੇਅਰ ਬੰਟੀ ਨੇ ਕਿਹਾ ਹੈ ਕਿ ਜੇ ਡੰਪ 120 ਫੁੱਟੀ ਰੋਡ 'ਤੇ ਤਬਦੀਲ ਹੋ ਜਾਂਦਾ ਹੈ ਤਾਂ ਇਥੇ 5 ਵਾਰਡਾਂ ਦਾ ਕੂੜਾ ਇਕੱਠਾ ਹੋਵੇਗਾ ਤੇ ਗੰਦਗੀ ਸ਼ਿਕਾਇਤ ਵੀ ਦੂਰ ਹੋ ਜਾਵੇਗੀ। ਮੀਟਿੰਗ 'ਚ ਇਹ ਵੀ ਚਰਚਾ ਹੋਈ ਕਿ ਜੇ ਮਸ਼ੀਨਰੀ ਦੀ ਘਾਟ ਹੈ ਤਾਂ ਫਿਰ ਹਾਲ ਦੀ ਘੜੀ ਬਾਹਰੋਂ ਮਸ਼ੀਨਰੀ ਠੇਕੇ 'ਤੇ ਲਈ ਜਾ ਸਕਦੀ ਹੈ।



from Punjabi News -punjabi.jagran.com https://ift.tt/2LBMseL
via IFTTT

No comments:

Post a Comment