Responsive Ads Here

Saturday, July 21, 2018

ਰੁੱਖ ਹੀ ਬਚਾਅ ਸਕਦੇ ਨੇ ਮਨੁੱਖਤਾ ਦੀ ਹੋਂਦ : ਬੱਲ

ਆਕਾਸ਼, ਗੁਰਦਾਸਪੁਰ : ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਪੁਲ ਉਜਵਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿੱਖਿਆ ਵਿਭਾਗ ਅਤੇ ਰੋਟਰੀ ਕਲੱਬ ਦੇ ਸਾਂਝੇ ਯਤਨਾ ਸਦਕਾ ਪਿ੍ਰੰਸੀਪਲ ਅਮਰਦੀਪ ਸਿੰਘ ਸੈਣੀ, ਰੋਟਰੀ ਕਲੱਬ ਦੇ ਪ੍ਰਧਾਨ ਦਵਿੰਦਰ ਵਸ਼ਿਸ਼ਟ ਅਤੇ ਜ਼ਿਲ੍ਹਾ ਗਾਈਡੇਂਸ ਕਾਉਂਸਰ ਪਰਮਿੰਦਰ ਸਿੰਘ ਸੈਣੀ ਦੇ ਪ੍ਰਬੰਧਾ ਹੇਠ ਮੈਰੀਟੋਰੀਅਸ ਸਕੂਲ 'ਚ ਬੂਟੇ ਲਾਉਣ ਦੀ ਸ਼ੁਰੂਆਤ ਕੀਤੀ ਗਈ। ਬਤੌਰ ਮੁੱਖ ਮਹਿਮਾਨ ਐੱਸਡੀਐੱਮ ਸਕੱਤਰ ਸਿੰਘ ਬੱਲ ਨੇ ਬੂਟੇ ਲਗਾ ਕੇ ਸ਼ੁਰੂਆਤ ਕਰਦਿਆਂ ਹਾਜ਼ਰ ਵਿਦਿਆਰਥੀਆਂ, ਅਧਿਆਪਕਾਂ ਅਤੇ ਰੋਟਰੀ ਕਲੱਬ ਦੇ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਜੇਕਰ ਅਸੀ ਆਪਣੇ ਭਵਿੱਖ ਨੂੰ ਸਿਹਤਮੰਦ, ਤੰਦਰੁਸਤ ਰੱਖਣਾ ਚਾਹੁੰਦਾ ਹੈ ਤਾਂ ਸਾਨੂੰ ਵੱਧ ਤੋ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਧਰਤੀ ਤੇ ਸਿਰਫ ਬੂਟੇ ਹੀ ਮਨੁੱਖੀ ਜੀਵਨ ਦੀ ਹਂਦ ਨੂੰ ਬਚਾ ਸਕਦੇ ਹਨ। ਦਰਖੱਤਾਂ ਦਾ ਘੱਟਣਾ ਅਤੇ ਪ੍ਰਦੂਸ਼ਣ ਦਾ ਵਾਧਾ ਮਨੁੱਖਤਾ ਲਈ ਹਾਨੀਕਾਰਕ ਬੀਮਾਰੀਆਂ ਅਤੇ ਮਨੁੱਖਤਾ ਦੇ ਅੰਤ ਵੱਲ ਸਾਨੂੰ ਲੈ ਜਾਵੇਗਾ,ਜੋਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾ ਨੇ ਸਾਰਿਆਂ ਨੂੰ ਪੰਜਾਬ ਸਰਕਾਰ ਦੁਆਰਾ ਚਲਾਈ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਮੁਹਿੰਮ ਵਿੱਚ ਯੋਗਦਾਨ ਪਾਉਣ ਲਈ ਕਿਹਾ। ਨੌਜਵਾਨ ਪੀੜੀ ਨੂੰ ਖੇਡਾਂ, ਕਲਾਂ ਅਤੇ ਸਭਿਆਚਾਰਕ ਗਤੀਵਿਧੀਆਂ ਅਤੇ ਸਿੱਖਿਆ ਨਾਲ ਜੁੜਣ ਲਈ ਪ੍ਰੇਰਿਤ ਕੀਤਾ।

ਪਿ੍ਰੰਸੀਪਲ ਅਮਰਦੀਪ ਸਿੰਘ ਸੈਣੀ, ਜਿਲਾ ਗਾਈਡੇਂਸ ਕਾਉਂਸਲਰ ਪਰਮਿੰਦਰ ਸਿੰਘ ਸੈਣੀ ਅਤੇ ਰੋਟਰੀ ਪ੍ਰਧਾਨ ਦਵਿੰਦਰ ਵਸ਼ਿਸ਼ਟ ਨੇ ਮਨੁੱਖਾ ਦੀ ਮਹਾਨਤਾ ਬਾਰੇ ਦੱਸਦਿਆ ਨਸ਼ੇ ਤੋ ਆਪਣੇ ਜੀਵਨ ਨੂੰ ਦੂਰ ਰੱਖਣ ਲਈ ਸਨੇਹਾ ਦਿੱਤਾ। ਇਸ ਮੌਕੇ ਤੇ ਐਸਡੀਓ ਹਰਚਰਣ ਸਿੰਘ ਕੰਗ, ਪਿ੍ਰੰਸੀਪਲ ਡਾ. ਗੁਰਜੀਤ ਸਿੰਘ, ਕੈਪਟਨ ਰਜੇਸ਼ਵਰ ਸਿੰਘ ਕੌਂਡਲ, ਚੇਅਰਮੈਨ ਮੋਹਿਤ ਮਹਾਜਨ, ਡਾ. ਸੰਜੀਵ ਸਰਪਾਲ, ਦੀਪਕ ਮਹਾਜਨ ਆਦਿ ਸ਼ਾਮਿਲ ਸਨ।



from Punjabi News -punjabi.jagran.com https://ift.tt/2mwDsZn
via IFTTT

No comments:

Post a Comment