Responsive Ads Here

Monday, July 30, 2018

ਦਿੱਲੀ ਸਰਕਾਰ ਨੇ ਨਹੀਂ ਦਿੱਤੀ ਮਨਿਕਾ ਨੂੰ ਨਕਦ ਰਕਮ

ਨਵੀਂ ਦਿੱਲੀ : ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ 'ਚ ਭਾਰਤ ਦੀ ਸਰਬੋਤਮ ਖਿਡਾਰਨ ਰਹੀ ਮਨਿਕਾ ਬੱਤਰਾ ਨੂੰ ਤਿੰਨ ਮਹੀਨੇ ਬੀਤਣ ਤੋਂ ਬਾਅਦ ਵੀ ਦਿੱਲੀ ਸਰਕਾਰ ਨੇ ਅਜੇ ਤਕ ਨਕਦ ਰਕਮ ਨਾਲ ਸਨਮਾਨਿਤ ਨਹੀਂ ਕੀਤਾ ਹੈ। ਦਿੱਲੀ ਦੀ ਟੇਬਲ ਟੈਨਿਸ ਖਿਡਾਰਨ ਮਨਿਕਾ ਨੇ ਇਨ੍ਹਾਂ ਖੇਡਾਂ ਵਿਚ ਚਾਰ ਮੈਡਲ ਆਪਣੇ ਨਾਂ ਕੀਤੇ ਸਨ। ਜਿਨ੍ਹਾਂ ਵਿਚ ਦੋ ਗੋਲਡ, ਇਕ ਸਿਲਵਰ ਤੇ ਇਕ ਕਾਂਸਾ ਸ਼ਾਮਿਲ ਹੈ। ਦਿੱਲੀ ਸਰਕਾਰ ਦੀ ਮੌਜੂਦਾ ਨਿਤੀ ਮੁਤਾਬਕ ਰਾਸ਼ਟਰਮੰਡਲ ਖੇਡਾਂ 'ਚ ਗੋਲਡ ਮੈਡਲ ਜੇਤੂ ਨੂੰ 14 ਲੱਖ ਰੁਪਏ, ਸਿਲਵਰ ਮੈਡਲ ਜੇਤੂ ਨੂੰ 10 ਲੱਖ ਰੁਪਏ ਤੇ ਕਾਂਸੇ ਦਾ ਮੈਡਲ ਜਿੱਤਣ ਵਾਲੇ ਨੂੰ ਛੇ ਲੱਖ ਰੁਪਏ ਦੀ ਇਨਾਮੀ ਰਕਮ ਦਿੱਤੇ ਜਾਣ ਦੀ ਵਿਵਸਥਾ ਹੈ। ਇਹ ਰਕਮ ਹਾਲਾਂਕਿ ਹਰਿਆਣਾ ਤੇ ਤਾਮਿਲਨਾਡੂ ਦੇ ਖਿਡਾਰੀਆਂ ਨੂੰ ਮਿਲਣ ਵਾਲੀ ਰਕਮ ਤੋਂ ਕਾਫੀ ਘੱਟ ਹੈ। ਭਾਰਤੀ ਟੇਬਲ ਟੈਨਿਸ ਮਹਾਸੰਘ (ਟੀਟੀਐੱਫਆਈ) ਵੱਲੋਂ ਐਤਵਾਰ ਰਾਤ ਕਰਵਾਏ ਇਕ ਸਨਮਾਨ ਸਮਾਗਮ ਵਿਚ ਮਨਿਕਾ ਨੇ ਉਮੀਦ ਜ਼ਾਹਿਰ ਕੀਤੀ ਕਿ ਦਿੱਲੀ ਸਰਕਾਰ ਉਨ੍ਹਾਂ ਨੂੰ ਜਲਦੀ ਹੀ ਇਨਾਮੀ ਰਕਮ ਦੇਵੇਗੀ। ਦਿੱਲੀ ਸਰਕਾਰ ਦੇ ਸਿੱਖਿਆ ਨਿਰਦੇਸ਼ਕ (ਖੇਡਾਂ) ਧਰਮਿੰਦਰ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਮਨਿਕਾ ਦੀ ਫਾਈਲ ਨੂੰ ਮੰਤਰੀਮੰਡਲ ਕੋਲ ਮਨਜ਼ੂਰੀ ਲਈ ਭੇਜਿਆ ਗਿਆ ਹੈ।



from Punjabi News -punjabi.jagran.com https://ift.tt/2viR9zc
via IFTTT

No comments:

Post a Comment